''''ਸਭ ਨੂੰ ਦੇਣਾ ਪਵੇਗਾ ਰੱਬ ਨੂੰ ਜਵਾਬ..!'''' ਪੋਪ ਲਿਓ ਨੇ ''ਜੰਗ ਛੇੜਨ ਵਾਲਿਆਂ'' ਨੂੰ ਦਿੱਤੀ ਚਿਤਾਵਨੀ

Saturday, Apr 04, 2026 - 11:51 AM (IST)

''''ਸਭ ਨੂੰ ਦੇਣਾ ਪਵੇਗਾ ਰੱਬ ਨੂੰ ਜਵਾਬ..!'''' ਪੋਪ ਲਿਓ ਨੇ ''ਜੰਗ ਛੇੜਨ ਵਾਲਿਆਂ'' ਨੂੰ ਦਿੱਤੀ ਚਿਤਾਵਨੀ

ਇੰਟਰਨੈਸ਼ਨਲ ਡੈਸਕ- ਧਾਰਮਿਕ ਗੁਰੂ ਪੋਪ ਲਿਓ ਆਪਣੇ ਕਾਰਜਕਾਲ ਦੇ ਪਹਿਲੇ ਈਸਟਰ ਦੀਆਂ ਤਿਆਰੀਆਂ ਕਰ ਰਹੇ ਹਨ, ਪਰ ਉਨ੍ਹਾਂ ਦੇ ਸਾਹਮਣੇ ਇਸ ਵੇਲੇ ਸਭ ਤੋਂ ਵੱਡੀ ਚੁਣੌਤੀ ਅਮਰੀਕਾ ਦਾ ਉਹ 'ਧਾਰਮਿਕ ਰਾਸ਼ਟਰਵਾਦ' ਹੈ ਜੋ ਜੰਗ ਨੂੰ ਰੱਬ ਦੀ ਮਰਜ਼ੀ ਦੱਸ ਰਿਹਾ ਹੈ। ਵੈਟੀਕਨ ਅਤੇ ਟਰੰਪ ਪ੍ਰਸ਼ਾਸਨ ਵਿਚਾਲੇ 'ਪਰਮਾਤਮਾ ਦੇ ਸਰੂਪ' ਨੂੰ ਲੈ ਕੇ ਇੱਕ ਅਜਿਹੀ ਬਹਿਸ ਛਿੜ ਗਈ ਹੈ, ਜੋ ਦੁਨੀਆ ਭਰ ਦੇ ਈਸਾਈਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਸਕਦੀ ਹੈ।

ਟਰੰਪ ਦੇ ਕਰੀਬੀ ਅਤੇ ਪ੍ਰਮੁੱਖ ਪ੍ਰਚਾਰਕ ਫਰੈਂਕਲਿਨ ਗ੍ਰਾਹਮ ਨੇ ਹਾਲ ਹੀ ਵਿੱਚ ਪੈਂਟਾਗਨ ਵਿੱਚ ਇੱਕ ਪ੍ਰਾਰਥਨਾ ਸਭਾ ਦੌਰਾਨ ਕਿਹਾ ਸੀ ਕਿ ਰੱਬ ਸਿਰਫ਼ ਪਿਆਰ ਦਾ ਹੀ ਨਹੀਂ, ਸਗੋਂ 'ਨਫ਼ਰਤ ਅਤੇ ਜੰਗ' ਦਾ ਵੀ ਦੇਵਤਾ ਹੈ। ਉਨ੍ਹਾਂ ਅਮਰੀਕੀ ਫੌਜੀ ਕਾਰਵਾਈਆਂ ਨੂੰ ਰੱਬੀ ਇਨਸਾਫ਼ ਵਜੋਂ ਪੇਸ਼ ਕੀਤਾ, ਜਦਕਿ ਪੋਪ ਲਿਓ ਨੇ ਪਿਛਲੇ ਕੁਝ ਹਫ਼ਤਿਆਂ ਤੋਂ ਇਸ ਵਿਚਾਰਧਾਰਾ ਦਾ ਲਗਾਤਾਰ ਖੰਡਨ ਕੀਤਾ ਹੈ। ਪਾਮ ਸੰਡੇ ਦੇ ਮੌਕੇ 'ਤੇ ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ, "ਪਰਮਾਤਮਾ ਉਨ੍ਹਾਂ ਲੋਕਾਂ ਦੀਆਂ ਪ੍ਰਾਰਥਨਾਵਾਂ ਨਹੀਂ ਸੁਣਦਾ ਜੋ ਜੰਗ ਛੇੜਦੇ ਹਨ। ਤੁਹਾਡੇ ਹੱਥ ਖੂਨ ਨਾਲ ਰੰਗੇ ਹੋਏ ਹਨ।''

ਵੈਟੀਕਨ ਦੁਆਰਾ ਜਾਰੀ ਇੱਕ ਤਾਜ਼ਾ ਦਸਤਾਵੇਜ਼ ਵਿੱਚ ਪੋਪ ਨੇ ਦੁਨੀਆ ਦੇ ਸ਼ਕਤੀਸ਼ਾਲੀ ਨੇਤਾਵਾਂ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ, "ਸੱਤਾ ਵਿੱਚ ਬੈਠੇ ਹਰ ਵਿਅਕਤੀ ਨੂੰ ਰੱਬ ਨੂੰ ਜਵਾਬ ਦੇਣਾ ਪਵੇਗਾ ਕਿ ਉਨ੍ਹਾਂ ਨੇ ਆਪਣੀ ਸ਼ਕਤੀ ਦੀ ਵਰਤੋਂ ਕਿਵੇਂ ਕੀਤੀ, ਕੀ ਉਨ੍ਹਾਂ ਨੇ ਜੰਗ ਸ਼ੁਰੂ ਕੀਤੀ ਜਾਂ ਖ਼ਤਮ ? ਕੀ ਉਨ੍ਹਾਂ ਨੇ ਹਿੰਸਾ ਫੈਲਾਈ ਜਾਂ ਸ਼ਾਂਤੀ ਸਥਾਪਿਤ ਕੀਤੀ?" 

ਇਹ ਵੀ ਪੜ੍ਹੋ- ਅਮਰੀਕਾ 'ਤੇ ਭਾਰੀ ਪੈ ਰਿਹਾ ਇਰਾਨ ! 24 ਘੰਟਿਆਂ 'ਚ ਸੁੱਟ ਲਿਆ ਇਕ ਹੋਰ ਜਹਾਜ਼

ਵੈਟੀਕਨ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ, ਪੋਪ ਦਾ ਇਹ ਨਿਸ਼ਾਨਾ ਸਿਰਫ਼ ਟਰੰਪ ਪ੍ਰਸ਼ਾਸਨ ਹੀ ਨਹੀਂ, ਸਗੋਂ ਹਰ ਉਸ ਤਾਕਤ 'ਤੇ ਹੈ ਜੋ ਜੰਗ ਨੂੰ ਜਾਇਜ਼ ਠਹਿਰਾਉਣ ਲਈ ਰੱਬ ਦੇ ਨਾਂ ਦੀ ਵਰਤੋਂ ਕਰਦੀ ਹੈ। ਪੋਪ ਲਿਓ ਦਾ ਮੰਨਣਾ ਹੈ ਕਿ ਧਰਮ ਨੂੰ ਹਿੰਸਾ ਲਈ ਵਰਤਣਾ ਇੱਕ "ਵੱਡਾ ਪਾਪ" ਹੈ। 

ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੈ ਕਿ ਕੋਈ ਅਮਰੀਕੀ ਮੂਲ ਦਾ ਪੋਪ (ਲਿਓ XIV ਸ਼ਿਕਾਗੋ ਤੋਂ ਹਨ) ਸਿੱਧੇ ਤੌਰ 'ਤੇ ਅਮਰੀਕੀ ਵਿਦੇਸ਼ ਨੀਤੀ ਦੇ ਧਾਰਮਿਕ ਪਹਿਲੂਆਂ ਨੂੰ ਚੁਣੌਤੀ ਦੇ ਰਿਹਾ ਹੈ। ਜਿੱਥੇ ਟਰੰਪ ਪ੍ਰਸ਼ਾਸਨ ਇਰਾਨ ਅਤੇ ਹੋਰ ਦੇਸ਼ਾਂ ਵਿਰੁੱਧ ਜੰਗ ਨੂੰ 'ਧਰਮ ਯੁੱਧ' ਵਜੋਂ ਪੇਸ਼ ਕਰ ਰਿਹਾ ਹੈ, ਉੱਥੇ ਪੋਪ ਦੀਆਂ ਗੱਲਾਂ ਨੇ ਕਈ ਕੈਥੋਲਿਕ ਦੇਸ਼ਾਂ ਅਤੇ ਅਮਰੀਕੀ ਨਾਗਰਿਕਾਂ ਨੂੰ ਮੁੜ ਸੋਚਣ ਲਈ ਮਜਬੂਰ ਕਰ ਦਿੱਤਾ ਹੈ।

 

ਇਹ ਵੀ ਪੜ੍ਹੋ- ਦੁਬਈ ਮਰੀਨਾ 'ਤੇ ਆ ਡਿੱਗਾ ਇਰਾਨੀ ਡਰੋਨ ਦਾ ਮਲਬਾ ! ਇਮਾਰਤ ਨੂੰ ਪਹੁੰਚਿਆ ਨੁਕਸਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News