ਪੁਲਸ ਅਧਿਕਾਰੀ ਤੇ ਇਕ ਅਧਿਆਪਕ ਦੀ ਗੋਲੀ ਮਾਰ ਕੇ ਹੱਤਿਆ
Saturday, Jan 17, 2026 - 04:07 AM (IST)
ਗੁਰਦਾਸਪੁਰ/ਡੇਰਾ ਜਮਾਲੀ (ਵਿਨੋਦ) - ਪਾਕਿਸਤਾਨ ਦੇ ਡੇਰਾ ਮੁਰਾਦ ਜਮਾਲੀ ’ਚ ਅਣਪਛਾਤੇ ਵਿਅਕਤੀਆਂ ਨੇ ਇਕ ਪੁਲਸ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਜਦੋਂ ਕਿ ਇਕ ਵੱਖਰੀ ਘਟਨਾ ਵਿਚ ਸਿਬੀ ਵਿਚ ਇਕ ਮਹਿਲਾ ਅਧਿਆਪਕਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਰਹੱਦ ਪਾਰ ਸੂਤਰਾਂ ਅਨੁਸਾਰ ਹੈੱਡ ਕਾਂਸਟੇਬਲ ਅਲੀ ਗੌਹਰ ਪੁਲਸ ਸਟੇਸ਼ਨ ਜਾ ਰਹੇ ਸਨ ਤਾਂ ਇਕ ਸਕੂਲ ਦੇ ਨੇੜੇ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਕ ਹੋਰ ਘਟਨਾ ਵਿਚ ਇਕ ਮਹਿਲਾ ਅਧਿਆਪਕਾ ਨੂੰ ਆਪਣੇ ਸਕੂਲ ਜਾਂਦੇ ਸਮੇਂ ਗੋਲੀ ਮਾਰ ਦਿੱਤੀ ਗਈ। ਉਨ੍ਹਾਂ ਨੂੰ ਲੱਗਭਗ 12 ਗੋਲੀਆਂ ਲੱਗੀਆਂ, ਜਿਸ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਅਧਿਆਪਕਾ ਰੁਖਸਾਨਾ ਸਹਾਇਕ ਕਮਿਸ਼ਨਰ ਮਲਿਕ ਬਹਾਦਰ ਬੰਗੁਲਜ਼ਈ ਦੀ ਭੈਣ ਸੀ।
