ਕੋਰੋਨਾ ਵਾਇਰਸ ਮਹਾਮਾਰੀ ਨੇ ਦਿੱਤੀ ਕਈ ਧਾਰਣਾਵਾਂ ਨੂੰ ਚੁਣੌਤੀ: ਪੋਪ ਫ੍ਰਾਂਸਿਸ
Saturday, Jun 13, 2020 - 10:11 PM (IST)
ਵੈਟਿਕਨ ਸਿਟੀ(ਏਪੀ): ਪੋਪ ਫ੍ਰਾਂਸਿਸ ਨੇ ਸ਼ਨੀਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਨੇ ਕਈ ਧਾਰਣਾਵਾਂ ਨੂੰ ਚੁਣੌਤੀ ਦਿੱਤੀ ਹੈ। ਪੋਪ ਨੇ 15 ਨਵੰਬਰ ਨੂੰ ਮਨਾਏ ਜਾਣ ਵਾਲੇ ਚੌਥੇ ਵਿਸ਼ਵ ਗਰੀਬ ਦਿਵਸ ਦੇ ਲਈ ਆਪਣੇ ਸੰਦੇਸ਼ ਵਿਚ ਕਿਹਾ ਕਿ ਅਸੀਂ ਖੁਦ ਨੂੰ ਮੰਦਭਾਗਾ ਤੇ ਘੱਟ ਸਵੈ-ਸਮਰਥ ਮਹਿਸੂਸ ਕਰਦੇ ਹਾਂ ਕਿਉਂਕਿ ਸਾਨੂੰ ਆਪਣੀ ਸੀਮਾਵਾਂ ਤੇ ਸੁਤੰਤਰਤਾ ਦੀ ਸੀਮਾ ਬਾਰੇ ਪਤਾ ਲੱਗ ਗਿਆ ਹੈ।
ਉਨ੍ਹਾਂ ਕਿਹਾ ਕਿ ਪਿਆਰਿਆਂ ਦੇ ਨਾਲ ਵਧੇਰੇ ਸਮਾਂ ਬਿਤਾਉਣ ਦੇ ਮੌਕੇ ਦੇ ਨਾਲ ਹੀ ਨੌਕਰੀਆਂ ਜਾਣ ਨਾਲ ਅਚਾਨਕ ਸਾਡੀਆਂ ਅੱਖਾਂ ਖੁੱਲ੍ਹ ਗਈਆਂ ਹਨ ਕਿ ਅਸੀਂ ਚੀਜ਼ਾਂ ਨੂੰ ਬਹੁਤ ਹਲਕੇ ਵਿਚ ਲਿਆ ਹੈ ਤੇ ਲਾਕਡਾਊਨ ਦੀ ਮਿਆਦ ਨੇ ਕਈ ਲੋਕਾਂ ਨੂੰ ਸਾਦਗੀ ਦੇ ਮਹੱਤਵ ਦੀ ਮੁੜ ਖੋਜ ਕਰਨ ਦਾ ਮੌਕਾ ਦਿੱਤਾ ਹੈ। ਪੋਪ ਨੇ ਕਿਹਾ ਕਿ ਮਹਾਮਾਰੀ ਨੇ ਸਾਨੂੰ ਗਰੀਬਾਂ ਦਾ ਧਿਆਨ ਰੱਖਣ ਤੇ ਉਨ੍ਹਾਂ ਦੀ ਮਦਦ ਕਰਨ ਨੂੰ ਲੈ ਕੇ ਹੋਰ ਵਧੇਰੇ ਸਾਵਧਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਨੇ ਕਈ ਧਾਰਣਾਵਾਂ ਨੂੰ ਚੁਣੌਤੀ ਦਿੱਤੀ ਹੈ।