ਨਹੀਂ ਬਚੇਗਾ ਦੁਨੀਆ ਦਾ ਕੋਈ ਵੀ ਦੇਸ਼ ! ਰੂਸ ਨੇ ਬਣਾ ਲਿਆ ਸਭ ਤੋਂ ਘਾਤਕ ਹਥਿਆਰ, ਪੁਤਿਨ ਨੇ ਖ਼ੁਦ ਕੀਤਾ ਐਲਾਨ
Wednesday, May 13, 2026 - 04:35 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ-ਇਰਾਨ ਵਿਚਾਲੇ ਦਾ ਤਣਾਅ ਹੁਣ ਜਦੋਂ ਨਾਜ਼ੁਕ ਮੋੜ 'ਤੇ ਹੈ ਤਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਰੂਸ ਦੀ ਨਵੀਂ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ICBM) 'RS-28 ਸਰਮਤ' ਦੇ ਸਫਲ ਪ੍ਰੀਖਣ ਦਾ ਐਲਾਨ ਕੀਤਾ ਹੈ। ਇਸ ਮਿਜ਼ਾਈਲ ਨੂੰ ਪੱਛਮੀ ਦੇਸ਼ਾਂ ਵਿੱਚ 'Satan II' (ਸੈਟਨ-2) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪੁਤਿਨ ਨੇ ਇਸ ਨੂੰ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਮਿਜ਼ਾਈਲ ਦੱਸਦਿਆਂ ਕਿਹਾ ਕਿ ਇਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਹਮਲਾ ਕਰਨ ਦੇ ਸਮਰੱਥ ਹੈ।
ਰਾਸ਼ਟਰਪਤੀ ਪੁਤਿਨ ਮੁਤਾਬਕ, ਇਸ ਮਿਜ਼ਾਈਲ ਦੀ ਮਾਰਕ ਸਮਰੱਥਾ ਕਿਸੇ ਵੀ ਪੱਛਮੀ ਮਿਜ਼ਾਈਲ ਨਾਲੋਂ 4 ਗੁਣਾ ਜ਼ਿਆਦਾ ਹੈ। ਇਹ ਮਿਜ਼ਾਈਲ ਅਜਿਹੀ ਤਕਨੀਕ ਨਾਲ ਲੈਸ ਹੈ ਕਿ ਇਹ ਅਮਰੀਕਾ ਜਾਂ ਕਿਸੇ ਵੀ ਹੋਰ ਦੇਸ਼ ਦੇ 'ਮਿਜ਼ਾਈਲ ਡਿਫੈਂਸ ਸਿਸਟਮ' ਨੂੰ ਚਕਮਾ ਦੇ ਸਕਦੀ ਹੈ। ਇਸ ਦੀ ਰੇਂਜ 35,000 ਕਿਲੋਮੀਟਰ ਤੋਂ ਵੀ ਵੱਧ ਦੱਸੀ ਜਾ ਰਹੀ ਹੈ। ਇਹ ਉੱਤਰੀ ਜਾਂ ਦੱਖਣੀ ਧਰੁਵ ਰਾਹੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਮਾਰ ਕਰ ਸਕਦੀ ਹੈ। ਇਹ ਆਵਾਜ਼ ਦੀ ਸਪੀਡ ਨਾਲੋਂ ਵੀ ਕਈ ਗੁਣਾ ਤੇਜ਼ ਚੱਲਦੀ ਹੈ ਅਤੇ ਇੱਕੋ ਸਮੇਂ ਕਈ ਪਰਮਾਣੂ ਹਥਿਆਰ ਲਿਜਾ ਸਕਦੀ ਹੈ।
ਇਹ ਵੀ ਪੜ੍ਹੋ- ਅਮਰੀਕਾ ਦਾ 51ਵਾਂ ਸੂਬਾ ਬਣ ਗਿਆ ਇਹ ਦੇਸ਼ ! ਟਰੰਪ ਨੇ ਨਕਸ਼ਾ ਜਾਰੀ ਕਰ ਪੂਰੀ ਦੁਨੀਆ 'ਚ ਪਾ'ਤਾ ਭੜਥੂ
ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਇਹ ਮਿਜ਼ਾਈਲ ਉਨ੍ਹਾਂ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ ਜੋ ਰੂਸ ਨੂੰ ਧਮਕਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਐਲਾਨ ਕੀਤਾ ਕਿ ਇਹ ਮਿਜ਼ਾਈਲ ਇਸ ਸਾਲ ਦੇ ਅੰਤ ਤੱਕ ਰੂਸੀ ਫੌਜ ਵਿੱਚ ਪੂਰੀ ਤਰ੍ਹਾਂ ਸ਼ਾਮਲ ਕਰ ਲਈ ਜਾਵੇਗੀ।
ਇਹ ਪ੍ਰੀਖਣ ਅਜਿਹੇ ਸਮੇਂ ਹੋਇਆ ਹੈ ਜਦੋਂ ਰੂਸ ਅਤੇ ਅਮਰੀਕਾ ਵਿਚਕਾਰ ਪਰਮਾਣੂ ਹਥਿਆਰਾਂ ਦਾ ਸਮਝੌਤਾ ਖ਼ਤਮ ਹੋ ਚੁੱਕਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਦੁਨੀਆ ਵਿੱਚ ਮੁੜ 'ਪਰਮਾਣੂ ਹਥਿਆਰਾਂ ਦੀ ਦੌੜ' ਸ਼ੁਰੂ ਹੋ ਸਕਦੀ ਹੈ। ਹਾਲਾਂਕਿ ਪੁਤਿਨ ਕਹਿ ਰਹੇ ਹਨ ਕਿ ਰੂਸ-ਯੂਕ੍ਰੇਨ ਦੀ ਜੰਗ ਛੇਤੀ ਖਤਮ ਹੋ ਸਕਦੀ ਹੈ, ਪਰ ਇਸ ਮਿਜ਼ਾਈਲ ਪ੍ਰੀਖਣ ਨੇ ਤਣਾਅ ਨੂੰ ਹੋਰ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ- ਹੁਣ ਭਾਰਤ ਵੱਲ ਅੱਖ ਚੁੱਕਣ ਦੀ ਹਿਮਾਕਤ ਨਹੀਂ ਕਰੇਗਾ ਦੁਸ਼ਮਣ ! ਫੌਜ ਨੂੰ ਮਿਲਿਆ 'AGNIKAA'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
