ਨਾਗਾਸਾਕੀ ਪੁੱਜੇ ਪੋਪ ਫਰਾਂਸਿਸ, ਪ੍ਰਮਾਣੂ ਹਥਿਆਰਾਂ ਦੀ ਕੀਤੀ ਨਿੰਦਾ

Sunday, Nov 24, 2019 - 10:09 PM (IST)

ਨਾਗਾਸਾਕੀ (ਜਾਪਾਨ)(ਏਜੰਸੀਆਂ)- ਪੋਪ ਫਰਾਂਸਿਸ ਨੇ ਸੰਸਾਰ ਦੇ ਆਗੂਆਂ ਨਾਲ ਪ੍ਰਮਾਣੂ ਹਥਿਆਰਾਂ ਦੀ ਨਿੰਦਾ ਕਰਨ ਦੀ ਅਪੀਲ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਹਥਿਆਰਾਂ ਦੀ ਦੌੜ ਨਾਲ ਸੁਰੱਖਿਆ ਕਮਜ਼ੋਰ ਹੁੰਦੀ ਹੈ, ਸੋਮਿਆਂ ਦੀ ਬਰਬਾਦੀ ਹੁੰਦੀ ਹੈ ਅਤੇ ਮਨੁੱਖਤਾ ਦੇ ਵਿਨਾਸ਼ ਦਾ ਖ਼ਤਰਾ ਪੈਦਾ ਹੁੰਦਾ ਹੈ। ਫਰਾਂਸਿਸ ਨੇ ਨਾਗਾਸਾਕੀ ਵਿਚ ਇਹ ਅਪੀਲ ਕੀਤੀ। ਦੂਸਰੀ ਸੰਸਾਰ ਜੰਗ ਦੌਰਾਨ ਅਮਰੀਕਾ ਨੇ ਨਾਗਾਸਾਕੀ ਅਤੇ ਹਿਰੋਸ਼ਿਮਾ ਵਿਚ ਪ੍ਰਮਾਣੂ ਬੰਬ ਸੱਟੇ ਸਨ। ਇਨ੍ਹਾਂ ਪ੍ਰਮਾਣੂ ਹਮਲਿਆਂ ਵਿਚ ਕ੍ਰਮਵਾਰ 74 ਹਜ਼ਾਰ ਅਤੇ 1.40 ਲੱਖ ਲੋਕ ਮਾਰੇ ਗਏ ਸਨ। ਫਰਾਂਸਿਸ ਨੇ ਪੈਂਦੇ ਮੀਂਹ ਵਿਚ ਜੰਗ ਦੌਰਾਨ ਮਰੇ ਲੋਕਾਂ ਦੇ ਸਮਾਰਕਾਂ ਉੱਤੇ ਜਾ ਕੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਭੇਟ ਕੀਤੇ। ਉਨ੍ਹਾਂ ਕਿਹਾ ਕਿ ਇਹ ਸਥਾਨ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਮਨੁੱਖ ਇਕ-ਦੂਜੇ ਦਾ ਕਿੰਨਾ ਵਿਨਾਸ਼ ਕਰਨ ਵਿਚ ਸਮਰੱਥ ਹੈ। ਉਨ੍ਹਾਂ ਕਿਹਾ ਕਿ ਪ੍ਰਮਾਣੂ ਹਥਿਆਰਾਂ ਰਹਿਤ ਦੁਨੀਆ ਸੰਭਵ ਅਤੇ ਜ਼ਰੂਰੀ ਹੈ। ਫਰਾਂਸਿਸ ਜਾਪਾਨ ਦੀ ਯਾਤਰਾ ਦੀ ਸ਼ੁਰੂਆਤ ਵਿਚ ਨਾਗਾਸਾਕੀ ਅਤੇ ਹਿਰੋਸ਼ਿਮਾ ਗਏ।


Sunny Mehra

Content Editor

Related News