ਪੁਰਤਗਾਲ ਨੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਲਾਇਆ ਕੋਰੋਨਾ ਟੀਕਾ
Friday, Feb 12, 2021 - 01:41 AM (IST)
ਲਿਸਬਨ-ਪੁਰਤਗਾਲ ਨੇ ਦੇਸ਼ ਦੇ ਲਗਭਗ 15,000 ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਕੋਵਿਡ-19 ਦਾ ਟੀਕਾ ਦੇਣਾ ਸ਼ੁਰੂ ਕਰ ਦਿੱਤਾ ਹੈ। ਪੁਰਤਗਾਲੀ ਫਾਇਰ ਬ੍ਰਿਗੇਡ ਮੁਲਾਜ਼ਮ ਆਮਤੌਰ 'ਤੇ ਐਂਬੂਲੈਂਸ ਚਲਾਉਂਦੇ ਹਨ। ਉਨ੍ਹਾਂ ਸਾਰਿਆਂ ਨੂੰ ਵੀਰਵਾਰ ਤੋਂ ਲੈ ਕੇ ਅਗਲੇ ਹਫਤਿਆਂ ਦੀ ਮਿਆਦ 'ਚ ਟੀਕਾ ਲਾਇਆ ਜਾਵੇਗਾ।
ਇਹ ਵੀ ਪੜ੍ਹੋ -ਤੁਰਕੀ : ਨਵੇਂ ਰੈਕਟਰ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ 9 ਲੋਕਾਂ ਨੂੰ ਲਿਆ ਗਿਆ ਹਿਰਾਸਤ 'ਚ
ਇਸ ਦਰਮਿਆਨ, ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਮਹਾਮਾਰੀ ਦੀ ਰੋਕਥਾਮ ਦੀ ਨਵੀਂ ਰਣਨੀਤੀ ਤਹਿਤ ਸਕੂਲਾਂ, ਕਾਰਖਾਨਿਆਂ ਅਤੇ ਹੋਰਾਂ ਥਾਵਾਂ 'ਤੇ ਐਂਟੀਜਨ ਜਾਂਚ ਦਾ ਵਧੇਰੇ ਵਪਾਰਕ ਰੂਪ ਨਾਲ ਇਸਤੇਮਾਲ ਕੀਤਾ ਜਾਵੇਗਾ, ਜਿਥੇ ਲੋਕ ਵਧੇਰੇ ਗਿਣਤੀ 'ਚ ਇਕੱਠੇ ਹੁੰਦੇ ਹਨ। ਜਾਨਸ ਹਾਪਕਿੰਸ ਯੂਨੀਵਰਸਿਟੀ ਮੁਤਾਬਕ ਪੁਰਤਗਾਲ 'ਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦਾ ਸੱਤ ਦਿਨ ਦਾ ਔਸਤ ਦੁਨੀਆ 'ਚ ਸਭ ਤੋਂ ਵਧੇਰੇ ਹੈ, ਜੋ ਪ੍ਰਤੀ 1,00,000 ਲੋਕਾਂ 'ਤੇ 2.05 ਹੈ।
ਇਹ ਵੀ ਪੜ੍ਹੋ -ਨੇਪਾਲ 'ਤੇ ਆਪਣੀ ਕੋਰੋਨਾ ਵੈਕਸੀਨ ਲੈਣ ਲਈ ਦਬਾਅ ਬਣਾ ਰਿਹੈ ਚੀਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।