ਕੈਨੇਡਾ ''ਚ ਹੋਏ ਕਤਲ ਨੂੰ ਸੁਲਝਾਉਣ ''ਚ ਮਦਦ ਕਰ ਸਕਦੀ ਹੈ ਇਹ ਕਾਰ

01/28/2018 3:04:48 PM

ਟੋਰਾਂਟੋ— ਕੈਨੇਡਾ 'ਚ 13 ਨਵੰਬਰ 2017 ਦੀ ਅੱਧੀ ਰਾਤ ਨੂੰ ਗੋਲੀਬਾਰੀ ਦੀ ਵਾਰਦਾਤ ਵਾਪਰੀ ਸੀ, ਜਿਸ ਸੰਬੰਧੀ ਪੁਲਸ ਨੇ ਇਕ ਕਾਰ ਦੀ ਤਸਵੀਰ ਜਾਰੀ ਕੀਤੀ ਹੈ। ਪੁਲਸ ਨੂੰ ਲੱਗਦਾ ਹੈ ਕਿ ਇਸ ਕਾਰ ਦੇ ਮਿਲਣ ਨਾਲ ਬਹੁਤ ਸਾਰੇ ਰਾਜ਼ ਖੁੱਲ੍ਹ ਜਾਣਗੇ। ਉਨ੍ਹਾਂ ਨੇ ਕਿਹਾ ਕਿ ਡੁੰਦਾਸ ਸਟਰੀਟ ਈਸਟ ਅਤੇ ਪਾਰਲੀਮੈਂਟ ਸਟਰੀਟ ਏਰੀਏ 'ਚ ਰਾਤ 11.19 ਵਜੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਸੀ। ਉਸ ਸਮੇਂ ਦੋਸ਼ੀਆਂ ਨੇ 20 ਸਾਲਾ ਕਵਸੀ ਬਲੇਰ ਨਾਂ ਦੇ ਨੌਜਵਾਨ 'ਤੇ ਕਈ ਗੋਲੀਆਂ ਨਾਲ ਹਮਲਾ ਕੀਤਾ ਸੀ। ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਪਰ ਜ਼ਖਮਾਂ ਕਾਰਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਲਗਾਤਾਰ ਚੱਲ ਰਹੀ ਹੈ। ਪੁਲਸ ਨੇ ਕਿਹਾ ਕਿ ਇਹ ਕਾਰ ਉਸੇ ਦੋਸ਼ੀ ਦੀ ਹੋ ਸਕਦੀ ਹੈ, ਜਿਸ ਨੇ ਇਹ ਹਮਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਗੋਲੀਆਂ ਚੱਲਣ ਦੇ ਮਗਰੋਂ ਇਹ ਕਾਰ ਹੀ ਉੱਥੋਂ ਲੰਘੀ ਸੀ, ਇਸੇ ਲਈ ਉਹ ਇਸ ਦੀ ਜਾਂਚ 'ਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਹੋਵੇ ਤਾਂ ਉਹ ਪੁਲਸ ਨੂੰ ਜ਼ਰੂਰ ਦੱਸਣ।


Related News