ਜੰਗ ਖ਼ਤਮ ਹੋਣ ਦੇ ਸੰਕੇਤ ਮਿਲਦਿਆਂ ਹੀ ਸਸਤਾ ਹੋਇਆ ਕੱਚਾ ਤੇਲ ! 8.5 ਫ਼ੀਸਦੀ ਤੱਕ ਡਿੱਗੀਆਂ ਕੀਮਤਾਂ
Sunday, May 24, 2026 - 04:57 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਤੇ ਇਰਾਨ ਵਿਚਾਲੇ ਜੰਗ ਦੇ ਖ਼ਤਮ ਹੋਣ ਅਤੇ ਇੱਕ ਵੱਡੇ ਸ਼ਾਂਤੀ ਸਮਝੌਤੇ ਦੇ ਨੇੜੇ ਪਹੁੰਚਣ ਦੀਆਂ ਸਕਾਰਾਤਮਕ ਖ਼ਬਰਾਂ ਦੇ ਵਿਚਕਾਰ ਗਲੋਬਲ ਐਨਰਜੀ ਮਾਰਕੀਟ ਨੂੰ ਵੱਡੀ ਰਾਹਤ ਮਿਲੀ ਹੈ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ 8.5 ਫ਼ੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਗਿਰਾਵਟ ਨਾਲ ਭਾਰਤ ਵਰਗੇ ਵੱਡੇ ਤੇਲ ਦਰਾਮਦਕਾਰ ਦੇਸ਼ਾਂ ਅਤੇ ਆਮ ਖਪਤਕਾਰਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਮਹਿੰਗਾਈ ਤੋਂ ਵੱਡੀ ਰਾਹਤ ਮਿਲ ਸਕਦੀ ਹੈ।
ਬਜ਼ਾਰ ਮਾਹਿਰਾਂ ਮੁਤਾਬਕ, ਅਮਰੀਕਾ ਅਤੇ ਇਰਾਨ ਵਿਚਾਲੇ ਜੰਗ ਕਾਰਨ ਕੱਚੇ ਤੇਲ 'ਤੇ ਲੱਗਿਆ 'ਵਾਰ ਪ੍ਰੀਮੀਅਮ' ਹੁਣ ਤੇਜ਼ੀ ਨਾਲ ਘਟ ਰਿਹਾ ਹੈ। ਪਿਛਲੇ ਹਫ਼ਤੇ ਜੋ ਬ੍ਰੈਂਟ ਕਰੂਡ 113 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਚੱਲ ਰਿਹਾ ਸੀ, ਉਹ ਹੁਣ ਡਿੱਗ ਕੇ 103 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਆ ਗਿਆ ਹੈ। ਜੇਕਰ ਸਮਝੌਤਾ ਪੂਰੀ ਤਰ੍ਹਾਂ ਸਫ਼ਲ ਹੁੰਦਾ ਹੈ, ਤਾਂ ਇਹ ਕੀਮਤਾਂ 88 ਡਾਲਰ ਤੋਂ ਵੀ ਹੇਠਾਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ- ਪੂਰੀ ਦੁਨੀਆ ਲਈ Good News ! ਹੁਣ ਨਹੀਂ ਹੋਵੇਗੀ ਜੰਗ, ਇਰਾਨ ਨੇ ਕਰ'ਤਾ ਵੱਡਾ ਐਲਾਨ
ਰਿਪੋਰਟਾਂ ਅਨੁਸਾਰ, ਇਸ ਸਮਝੌਤੇ 'ਚ ਗੁਆਂਢੀ ਦੇਸ਼ ਪਾਕਿਸਤਾਨ ਮੁੱਖ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਕਾਰਾਤਮਕ ਬਿਆਨਾਂ ਤੋਂ ਸੰਕੇਤ ਮਿਲੇ ਹਨ ਕਿ ਇਸ ਸਮਝੌਤੇ ਤਹਿਤ ਇਰਾਨ 'ਤੇ ਲੱਗੀਆਂ ਪਾਬੰਦੀਆਂ ਹਟਾਈਆਂ ਜਾ ਸਕਦੀਆਂ ਹਨ। ਜੇਕਰ ਅਜਿਹਾ ਹੁੰਦਾ ਹੈ, ਤਾਂ ਗਲੋਬਲ ਮਾਰਕੀਟ ਵਿੱਚ ਹਰ ਰੋਜ਼ 12 ਲੱਖ ਬੈਰਲ ਵਾਧੂ ਕੱਚੇ ਤੇਲ ਦੀ ਸਪਲਾਈ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ 'ਹੋਰਮੁਜ਼' ਦੇ ਖੁੱਲ੍ਹਣ ਨਾਲ ਸਮੁੰਦਰੀ ਜਹਾਜ਼ਾਂ ਦੇ ਆਉਣ-ਜਾਣ ਦਾ ਰਸਤਾ ਸਾਫ਼ ਹੋ ਜਾਵੇਗਾ।
ਇਹ ਵੀ ਪੜ੍ਹੋ- ਅਮਰੀਕਾ 'ਚ ਇਕ ਹੋਰ ਪੰਜਾਬੀ 'ਤੇ ਡਿੱਗੀ ਗਾਜ ! ਡਿਪੋਰਟ ਹੋਵੇਗਾ ਪਰਮਿੰਦਰਪਾਲ ਸਿੰਘ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
