ਪੋਪ ਫ੍ਰਾਂਸਿਸ ਹਸਪਤਾਲ ''ਚ ਦਾਖਲ, ਕਰਾਉਣਗੇ ਅੰਤੜੀ ਦਾ ਆਪਰੇਸ਼ਨ

Monday, Jul 05, 2021 - 03:09 PM (IST)

ਪੋਪ ਫ੍ਰਾਂਸਿਸ ਹਸਪਤਾਲ ''ਚ ਦਾਖਲ, ਕਰਾਉਣਗੇ ਅੰਤੜੀ ਦਾ ਆਪਰੇਸ਼ਨ

ਵੈਟੀਕਨ ਸਿਟੀ (ਬਿਊਰੋ): ਪੋਪ ਫ੍ਰਾਂਸਿਸ ਦੀ ਤਬੀਅਤ ਠੀਕ ਨਹੀਂ ਹੈ। ਜਾਣਕਾਰੀ ਮੁਤਾਬਕ ਪੋਪ ਨੂੰ ਵੱਡੀ ਅੰਤੜੀ ਵਿਚ ਮੁਸ਼ਕਲ ਆਉਣ ਮਗਰੋਂ ਸਰਜਰੀ ਲਈ ਰੋਮ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਐਤਵਾਰ ਦੁਪਹਿਰ ਵੈਟੀਕਨ ਸਿਟੀ ਵੱਲੋਂ ਸੰਖੇਪ ਬਿਆਨ ਵਿਚ ਦਿੱਤੀ ਗਈ ਪਰ ਇਹ ਨਹੀਂ ਦੱਸਿਆ ਗਿਆ ਕਿ ਸਰਜਰੀ ਕਦੋਂ ਹੋਵੇਗੀ। ਭਾਵੇਂਕਿ ਇਹ ਕਿਹਾ ਗਿਆ ਹੈਕਿ ਸਰਜਰੀ ਮਗਰੋਂ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਇਸ ਤੋਂ ਤਿੰਨ ਘੰਟੇ ਪਹਿਲਾਂ ਫ੍ਰਾਂਸਿਸ ਨੇ ਐਤਵਾਰ ਦੀ ਪਰੰਪਰਾ ਦੇ ਤਹਿਤ ਸੈਂਟ ਪੀਟਰਜ਼ ਸਕਵਾਇਰ 'ਤੇ ਜਨਤਾ ਨੂੰ ਅਸ਼ੀਰਵਾਦ ਦਿੱਤਾ। ਪੋਪ ਨੇ ਕਿਹਾ ਕਿ ਉਹ ਸਤੰਬਰ ਵਿਚ ਹੰਗਰੀ ਅਤੇ ਸਲੋਵਾਕੀਆ ਜਾਣਗੇ। ਇਕ ਹਫ਼ਤੇ ਪਹਿਲਾਂ 84 ਸਾਲ ਦੇ ਪੋਪ ਨੇ ਨੇਰੋਮ ਦੀ ਜੇਮਿਲੀ ਪੋਲੀਕਲੀਨਿਕ ਵਿਚ ਸਰਜਰੀ ਦਾ ਸੰਕੇਤ ਦਿੰਦੇ ਹੋਏ ਪਰੰਪਰਾ ਦੇ ਤਹਿਤ ਲੋਕਾਂ ਤੋਂ ਆਪਣੇ ਲਈ ਵਿਸ਼ੇਸ਼ ਪ੍ਰਾਰਥਨਾ ਕਰਨ ਲਈ ਕਿਹਾ ਸੀ। ਪੋਪ ਫ੍ਰਾਂਸਿਸ ਦੇ ਪ੍ਰੈੱਸ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਅੱਜ ਦੁਪਹਿਰ ਪੋਪ ਰੋਮ ਦੇ ਜੇਮਿਲੀ ਹਸਪਤਾਲ ਵਿਚ ਪਹਿਲਾਂ ਤੋਂ ਤੈਅ ਇਕ ਸਰਜਰੀ ਲਈ ਦਾਖਲ ਹੋਏ ਹਨ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਸੈਨੇਟਰ ਨੇ ਚੀਨ ਨੂੰ ਦੱਸਿਆ ਦੇਸ਼ ਲਈ ਸਭ ਤੋਂ ਵੱਡਾ ਖ਼ਤਰਾ

ਬਿਆਨ ਵਿਚ ਕਿਹਾ ਗਿਆ ਹੈ ਕਿ ਪੋਪ ਦੀ ਇਹ ਸਰਜਰੀ ਪ੍ਰੋਫੈਸਰ ਸਰਜੀਓ ਅਲਫਿਯਰੀ ਕਰਗੇ। ਸਰਜਰੀ ਮਗਰੋਂ ਉਹਨਾਂ ਦੀ ਸਿਹਤ ਦੀ ਜਾਣਕਾਰੀ ਦੇਣ ਲਈ ਇਕ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾਵੇਗਾ। ਇੱਥੇ ਦੱਸ ਦਈਏ ਕਿ ਪੋਪ ਆਮਤੌਰ 'ਤੇ ਇਕ ਸਿਹਤਮੰਦ ਵਿਅਕਤੀ ਹਨ ਪਰ ਜਵਾਨੀ ਦੌਰਾਨ ਉਹਨਾਂ ਦੇ ਫੇਫੜੇ ਦਾ ਇਕ ਹਿੱਸਾ ਹਟਾ ਦਿੱਤਾ ਗਿਆ ਸੀ। ਉਹ Sciatica ਨਾਲ ਵੀ ਪੀੜਤ ਹਨ ਅਤੇ ਇਸ ਕਾਰਨ ਉਹਨਾਂ ਨੂੰ ਕਦੇ-ਕਦੇ ਦਰਦ ਸਹਿਣਾ ਪੈਂਦਾ ਹੈ। ਇਸ ਕਾਰਨ ਕਈ ਵਾਰ ਉਹਨਾਂ ਨੂੰ ਆਪਣੇ ਪ੍ਰੋਗਰਾਮ ਰੱਦ ਵੀ ਕਰਨੇ ਪਏ ਹਨ। 

ਪੜ੍ਹੋ ਇਹ ਅਹਿਮ ਖਬਰ- ਫਿਲੀਪੀਨਜ਼ ਜਹਾਜ਼ ਹਾਦਸਾ : ਮ੍ਰਿਤਕਾਂ ਦੀ ਗਿਣਤੀ 50 'ਤੇ ਪੁੱਜੀ, 49 ਲੋਕ ਜ਼ਖਮੀ


author

Vandana

Content Editor

Related News