ਮਸਜਿਦ ਦੇ ਬਾਹਰ ਹੋਏ ਮੁਜ਼ਾਹਰੇ ਦੀ ਜਾਂਚ ਕਰ ਰਹੀ ਹੈ ਟੋਰਾਂਟੋ ਪੁਲਸ

02/25/2017 10:22:33 AM

ਟੋਰਾਂਟੋ— ਪਿਛਲੇ ਹਫਤੇ ਟੋਰਾਂਟੋ ਦੀ ਮਸਜਿਦ ਦੇ ਬਾਹਰ ਹੋਏ ਮੁਸਲਮਾਨ ਵਿਰੋਧੀ ਮੁਜ਼ਾਹਰੇ ਦੀ ਜਾਂਚ ਪੁਲਸ ਵੱਲੋਂ ਕੀਤੀ ਜਾ ਰਹੀ ਹੈ। ਕਾਂਸਟੇਬਲ ਜੈਨੀਫਰਜੀਤ ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੀਤੇ ਹਫਤੇ ਸ਼ੁੱਕਰਵਾਰ ਨੂੰ ਮਸਜਿਦ ਦੇ ਬਾਹਰ ਹੋਏ ਮੁਜ਼ਾਹਰੇ ਬਾਰੇ ਸ਼ਿਕਾਇਤ ਮਿਲੀ ਸੀ। ਜਦੋਂ ਮਸਜਿਦ ਦੇ ਅੰਦਰ ਮੁਸਲਿਮ ਭਾਈਚਾਰੇ ਦੇ ਲੋਕ ਨਮਾਜ਼ ਅਦਾ ਕਰ ਰਹੇ ਸਨ ਤਾਂ ਬਾਹਰ ਉਨ੍ਹਾਂ ਦੇ ਵਿਰੋਧ ਵਿਚ ਨਾਅਰੇ ਲਗਾਏ ਜਾ ਰਹੇ ਸਨ। ਪੁਲਸ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਦੇ ਹੱਥਾਂ ਵਿਚ ਮੁਸਲਮਾਨਾਂ ਵਿਰੋਧੀ ਨਾਅਰਿਆਂ ਵਾਲੇ ਸਾਈਨ ਬੋਰਡ ਵੀ ਸਨ। ਇਹ ਲੋਕ ਮਸਜਿਦ ਦੇ ਅੰਦਰ ਜਾਣ ਵਾਲੇ ਲੋਕਾਂ ਦਾ ਰਾਹ ਵੀ ਰੋਕ ਰਹੇ ਸਨ। ਪੁਲਸ ਦੀ ਹੇਟ ਕਰਾਈਮ ਯੂਨਿਟ (ਨਫਰਤੀ ਅਪਰਾਧ ਇਕਾਈ) ਵੀ ਇਸ ਮਾਮਲੇ ਦੀ ਜਾਂਚ ਵਿਚ ਸ਼ਾਮਲ ਹੈ।
ਸੋਸ਼ਲ ਮੀਡੀਆ ''ਤੇ ਇਸ ਵਿਰੋਧ ਪ੍ਰਦਰਸ਼ਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਮਸਜਿਦ ਨੂੰ ਚਲਾਉਣ ਵਾਲੀ ਮੁਸਲਿਮ ਐਸੋਸੀਏਸ਼ਨ ਆਫ ਕੈਨੇਡਾ ਦਾ ਕਹਿਣਾ ਹੈ ਕਿ ਉਹ ਹਰ ਕਿਸਮ ਦੇ ਨਸਲੀ ਅਪਰਾਧ ਦੀ ਨਿਖੇਧੀ ਕਰਦੇ ਹਨ ਅਤੇ ਕਿਸੇ ਵੀ ਧਰਮ ਨੂੰ ਮੰਨਣ ਵਾਲਿਆਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ।

Kulvinder Mahi

News Editor

Related News