ਆਸਟਰੇਲੀਆਈ ਪੁਲਸ ਨੇ ਪੋਪ ਦੇ ਸਹਾਇਕ ਪੇਲ ''ਤੇ ਬਾਲ ਸ਼ੋਸ਼ਣ ਦੇ ਦੋਸ਼ ਕੀਤੇ ਤੈਅ

06/29/2017 11:33:05 AM

ਸਿਡਨੀ— ਆਸਟਰੇਲੀਆ 'ਚ ਵੈਟੀਕਨ ਦੇ ਵਿੱਤ ਮੁਖੀ ਅਤੇ ਪੋਪ ਫਰਾਂਸਿਸ ਦੇ ਸਹਾਇਕ ਕਾਡਨਿਲ ਜਾਰਜ ਪੇਲ 'ਤੇ ਬਾਲ ਸ਼ੋਸ਼ਣ ਦੇ ਅਪਰਾਧਾਂ ਦੇ ਦੋਸ਼ ਤੈਅ ਕੀਤੇ ਗਏ ਹਨ। ਦੇਸ਼ ਦੇ ਸਭ ਤੋਂ ਸੀਨੀਅਰ ਕੈਥੋਲਿਕ ਧਰਮ ਗੁਰੂ ਪੇਲ ਤੋਂ ਬੀਤੇ ਸਾਲ ਅਕਤੂਬਰ 'ਚ ਆਸਟਰੇਲੀਆਈ ਪੁਲਸ ਨੇ ਰੋਮ 'ਚ ਪੁੱਛ-ਗਿੱਛ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਸੀ।
ਡਿਪਟੀ ਕਮਿਸ਼ਨਰ ਸ਼ੇਨ ਪੈਟਨੇ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਕਟੋਰੀਆ ਪੁਲਸ ਨੇ ਯੌਨ ਸ਼ੋਸ਼ਣ ਦੇ ਅਪਰਾਧਾਂ ਨੂੰ ਲੈ ਕੇ ਕਾਡਨਿਲ ਜਾਰਜ ਪੇਲ 'ਤੇ ਕਈ ਦੋਸ਼ ਤੈਅ ਕੀਤੇ ਹਨ। ਇਨ੍ਹਾਂ ਦੋਸ਼ਾਂ ਨਾਲ ਸੰਬੰਧਤ ਕਈ ਸ਼ਿਕਾਇਤਾਂ ਸਨ। ਪੈਟਨ ਨੇ ਕਿਹਾ ਕਿ 76 ਸਾਲਾ ਕਾਡਨਿਲ ਨੂੰ 18 ਜੁਲਾਈ ਨੂੰ ਸੁਣਵਾਈ ਲਈ ਮੈਲਬੌਰਨ ਦੀ ਮੈਜਿਸਟ੍ਰੇਟ ਅਦਾਲਤ 'ਚ ਪੇਸ਼ ਹੋਣਾ ਪਵੇਗਾ। ਇੱਥੇ ਦੱਸ ਦੇਈਏ ਪੇਲ ਨੂੰ 1971 'ਚ ਆਸਟਰੇਲੀਆ ਪਰਤਣ ਤੋਂ ਪਹਿਲਾਂ 1966 'ਚ ਰੋਮ 'ਚ ਪਾਦਰੀ ਬਣਾਇਆ ਗਿਆ ਸੀ ਅਤੇ ਉਹ ਦੇਸ਼ ਦੇ ਸੀਨੀਅਰ ਕੈਥੋਲਿਕ ਅਧਿਕਾਰੀ ਬਣੇ। ਪੋਪ ਫਰਾਂਸਿਸ ਵਲੋਂ ਚਰਚ ਦੇ ਵਿੱਤੀ ਮਾਮਲਿਆਂ ਨੂੰ ਹੋਰ ਵਧ ਪਾਰਦਰਸ਼ੀ ਤਰੀਕੇ ਨਾਲ ਸੰਭਾਲਣ ਲਈ ਚੁਣੇ ਜਾਣ ਤੋਂ ਬਾਅਦ ਉਹ 2014 'ਚ ਵੈਟੀਕਨ ਰਵਾਨਾ ਹੋਏ।


Related News