ਪੋਪ ਫ੍ਰਾਂਸਿਸ ਨੇ ਮਿਆਂਮਾਰ ਸੈਨਾ ਅੱਗੇ ਗੋਡੇ ਟੇਕ ਕੇ ਕੀਤੀ ਅਪੀਲ, ਕਿਹਾ- ਬੰਦ ਕਰੋ ਖ਼ੂਨ-ਖਰਾਬਾ (ਵੀਡੀਓ)
Thursday, Mar 18, 2021 - 06:03 PM (IST)
ਰੋਮ (ਬਿਊਰੋ): ਮਿਆਂਮਾਰ ਵਿਚ ਗੋਲੀਬਾਰੀ ਦੌਰਾਨ ਹੋ ਰਹੀ ਹਿੰਸਾ ਦੀਆਂ ਘਟਨਾਵਾਂ 'ਤੇ ਵੈਟੀਕਨ ਸਿਟੀ ਦੇ ਪੋਪ ਫ੍ਰਾਂਸਿਸ ਨੇ ਖ਼ੂਨ-ਖਰਾਬੇ ਨੂੰ ਬੰਦ ਕਰਨ ਲਈ ਮਿਲਟਰੀ ਸ਼ਾਸਨ ਦੇ ਅੱਗੇ ਗੋਡੇ ਟੇਕ ਦਿੱਤੇ ਹਨ। ਪੋਪ ਨੇ ਸੈਨਾ ਨੂੰ ਅਪੀਲ ਕਰ ਕੇ ਕਿਹਾ ਕਿ ਉਹ ਹੱਥ ਫੈਲਾ ਕੇ ਪ੍ਰਾਰਥਨਾ ਕਰਦੇ ਹਨ, ਹੁਣ ਹਿੰਸਾ ਬੰਦ ਕਰੋ। ਨਾਲ ਹੀ ਮਿਆਂਮਾਰ ਦੇ ਸ਼ਕਤੀਸ਼ਾਲੀ ਬੌਧ ਭਿਕਸ਼ੂਆ ਦੇ ਸੰਗਠਨ ਨੇ ਵੀ ਬੇਕਸੂਰ ਨਾਗਰਿਕਾਂ ਦੀ ਹੱਤਿਆ ਅਤੇ ਪ੍ਰਦਰਸ਼ਨਕਾਰੀਆਂ 'ਤੇ ਅੱਤਿਆਚਾਰ ਬੰਦ ਕਰਨ ਲਈ ਕਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਚੋਣਾਂ 'ਚ ਦਖਲ ਅੰਦਾਜ਼ੀ ਲਈ ਰੂਸ ਨੂੰ ਚੁਕਾਉਣੀ ਹੋਵੇਗੀ ਕੀਮਤ : ਬਾਈਡੇਨ
ਪੋਪ ਫ੍ਰਾਂਸਿਸ ਨੇ ਪ੍ਰਾਰਥਨਾ ਸਭਾ ਦੇ ਬਾਅਦ ਕਿ ਇਸ ਵੇਲੇ ਮਿਆਂਮਾਰ ਵਿਚ ਦੁਖ ਭਰਿਆ ਮਾਹੌਲ ਹੈ ਅਤੇ ਇੱਥੋਂ ਦੇ ਜ਼ਿਆਦਾਤਰ ਨੌਜਵਾਨ ਦੇਸ਼ ਲਈ ਆਪਣੀ ਜਾਨ ਗਵਾ ਰਹੇ ਹਨ। ਉਹਨਾਂ ਨੇ ਵਿਆਪਕ ਤੌਰ 'ਤੇ ਪ੍ਰਸਾਰਿਤ ਇਕ ਨਨ ਦੀ ਤਸਵੀਰ ਦੇ ਹਵਾਲੇ ਨਾਲ ਕਿਹਾ ਕਿ ਮੈਂ ਵੀ ਮਿਆਂਮਾਰ ਹਥਿਆਰਬੰਦ ਬਲਾਂ ਦੇ ਸਾਹਮਣੇ ਗੋਡੇ ਟੇਕਦਾ ਹਾਂ।ਪ੍ਰਾਰਥਨਾ ਕਰਦਾ ਹਾਂ, ਹੁਣ ਬਹੁਤ ਹੋ ਚੁੱਕਾ ਖ਼ੂਨ-ਖਰਾਬਾ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਮੈਂ ਵੀ ਨਨ ਦੀ ਤਰ੍ਹਾਂ ਤੁਹਾਡੇ ਅੱਗੇ ਹੱਥ ਫੈਲਾ ਕੇ ਸ਼ਾਂਤੀ ਦੀ ਅਪੀਲ ਕਰਦਾ ਹਾਂ ਕਿਉਂਕਿ ਗੱਲਬਾਤ ਨਾਲ ਹੀ ਸ਼ਾਂਤੀ ਸਥਾਪਿਤ ਹੋ ਸਕਦੀ ਹੈ।
ਉੱਧਰ ਬੌਧ ਭਿਕਸ਼ੂਆਂ ਦੇ ਸੰਗਠਨ ਨੇ ਵੀ ਮਿਆਂਮਾਰ ਵਿਚ ਲੋਕਤੰਤਰ ਪ੍ਰਦਰਸ਼ਨਕਾਰੀਆਂ 'ਤੇ ਹੋ ਰਹੇ ਅੱਤਿਆਚਾਰ ਦੀ ਸਖ਼ਤ ਨਿੰਦਾ ਕੀਤੀ ਹੈ। ਨਾਲ ਹੀ ਬੇਕਸੂਰ ਲੋਕਾਂ ਦੀਆਂ ਹੋਰ ਜ਼ਿਆਦਾ ਜਾਨਾਂ ਨਾ ਜਾਣ, ਇਸ ਲਈ ਬੌਧ ਭਿਕਸ਼ੂਆਂ ਦੇ ਸੰਗਠਨ ਨੇ ਧਾਰਮਿਕ ਮਾਮਲਿਆਂ ਦੇ ਮੰਤਰੀ ਨਾਲ ਗੱਲਬਾਤ ਦੇ ਬਾਅਦ ਆਖਰੀ ਬਿਆਨ ਜਾਰੀ ਕਰਨ ਦਾ ਫ਼ੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਮਿਆਂਮਾਰ ਦੇ ਇਤਿਹਾਸ ਵਿਚ ਬੌਧ ਭਿਕਸ਼ੂਆਂ ਦਾ ਲੰਬਾ ਭਗਵਾ ਕ੍ਰਾਂਤੀ ਦਾ ਇਤਿਹਾਸ ਰਿਹਾ ਹੈ। ਇਹਨਾਂ ਵੱਲੋਂ 2007 ਵਿਚ ਮਿਲਟਰੀ ਸ਼ਾਸਨ ਦੇ ਖ਼ਿਲਾਫ਼ ਲੰਬਾ ਸੰਘਰਸ਼ ਚੱਲਿਆ ਸੀ। ਹੁਣ ਇਹਨਾਂ ਹਿੰਸਾ ਦੀਆਂ ਘਟਨਾਵਾਂ ਨੂੰ ਰੋਕਣ ਲਈ ਮਿਆਂਮਾਰ ਪ੍ਰਸ਼ਾਸਨ ਨਾਲ ਵੀ ਤਾਲਮੇਲ ਕਰਕੇ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਨੋਟ- ਪੋਪ ਫ੍ਰਾਂਸਿਸ ਨੇ ਮਿਆਂਮਾਰ ਸੈਨਾ ਨੂੰ ਕੀਤੀ ਸ਼ਾਂਤੀ ਦੀ ਅਪੀਲ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।