ਕੰਗਾਲ ਪਾਕਿਸਤਾਨ ਦੀ ਅਰਥਵਿਵਸਥਾ ਬੇਹੱਦ ਖਸਤਾਹਾਲ, ਵਿੱਤੀ ਸਾਲ ਦੇ ਅੰਤ ਤਕ ਹੋਰ ਵਧ ਜਾਵੇਗਾ ਸੰਕਟ
Saturday, Jan 15, 2022 - 08:01 PM (IST)
ਪੇਸ਼ਾਵਰ- ਕੰਗਾਲ ਪਾਕਿਸਤਾਨ ਦੀ ਅਰਥਵਿਵਸਥਾ ਦਿਨ ਬ ਦਿਨ ਖਸਤਾਹਾਲ ਹੁੰਦੀ ਜਾ ਰਹੀ ਹੈ। ਲੰਬੇ ਸਮੇਂ ਤੋਂ ਮੰਦੀ ਦੀ ਸ਼ਿਕਾਰ ਅਰਥਵਿਵਸਥਾ ਨੂੰ ਲੈ ਕੇ ਇਕ ਹਾਲੀਆ ਰਿਪੋਰਟ 'ਚ ਖੁਲਾਸਾ ਕੀਤਾ ਗਿਆ ਹੈ। ਰਿਪੋਰਟ ਦੇ ਮੁਤਾਬਕ ਜੇਕਰ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਪ੍ਰੋਗਰਾਮ ਜਨਵਰੀ ਦੇ ਅੰਤ ਜਾਂ ਇਸ ਸਾਲ ਫਰਵਰੀ ਦੇ ਸ਼ੁਰੂਆਤ 'ਚ ਮੁੜ ਸੁਰਜੀਤ ਨਹੀਂ ਹੁੰਦਾ, ਤਾਂ ਚਾਲੂ ਮਾਲੀ ਸਾਲ ਦੇ ਅੰਤ ਤਕ ਪਾਕਿਸਤਾਨ ਦੀ ਅਰਥਵਿਵਸਥਾ ਹੋਰ ਸੰਕਟ 'ਚ ਘਿਰ ਜਾਵੇਗੀ।
ਇਹ ਵੀ ਪੜ੍ਹੋ : ਪਾਕਿਸਤਾਨ ’ਚ ਕੋਰੋਨਾ ਸੰਕ੍ਰਮਣ ਦੇ 4,286 ਨਵੇਂ ਮਾਮਲੇ ਆਏ ਸਾਹਮਣੇ
ਪਾਲਿਸੀ ਰਿਸਰਚ ਗਰੁੱਪ ਦੇ ਮੁਤਾਬਕ, ਚਾਲੂ ਮਾਲੀ ਸਾਲ ਦੀ ਦੂਜੀ ਛਮਾਹੀ 'ਚ ਪਾਕਿਸਤਾਨ ਨੂੰ ਵਿਦੇਸ਼ੀ ਕਰਜ਼ੇ ਕਾਰਨ 8.638 ਬਿਲੀਅਨ ਅਮਰੀਕੀ ਡਾਲਰ ਦੀ ਭਾਰੀ ਰਕਮ ਦਾ ਭੁਗਤਾਨ ਕਰਨਾ ਹੋਵੇਗਾ। ਪਿਛਲੇ ਚਾਰ ਸਾਲਾਂ 'ਚ ਵਿਦੇਸ਼ੀ ਕਰਜ਼ੇ ਦੀ ਅਦਾਇਗੀ 'ਚ 399 ਫੀਸਦੀ ਦਾ ਵਾਧਾ ਹੋਇਆ ਹੈ। 2017-18 'ਚ ਇਹ 286.6 ਅਰਬ ਰੁਪਏ ਸੀ ਤੇ ਹੁਣ ਇਸ ਦੇ 1,427.5 ਅਰਬ ਰੁਪਏ ਹੋਣ ਦਾ ਅੰਦਾਜ਼ਾ ਹੈ।
ਪਾਕਿਸਤਾਨ ਦਾ ਚਾਲੂ ਖਾਤਾ (ਸੀ. ਐੱਸ. ਡੀ.) ਤੇ ਵਿਦੇਸ਼ੀ ਮੁਦਰਾ ਭੰਡਾਰ ਤੇਜ਼ੀ ਨਾਲ ਹੇਠਾਂ ਡਿਗ ਰਿਹਾ ਹੈ। ਇਸ ਦੇ ਬਾਵਜੂਦ ਉਸ ਨੇ ਪਹਿਲੀ ਛਮਾਹੀ (ਜੁਲਾਈ-ਦਸੰਬਰ) 'ਚ ਸਾਊਦੀ ਅਰਬ ਤੋਂ 3 ਬਿਲੀਅਨ ਅਮਰੀਕੀ ਡਾਲਰ, ਆਈ. ਐੱਮ. ਐੱਫ. ਤੋਂ 2 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਤੇ ਕੌਮਾਂਤਰੀ ਯੂਰੋ ਬਾਂਡ ਦੇ ਜ਼ਰੀਏ 1 ਬਿਲੀਅਨ ਡਾਲਰ ਦਾ ਉਧਾਰ ਲਿਆ ਹੈ। ਸਟੇਟ ਬੈਂਕ ਆਫ ਪਾਕਿਸਤਾਨ (ਐੱਸ .ਬੀ. ਪੀ.) ਕੋਲ 31 ਦਸੰਬਰ 2021 ਤਕ 17.6 ਬਿਲੀਅਨ ਅਮਰੀਕੀ ਡਾਲਰ ਹੀ ਵਿਦੇਸ਼ੀ ਮੁਦਰਾ ਭੰਡਾਰ ਸੀ।
ਇਹ ਵੀ ਪੜ੍ਹੋ : ਤਾਲਿਬਾਨ ਕੋਲ ਸਟਾਫ਼ ਦੀ ਸਮੱਸਿਆ, ਸਿੱਖਿਆ ਨਾਲੋਂ ਇਨ੍ਹਾਂ ਮਾਪਦੰਡਾਂ ਦੇ ਆਧਾਰ 'ਤੇ ਹੋ ਰਹੀ ਭਰਤੀ
ਜੁਲਾਈ 2021 'ਚ ਐੱਸ. ਬੀ. ਪੀ. ਦੇ ਕੋਲ ਵਿਦੇਸ਼ੀ ਮੁਦਰਾ ਭੰਡਾਰ 17.8 ਬਿਲੀਅਨ ਡਾਲਰ ਸੀ। ਪਾਲਿਸੀ ਰਿਸਰਚ ਦੇ ਮੁਤਾਬਕ, ਕਰੀਬ 6 ਬਿਲੀਅਨ ਅਮਰੀਕੀ ਡਾਲਰ ਦੇ ਡਾਲਰ ਪ੍ਰਵਾਹ ਦੇ ਬਾਵਜੂਦ ਚਾਲੂ ਮਾਲੀ ਸਾਲ ਦੇ ਪਹਿਲੇ 6 ਮਹੀਨਿਆਂ 'ਚ ਵਿਦੇਸ਼ੀ ਮੁਦਰਾ ਭੰਡਾਰ ਦਾ ਨਿਰਮਾਣ ਨਹੀਂ ਕੀਤਾ ਜਾ ਸਕਿਆ। ਪਾਕਿਸਤਾਨ ਫਿਲਹਾਲ ਵਿੱਤੀ ਚੁਣੌਤੀਆਂ ਨਾਲ ਜੂਝ ਰਿਹਾ ਹੈ, ਕਿਉਂਕਿ ਦੇਸ਼ ਦਾ ਵਪਾਰ ਘਾਟਾ ਉੱਚ ਪੱਧਰ 'ਤੇ ਵੱਧ ਰਿਹਾ ਹੈ। ਮੁਦਰਾਸਫਿਤੀ ਵਧ ਰਹੀ ਹੈ ਤੇ ਸਰਕਾਰ ਨੂੰ ਆਈ. ਐੱਮ. ਐੱਫ. ਦੀਆਂ ਕੁਝ ਮੰਗਾਂ ਨੂੰ ਪੂਰਾ ਕਰਨ ਲਈ ਟੈਕਸਾਂ 'ਚ ਵਾਧੇ ਲਈ ਮਿੰਨੀ ਬਜਟ ਲਿਆਉਣਾ ਪਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।