ਇਰਾਨ ਨੇ ਲੈ ਲਿਆ ''ਬਦਲਾ'' ! ਇਕੋ ਝਟਕੇ ''ਚ ਅਮਰੀਕਾ ਨੂੰ ਲਾ''ਤਾ 2,50,00,00,000 ਦਾ ਝਟਕਾ

Tuesday, May 26, 2026 - 04:56 PM (IST)

ਇਰਾਨ ਨੇ ਲੈ ਲਿਆ ''ਬਦਲਾ'' ! ਇਕੋ ਝਟਕੇ ''ਚ ਅਮਰੀਕਾ ਨੂੰ ਲਾ''ਤਾ 2,50,00,00,000 ਦਾ ਝਟਕਾ

ਇੰਟਰਨੈਸ਼ਨਲ ਡੈਸਕ- 40 ਦਿਨਾਂ ਤੱਕ ਚੱਲੀ ਲੰਬੀ ਤੇ ਭਿਆਨਕ ਜੰਗ ਮਗਰੋਂ ਹੁਣ ਜਦੋਂ ਇਰਾਨ ਤੇ ਅਮਰੀਕਾ ਵਿਚਾਲੇ ਕੁਝ ਹੱਦ ਤੱਕ ਸ਼ਾਂਤੀ ਹੈ ਸੀ ਤਾਂ ਇਸੇ ਦੌਰਾਨ ਅਮਰੀਕਾ ਨੇ ਮੰਗਲਵਾਰ ਸਵੇਰੇ ਇਰਾਨ ਦੇ ਫੌਜੀ ਟਿਕਾਣਿਆਂ 'ਤੇ ਹਮਲਾ ਕਰਨ ਦਾ ਦਾਅਵਾ ਕੀਤਾ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਮੁੜ ਸਿਖ਼ਰਾਂ 'ਤੇ ਪਹੁੰਚ ਗਿਆ, ਜਿਸ ਮਗਰੋਂ ਇਰਾਨ ਦੀ 'ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ' (IRGC) ਨੇ ਮੰਗਲਵਾਰ ਨੂੰ ਦਾਅਵਾ ਕੀਤਾ ਹੈ ਕਿ ਉਸ ਦੇ ਏਅਰ ਡਿਫੈਂਸ ਸਿਸਟਮ ਨੇ ਪਰਸ਼ੀਅਨ ਖਾੜੀ ਦੇ ਉੱਪਰ ਉੱਡ ਰਹੇ ਇੱਕ ਅਮਰੀਕੀ 'ਐੱਮ.ਕਿਊ.-9 ਰੀਪਰ' (MQ-9 Reaper) ਖ਼ੁਫ਼ੀਆ ਡਰੋਨ ਨੂੰ ਢੇਰ ਕਰ ਸੁੱਟਿਆ ਹੈ।

ਇਸ ਡਰੋਨ ਦੀ ਕੀਮਤ 3 ਕਰੋੜ ਅਮਰੀਕੀ ਡਾਲਰ (ਕਰੀਬ 250 ਕਰੋੜ ਰੁਪਏ) ਦੱਸੀ ਜਾ ਰਹੀ ਹੈ। ਇਰਾਨ ਮੁਤਾਬਕ ਇਹ ਡਰੋਨ ਉਸ ਦੇ ਏਅਰ ਸਪੇਸ 'ਚ ਦਾਖਲ ਹੋ ਗਿਆ ਸੀ। ਇਰਾਨੀ ਫ਼ੌਜ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਅਮਰੀਕੀ ਫ਼ੌਜਾਂ ਦੁਆਰਾ ਜੰਗਬੰਦੀ ਦੀ ਕਿਸੇ ਵੀ ਉਲੰਘਣਾ ਦਾ ਮੂੰਹ-ਤੋੜ ਜਵਾਬ ਦੇਵੇਗਾ।

ਇਰਾਨੀ ਮੀਡੀਆ ਦੁਆਰਾ ਜਾਰੀ ਆਈ.ਆਰ.ਜੀ.ਸੀ. ਦੇ ਬਿਆਨ ਮੁਤਾਬਕ, ਉਨ੍ਹਾਂ ਨੇ ਇੱਕ ਹੋਰ ਅਮਰੀਕੀ ਨਿਗਰਾਨੀ ਡਰੋਨ 'ਆਰ.ਕਿਊ.-4' (RQ-4) ਅਤੇ ਇੱਕ 'ਐੱਫ-35' (F-35) ਲੜਾਕੂ ਜਹਾਜ਼ 'ਤੇ ਵੀ ਫਾਇਰਿੰਗ ਕੀਤੀ, ਜਿਸ ਕਾਰਨ ਦੋਵਾਂ ਜਹਾਜ਼ਾਂ ਨੂੰ ਤੁਰੰਤ ਉਸ ਇਲਾਕੇ 'ਚੋਂ ਭੱਜਣਾ ਪਿਆ। ਹਾਲਾਂਕਿ, ਅਮਰੀਕੀ ਫ਼ੌਜ ਵੱਲੋਂ ਹਾਲੇ ਤੱਕ ਇਰਾਨ ਦੇ ਇਸ ਦਾਅਵੇ 'ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਆਈ ਹੈ।

ਜ਼ਿਕਰਯੋਗ ਹੈ ਕਿ ਇਹ ਘਟਨਾ ਅਮਰੀਕੀ ਸੈਨਾ ਦੇ ਉਸ ਬਿਆਨ ਤੋਂ ਕੁਝ ਘੰਟਿਆਂ ਬਾਅਦ ਸਾਹਮਣੇ ਆਈ ਹੈ, ਜਿਸ ਵਿੱਚ ਅਮਰੀਕਾ ਨੇ ਦੱਖਣੀ ਇਰਾਨ ਅਤੇ 'ਹੋਰਮੁਜ਼' ਦੇ ਨੇੜੇ ਇਰਾਨੀ ਮਿਜ਼ਾਈਲ ਲਾਂਚ ਸਾਈਟਾਂ ਅਤੇ ਫ਼ੌਜੀ ਬੇੜਿਆਂ 'ਤੇ ਹਵਾਈ ਹਮਲੇ ਕਰਨ ਦਾ ਦਾਅਵਾ ਕੀਤਾ ਸੀ।

ਇਹ ਵੀ ਪੜ੍ਹੋ- ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਭਾਰਤੀਆਂ ਲਈ Good News ! ਫ੍ਰੀ On Arrival Visa ਦੇ ਰਿਹੈ ਇਹ ਦੇਸ਼

ਅਮਰੀਕੀ ਸੈਂਟਰਲ ਕਮਾਂਡ (CENTCOM) ਦੇ ਬੁਲਾਰੇ ਟਿਮੋਥੀ ਹਾਕਿੰਸ ਨੇ ਇੱਕ ਬਿਆਨ ਵਿੱਚ ਕਿਹਾ, "ਅਮਰੀਕੀ ਫ਼ੌਜਾਂ ਨੇ ਆਪਣੇ ਜਵਾਨਾਂ ਦੀ ਸੁਰੱਖਿਆ ਲਈ ਦੱਖਣੀ ਇਰਾਨ ਵਿੱਚ 'ਆਤਮ-ਰੱਖਿਆ ਲਈ ਹਮਲੇ ਕੀਤੇ ਹਨ।" ਸੈਂਟਕਾਮ ਮੁਤਾਬਕ, ਨਿਸ਼ਾਨਾ ਬਣਾਏ ਗਏ ਇਰਾਨੀ ਬੇੜੇ ਸਮੁੰਦਰ ਵਿੱਚ ਮਾਈਨਜ਼ ਵਿਛਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਮਰੀਕਾ ਮੌਜੂਦਾ ਜੰਗਬੰਦੀ ਦਾ ਸਨਮਾਨ ਕਰਦਾ ਹੈ, ਪਰ ਆਪਣੇ ਜਵਾਨਾਂ ਦੀ ਸੁਰੱਖਿਆ ਲਈ ਵੀ ਵਚਨਬੱਧ ਹੈ।

ਦੋਵਾਂ ਦੇਸ਼ਾਂ ਵਿਚਾਲੇ ਹੋਈ ਇਸ ਤਾਜ਼ਾ ਹਿੰਸਕ ਝੜਪ ਅਤੇ ਦਾਅਵਿਆਂ ਨੇ ਪੂਰੇ ਖੇਤਰ ਵਿੱਚ ਤਣਾਅ ਬਹੁਤ ਜ਼ਿਆਦਾ ਵਧਾ ਦਿੱਤਾ ਹੈ। ਮਾਹਿਰਾਂ ਮੁਤਾਬਕ, ਦੋਵਾਂ ਪਾਸਿਆਂ ਤੋਂ ਸਿਆਸੀ ਪੱਧਰ 'ਤੇ ਜੰਗਬੰਦੀ ਨੂੰ ਬਚਾਉਣ ਅਤੇ ਵੱਡੇ ਖੇਤਰੀ ਯੁੱਧ ਨੂੰ ਰੋਕਣ ਲਈ ਚੱਲ ਰਹੀਆਂ ਡਿਪਲੋਮੈਟਿਕ ਕੋਸ਼ਿਸ਼ਾਂ ਦੇ ਵਿਚਕਾਰ ਇਹ ਹਮਲਾ ਇੱਕ ਵੱਡਾ ਝਟਕਾ ਸਾਬਿਤ ਹੋ ਸਕਦਾ ਹੈ।

ਇਹ ਵੀ ਪੜ੍ਹੋ- 'ਬਿਲਕੁਲ ਮਨਜ਼ੂਰ ਨਹੀਂ..!', ਪਾਕਿਸਤਾਨ ਨੇ ਟਰੰਪ ਨੂੰ ਕਰ'ਤੀ ਕੋਰੀ ਨਾਂਹ, ਅਮਰੀਕਾ ਨਾਲ ਲੈ ਲਿਆ 'ਪੰਗਾ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News