ਪੁਲਸ ਅਧਿਕਾਰੀ ''ਚ ਕਾਰ ਮਾਰਨ ਦੇ ਦੋਸ਼ ''ਚ ਇਕ ਵਿਅਕਤੀ ਗ੍ਰਿਫਤਾਰ

10/21/2017 2:12:42 PM

ਸਿਡਨੀ (ਬਿਊਰੋ)— ਵੈਸਟ ਸਿਡਨੀ ਵਿਚ ਪਿਛਲੇ ਮਹੀਨੇ ਇਕ ਹਾਸਦਾ ਵਾਪਰਿਆ ਸੀ, ਜਿਸ ਵਿਚ ਇਕ ਪੁਲਸਕਰਮਚਾਰੀ ਜ਼ਖਮੀ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਕ ਕਾਰ ਬਹੁਤ ਤੇਜ਼ੀ ਨਾਲ ਆ ਰਹੀ ਸੀ, ਜਿਸ ਨੂੰ ਇਕ ਪੁਲਸ ਅਧਿਕਾਰੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਾਰ ਡਰਾਈਵਰ ਨੇ ਰੋਕਣ ਦੀ ਬਜਾਏ ਤੇਜ਼ ਕਰਦੇ ਹੋਏ ਪੁਲਸ ਅਧਿਕਾਰੀ 'ਚ ਮਾਰ ਦਿੱਤੀ, ਜਿਸ ਨਾਲ ਉਹ ਹਵਾ ਉਛਲਿਆ ਅਤੇ ਹੇਠਾਂ ਡਿੱਗ ਗਿਆ, ਜਿਸ ਨਾਲ ਅਧਿਕਾਰੀ ਦੇ ਹੱਥ 'ਤੇ ਲੱਤ 'ਤੇ ਸੱਟਾਂ ਲੱਗੀਆਂ। ਅਧਿਕਾਰੀ ਨੂੰ ਹਾਦਸੇ ਤੋਂ ਬਾਅਦ ਕੋਨਕੋਰਡ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ। ਇਕ ਹੋਰ ਅਧਿਕਾਰੀ ਕੇਟੀ ਆਰਰ ਨੇ ਕਿਹਾ ਕਿ ਇਹ ਜ਼ਖਮੀ ਪੁਲਸ ਅਧਿਕਾਰੀ ਦੀ ਖੁਸ਼ਕਿਸਮਤੀ ਸੀ ਕਿ ਉਹ ਬੱਚ ਗਿਆ।
ਇਸ ਘਟਨਾ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਬੀਤੇ ਦਿਨ ਭਾਵ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ 'ਤੇ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਸਮੇਤ ਗਈ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਐਤਵਾਰ ਨੂੰ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


Related News