ਬ੍ਰਿਟਿਸ਼ PM ਸਟਾਰਮਰ ਨੇ ਹਾਊਸ ਆਫ ਲਾਰਡਜ਼ ਪੀਰੇਜ ਲਈ ਭਾਰਤੀ ਮੂਲ ਦੇ ਪੇਸ਼ੇਵਰ ਨੂੰ ਕੀਤਾ ਨਾਮਜ਼ਦ

Saturday, Dec 21, 2024 - 02:44 PM (IST)

ਬ੍ਰਿਟਿਸ਼ PM ਸਟਾਰਮਰ ਨੇ ਹਾਊਸ ਆਫ ਲਾਰਡਜ਼ ਪੀਰੇਜ ਲਈ ਭਾਰਤੀ ਮੂਲ ਦੇ ਪੇਸ਼ੇਵਰ ਨੂੰ ਕੀਤਾ ਨਾਮਜ਼ਦ

ਲੰਡਨ (ਏਜੰਸੀ)- ਲੰਡਨ ਵਿਚ ਲੇਬਰ ਪਾਰਟੀ ਦੇ ਪ੍ਰਵਾਸੀ ਸਮੂਹ 'ਲੇਬਰ ਇੰਡੀਅਨਜ਼' ਦੇ ਪ੍ਰਧਾਨ ਨੂੰ ਸ਼ੁੱਕਰਵਾਰ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਹਾਊਸ ਆਫ ਲਾਰਡਜ਼ ਵਿਚ ਨਵੇਂ ਸਿਆਸੀ ਅਹੁਦਿਆਂ ਲਈ ਚੁਣੇ ਗਏ 30 ਲੋਕਾਂ ਵਿਚ ਸ਼ਾਮਲ ਕੀਤਾ ਅਤੇ ਹੁਣ ਇਸ ਨੂੰ ਮਹਾਰਾਜਾ ਚਾਰਲਸ III ਦੁਆਰਾ ਮਨਜ਼ੂਰੀ ਦਿੱਤੀ ਜਾਵੇਗੀ। ਲੀਡਰਸ਼ਿਪ ਸਿੱਖਿਆ ਅਤੇ ਅੰਤਰ-ਧਾਰਮਿਕ ਮੇਲ-ਮਿਲਾਪ ਲਈ ਸੇਵਾਵਾਂ ਮਹਾਰਾਣੀ ਐਲਿਜ਼ਾਬੈਥ II ਵੱਲੋਂ 2018 ਵਿੱਚ OBE ਨਾਲ ਸਨਮਾਨਿਤ ਕੀਤੇ ਗਏ ਕ੍ਰਿਸ਼ ਰਾਵਲ 'ਫੇਥ ਇਨ ਲੀਡਰਸ਼ਿਪ' ਦੇ ਸੰਸਥਾਪਕ-ਨਿਰਦੇਸ਼ਕ ਹਨ।

'ਫੇਥ ਇਨ ਲੀਡਰਸ਼ਿਪ' ਆਕਸਫੋਰਡ ਯੂਨੀਵਰਸਿਟੀ 'ਤੇ ਅਧਾਰਤ ਇੱਕ ਸੰਸਥਾ ਹੈ ਜੋ ਅੰਤਰ-ਧਾਰਮਿਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਦੀ ਹੈ। ਹੁਣ ਇਹ ਉਮੀਦ ਕੀਤੀ ਜਾ ਰਹੀ  ਹੈ ਕਿ ਉਹ ਸਟਾਰਮਰ ਦੇ ਸਾਬਕਾ ਚੀਫ਼ ਆਫ਼ ਸਟਾਫ ਸੂ ਗ੍ਰੇ ਦੇ ਨਾਲ  ਬ੍ਰਿਟੇਨ ਦੀ ਸੰਸਦ ਦੇ ਉਪਰਲੇ ਸਦਨ ਵਿੱਚ 'ਲਾਈਪ ਪੀਅਰ' ਦੇ ਰੂਪ ਵਿਚ ਲੇਬਰ ਬੈਂਚ ਵਿੱਚ ਸ਼ਾਮਲ ਹੋਣਗੇ।


author

cherry

Content Editor

Related News