ਮਰੀਅਮ ਨਵਾਜ਼ ਸ਼ਰੀਫ ਦੇ ਬੁਲਾਰੇ ਦਾ ਅਸ਼ਲੀਲ ਵੀਡੀਓ ਵਾਇਰਲ

Friday, Oct 01, 2021 - 02:09 AM (IST)

ਮਰੀਅਮ ਨਵਾਜ਼ ਸ਼ਰੀਫ ਦੇ ਬੁਲਾਰੇ ਦਾ ਅਸ਼ਲੀਲ ਵੀਡੀਓ ਵਾਇਰਲ

ਇਸਲਾਮਾਬਾਦ - ਪਾਕਿਸਤਾਨ ਦੇ ਨੇਤਾ ਜ਼ਿਆਦਾਤਰ ਆਪਣੀਆਂ ਪੁੱਠੀਆਂ-ਸਿੱਧੀਆਂ ਹਰਕਤਾਂ ਕਾਰਨ ਸੁਰਖੀਆਂ ਵਿਚ ਰਹਿੰਦੇ ਹਨ। ਅੱਜਕਲ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਨੇਤਾ ਅਤੇ ਸਿੰਧ ਸੂਬੇ ਦੇ ਸਾਬਕਾ ਗਵਰਨਰ ਮੁਹੰਮਦ ਜੁਬੈਰ ਦਾ ਅਸ਼ਲੀਲ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਹ ਫਾਈਵ ਸਟਾਰ ਦੇ ਕਮਰੇ ਵਿਚ ਕੁਝ ਕੁੜੀਆਂ ਨਾਲ ਇਤਰਾਜ਼ਯੋਗ ਹਾਲਤ ਵਿਚ ਹੈ। ਵੀਡੀਓ ਦੇ ਵਾਇਰਲ ਹੁੰਦੇ ਹੀ ਪਾਕਿਸਤਾਨ ਦੀ ਰਾਜਨੀਤੀ ਵਿੱਚ ਭੂਚਾਲ ਆ ਗਿਆ ਹੈ ਅਤੇ ਦੋਸ਼ ਲਗਾਉਣ ਦਾ ਦੌਰ ਸ਼ੁਰੂ ਹੋ ਗਿਆ ਹੈ। ਹਾਲਤ ਇੱਥੇ ਤੱਕ ਪਹੁੰਚ ਗਏ ਹਨ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਨੂੰ ਸਫਾਈ ਦੇਣੀ ਪਈ।

ਇਹ ਵੀ ਪੜ੍ਹੋ - ਡੈਲਾਸ 'ਚ ਗੈਸ ਧਮਾਕੇ ਨਾਲ ਡਿੱਗੀ ਇਮਾਰਤ ਕਾਰਨ ਹੋਏ 7 ਜ਼ਖ਼ਮੀ

ਮੁਹੰਮਦ ਜੁਬੈਰ ਦੀ ਗਿਣਤੀ ਪਾਕਿਸਤਾਨ ਮੁਸਲਮਾਨ ਲੀਗ-ਨਵਾਜ਼ ਦੇ ਵੱਡੇ ਨੇਤਾਵਾਂ ਵਿੱਚ ਹੁੰਦੀ ਹੈ। ਜੁਬੈਰ ਦੇ ਭਰਾ ਅਸਦ ਇਮਰਾਨ ਖਾਨ ਦੀ ਸਰਕਾਰ ਵਿੱਚ ਮੰਤਰੀ ਹਨ। ਇੰਨਾ ਹੀ ਨਹੀਂ ਜੁਬੈਰ ਨੂੰ ਪਾਕਿਸਤਾਨੀ ਫੌਜ ਅਤੇ ISI ਦਾ ਕਰੀਬੀ ਵੀ ਦੱਸਿਆ ਜਾਂਦਾ ਹੈ। ਫਿਲਹਾਲ ਇਸ ਵੀਡੀਓ ਦੇ ਵਾਇਰਲ ਹੋਣ ਦੇ ਬਾਅਦ ਘਮਾਸਾਨ ਮੱਚ ਗਿਆ।  ਪਾਕਿਸਤਾਨ ਮੁਸਲਮਾਨ ਲੀਗ-ਨਵਾਜ਼ ਦੇ ਨੇਤਾ ਅਤੇ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਨੇ ਇਸ 'ਤੇ ਬਿਆਨ ਵੀ ਦਿੱਤਾ ਹੈ। ਖਾਸ ਗੱਲ ਇਹ ਵੀ ਹੈ ਕਿ ਇਸ ਸਮੇਂ ਮੁਹੰਮਦ ਜੁਬੈਰ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਅਤੇ ਮਰੀਅਮ ਨਵਾਜ਼ ਦੇ ਬੁਲਾਰਾ ਵੀ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News