ਮੌਤ ਦੀ ਸਜ਼ਾ ''ਤੇ ਪੋਪ ਨੇ ਬਦਲੀ ਚਰਚ ਦੀ ਸਿੱਖਿਆ

Thursday, Aug 02, 2018 - 06:55 PM (IST)

ਮੌਤ ਦੀ ਸਜ਼ਾ ''ਤੇ ਪੋਪ ਨੇ ਬਦਲੀ ਚਰਚ ਦੀ ਸਿੱਖਿਆ

ਵੇਟੀਕਨ ਸਿਟੀ (ਏ.ਪੀ.)- ਪੋਪ ਫਰਾਂਸਿਸ ਨੇ ਮੌਤ ਦੀ ਸਜ਼ਾ ਨੂੰ ਲੈ ਕੇ ਚਰਚ ਵਿਚ ਦਿੱਤੀ ਜਾਣ ਵਾਲੀ ਸਿੱਖਿਆ ਵਿਚ ਬਦਲਾਅ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਦੀ ਇਜਾਜ਼ਤ ਕਦੇ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਹ ਸਾਰੇ ਮਨੁੱਖਾਂ ਦੀ ਜਨਮ ਤੋਂ ਮਿਲੀ ਮਾਣ-ਮਰਿਆਦਾ 'ਤੇ ਹਮਲਾ ਹੈ। ਵੈਟੀਕਨ ਨੇ ਵੀਰਵਾਰ ਨੂੰ ਕਿਹਾ ਕਿ ਫਰਾਂਸਿਸ ਨੇ ਕੈਥੋਲਿਕ ਚਰਚ ਦੀ ਧਾਰਮਿਕ ਸਿੱਖਿਆ ਵਿਚ ਬਦਲਾਅ ਕੀਤੇ ਹਨ। ਇਸ ਤੋਂ ਪਹਿਲਾਂ ਇਹ ਸਿੱਖਿਆ ਕਹਿੰਦੀ ਸੀ ਕਿ ਚਰਚ ਫਾਂਸੀ ਦੀ ਸਜ਼ਾ ਦੀ ਵਿਵਸਥਾ ਨੂੰ ਉਦੋਂ ਵਰਜਿਤ ਨਹੀਂ ਕਰਦਾ, ਜਦੋਂ ਕਿਸੀ ਅਨਿਆਪੂਰਣ ਹਮਲਾਵਰ ਖਿਲਾਫ ਮਨੁੱਖੀ ਜੀਵਨ ਦੀ ਪ੍ਰਭਾਵੀ ਤਰੀਕੇ ਨਾਲ ਰੱਖਿਆ ਕਰਨ ਦਾ ਇਹੀ ਸੰਭਵ ਤਰੀਕਾ ਹੋਵੇ। ਨਵੀਂ ਸਿੱਖਿਆ ਕਹਿੰਦੀ ਹੈ ਕਿ ਪੁਰਾਣੀ ਨੀਤੀ ਹੁਣ ਅਪ੍ਰਚਲਿਤ ਹੋ ਗਈ ਹੈ ਅਤੇ ਸਮਾਜ ਨੂੰ ਬਚਾਉਣ ਦੇ ਹੋਰ ਵੀ ਤਰੀਕੇ ਹਨ। ਨਤੀਜਨ ਹੁਣ ਚਰਚ ਕਹਿੰਦਾ ਹੈ ਕਿ ਮੌਤ ਦੀ ਸਜ਼ਾ ਅਸਵੀਕਾਰ ਹੈ ਕਿਉਂਕਿ ਇਹ ਕਿਸੀ ਵਿਅਕਤੀ ਦੇ ਜੀਵਨ ਦੀ ਗਰਿਮਾ ਅਤੇ ਪਵਿੱਤਰਤਾ 'ਤੇ ਹਮਲਾ ਹੈ।


Related News