ਭਾਰਤੀ ਮੂਲ ਦੇ ਪੰਕਜ ਲਾਂਬਾ ਦੀ ਭਾਲ 'ਚ ਜੁਟੀ ਲੰਡਨ ਪੁਲਸ, ਤਸਵੀਰ ਕੀਤੀ ਜਾਰੀ

Monday, Nov 18, 2024 - 12:41 PM (IST)

ਭਾਰਤੀ ਮੂਲ ਦੇ ਪੰਕਜ ਲਾਂਬਾ ਦੀ ਭਾਲ 'ਚ ਜੁਟੀ ਲੰਡਨ ਪੁਲਸ, ਤਸਵੀਰ ਕੀਤੀ ਜਾਰੀ

ਲੰਡਨ (ਏਜੰਸੀ)- ਪੂਰਬੀ ਲੰਡਨ ਵਿਚ ਕੁਝ ਦਿਨ ਪਹਿਲਾਂ ਇਕ ਕਾਰ ਦੀ ਡਿੱਕੀ ਵਿਚੋਂ ਇਕ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਰਹੀ ਬ੍ਰਿਟਿਸ਼ ਪੁਲਸ ਨੇ ਕਤਲ ਦੇ ਸ਼ੱਕ ਵਿਚ ਉਸ ਦੇ ਭਾਰਤੀ ਮੂਲ ਦੇ ਪਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਸ਼ੱਕ ਹੈ ਕਿ ਦੋਸ਼ੀ ਇਸ ਮਹੀਨੇ ਦੇ ਸ਼ੁਰੂ ਵਿਚ ਆਪਣੀ ਪਤਨੀ ਹਰਸ਼ਿਤਾ ਬਰੇਲਾ ਦਾ ਕਤਲ ਕਰਨ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਿਆ।

ਇਹ ਵੀ ਪੜ੍ਹੋ: UK ਦੀ ਸੰਸਦ ’ਚ ਸਿੱਖ ਨੇ ਰਚਿਆ ਇਤਿਹਾਸ

PunjabKesari

ਨਾਰਥੈਂਪਟਨਸ਼ਾਇਰ ਪੁਲਸ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਇੱਕ ਤਾਜ਼ਾ ਬਿਆਨ ਵਿੱਚ, ਚੀਫ਼ ਇੰਸਪੈਕਟਰ ਪਾਲ ਕੈਸ਼ ਨੇ ਕਿਹਾ ਕਿ 60 ਤੋਂ ਵੱਧ ਜਾਸੂਸ ਇਸ ਮਾਮਲੇ 'ਤੇ ਕੰਮ ਕਰ ਰਹੇ ਹਨ ਅਤੇ ਪੁਲਸ ਨੇ ਦੋਸ਼ੀ ਪੰਕਜ ਲਾਂਬਾ ਦੀ ਤਸਵੀਰ ਜਾਰੀ ਕੀਤੀ ਹੈ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸੂਚਨਾ ਮਿਲਣ 'ਤੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਕੈਸ਼ ਨੇ ਕਿਹਾ, "ਪੁੱਛਗਿੱਛ ਤੋਂ ਬਾਅਦ ਸਾਨੂੰ ਸ਼ੱਕ ਹੈ ਕਿ ਹਰਸ਼ਿਤਾ ਦਾ ਕਤਲ ਉਸਦੇ ਪਤੀ ਪੰਕਜ ਲਾਂਬਾ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਨੌਰਥੈਂਪਟਨਸ਼ਾਇਰ ਵਿੱਚ ਕੀਤਾ ਸੀ।"

ਇਹ ਵੀ ਪੜ੍ਹੋ: ਸਿਲੰਡਰਾਂ ਨਾਲ ਭਰਿਆ ਟਰੱਕ ਪਲਟਿਆ, ਕਲੋਰੀਨ ਗੈਸ ਹੋਈ ਲੀਕ, 60 ਲੋਕ ਹਸਪਤਾਲ 'ਚ ਦਾਖ਼ਲ

ਇਸ ਤੋਂ ਪਹਿਲਾਂ, ਨੌਰਥੈਂਪਟਨਸ਼ਾਇਰ ਪੁਲਸ ਨੇ ਹਫਤੇ ਦੇ ਅੰਤ ਵਿੱਚ ਕਤਲ ਦੀ ਜਾਂਚ ਸ਼ੁਰੂ ਕਰਦੇ ਹੋਏ ਲੰਡਨ ਵਿੱਚ ਇੱਕ ਕਾਰ ਦੀ ਡਿੱਕੀ ਵਿੱਚੋਂ ਮਿਲੀ ਮ੍ਰਿਤਕ ਔਰਤਾ ਦਾ ਨਾਮ ਹਰਸ਼ਿਤਾ ਬਰੇਲਾ ਦੱਸਿਆ ਸੀ। ਪੁਲਸ ਨੇ ਦੱਸਿਆ ਕਿ ਵੀਰਵਾਰ ਸਵੇਰੇ ਪੂਰਬੀ ਲੰਡਨ ਦੇ ਇਲਫੋਰਡ ਇਲਾਕੇ 'ਚ ਬ੍ਰਿਸਬੇਨ ਰੋਡ 'ਤੇ ਇਕ ਵਾਹਨ ਦੀ ਡਿੱਕੀ ਦੇ ਅੰਦਰੋਂ ਪੀੜਤਾ ਦੀ ਲਾਸ਼ ਮਿਲੀ ਸੀ। ਸ਼ੁੱਕਰਵਾਰ ਨੂੰ 'ਲੈਸਟਰ ਰਾਇਲ ਇਨਫਰਮਰੀ' 'ਚ ਉਸ ਦਾ ਪੋਸਟਮਾਰਟਮ ਕੀਤਾ ਗਿਆ। ਈਸਟ ਮਿਡਲੈਂਡਜ਼ ਸਪੈਸ਼ਲ ਆਪ੍ਰੇਸ਼ਨ ਮੇਜਰ ਕ੍ਰਾਈਮ ਯੂਨਿਟ (EMSOU) ਦੇ ਸੀਨੀਅਰ ਜਾਂਚ ਅਧਿਕਾਰੀ, ਡਿਟੈਕਟਿਵ ਚੀਫ਼ ਇੰਸਪੈਕਟਰ ਜੌਨੀ ਕੈਂਪਬੈਲ ਨੇ ਕਿਹਾ ਕਿ EMSOU ਅਤੇ ਨੌਰਥੈਂਪਟਨਸ਼ਾਇਰ ਪੁਲਸ ਦੇ ਜਾਸੂਸ ਔਰਤ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ: ਕੈਨੇਡਾ ’ਚ ਫਾਸਟ-ਟ੍ਰੈਕ ਵੀਜ਼ਾ ’ਤੇ ਪਾਬੰਦੀ ਮਗਰੋਂ US, ਬ੍ਰਿਟੇਨ, ਆਸਟ੍ਰੇਲੀਆ ਦਾ ਰੁਖ ਕਰ ਸਕਦੇ ਹਨ ਭਾਰਤੀ ਵਿਦਿਆਰਥੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News