ਮਹਾਤਮਾ ਗਾਂਧੀ ਦੇ ਮਾਲਾ ਦੀ ਬ੍ਰਿਟੇਨ ''ਚ ਹੋਵੇਗੀ ਨਿਲਾਮੀ

Thursday, Dec 12, 2024 - 10:46 PM (IST)

ਮਹਾਤਮਾ ਗਾਂਧੀ ਦੇ ਮਾਲਾ ਦੀ ਬ੍ਰਿਟੇਨ ''ਚ ਹੋਵੇਗੀ ਨਿਲਾਮੀ

ਲੰਡਨ - ਭਾਰਤੀ ਸੁਤੰਤਰਤਾ ਅੰਦੋਲਨ ਦੇ ਇਤਿਹਾਸਕ ਦਾਂਡੀ ਮਾਰਚ ਦੌਰਾਨ ਮਹਾਤਮਾ ਗਾਂਧੀ ਦੁਆਰਾ ਪਹਿਨੀ ਗਈ ਮਾਲਾ ਦੀ ਬੋਲੀ ਲਗਾਉਣ ਦੀ ਪ੍ਰਕਿਰਿਆ ਅਜੇ ਵੀ ਜਾਰੀ ਹੈ, ਕਿਉਂਕਿ ਇਸ ਹਫਤੇ ਬ੍ਰਿਟੇਨ ਵਿੱਚ ਹੋਈ ਨਿਲਾਮੀ ਵਿੱਚ ਇਹ 20,000-30,000 ਪੌਂਡ ਦੀ ਅਨੁਮਾਨਿਤ ਕੀਮਤ ਤੱਕ ਪਹੁੰਚ ਸਕੀ।

ਦੱਸਿਆ ਜਾਂਦਾ ਹੈ ਕਿ ਸਾਲ 1930 ਵਿੱਚ ਨਮਕ ਕਾਨੂੰਨ ਦੇ ਖਿਲਾਫ ਕੀਤੇ ਗਏ ਨਮਕ ਸੱਤਿਆਗ੍ਰਹਿ ਤਹਿਤ ਦਾਂਡੀ ਮਾਰਚ ਦੌਰਾਨ ਇਸ ਮਾਰਚ ਦੇ ਨਿੱਜੀ ਡਾਕਟਰ ਬਲਵੰਤਰਾਏ ਐਨ. ਕਨੁਗਾ ਦੇ ਅਹਿਮਦਾਬਾਦ ਸਥਿਤ ਘਰ ਕੋਲੋਂ ਲੰਘਣ ਦੌਰਾਨ ਉਨ੍ਹਾਂ ਦੀ ਪਤਨੀ ਨੰਦੂਬੇਨ ਕਨੁਗਾ ਨੇ ਇਹ ਮਾਲਾ ਗਾਂਧੀ ਜੀ ਨੂੰ ਭੇਂਟ ਕੀਤੀ ਸੀ। ਲੰਡਨ ਦੇ ਲਿਓਨ ਐਂਡ ਟਰਨਬੁੱਲ ਨਿਲਾਮੀ ਘਰ ਨੇ ਬੁੱਧਵਾਰ ਨੂੰ ਆਪਣੀ 'ਇਸਲਾਮਿਕ ਐਂਡ ਇੰਡੀਅਨ ਆਰਟ' ਵਿਕਰੀ ਦੇ ਹਿੱਸੇ ਵਜੋਂ ਇਸ ਨੂੰ ਨਿਲਾਮੀ ਲਈ ਰੱਖਿਆ ਸੀ।

ਨਿਲਾਮੀ ਘਰ ਦੀ ਸੇਲਜ਼ ਦੀ ਮੁਖੀ ਕ੍ਰਿਸਟੀਨਾ ਸੈਨ ਨੇ ਕਿਹਾ, ''ਮੈਂ ਬਹੁਤ ਹੈਰਾਨ ਸੀ ਕਿ ਨਿਲਾਮੀ ਵਾਲੇ ਦਿਨ 'ਗਾਂਧੀ ਮਾਲਾ' ਨੂੰ ਕੋਈ ਖਰੀਦਦਾਰ ਨਹੀਂ ਮਿਲਿਆ। ਅਸੀਂ ਇਸਨੂੰ ਸਭ ਤੋਂ ਉੱਚੀ ਬੋਲੀ ਲਗਾਉਣ ਵਾਲੇ ਨੂੰ ਵੇਚਣਾ ਚਾਹੁੰਦੇ ਹਾਂ।" ਮਾਲਾ ਬਾਰੇ ਲਿਖਿਆ ਗਿਆ ਹੈ, “ਇਹ ਮਾਲਾ ਗਾਂਧੀ ਜੀ ਨੂੰ ਮਾਰਚ-ਅਪ੍ਰੈਲ 1930 ਵਿੱਚ ਭਾਰਤ ਵਿੱਚ ਇੱਕ ਅਹਿੰਸਕ ਅੰਦੋਲਨ, ਦਾਂਡੀ ਮਾਰਚ ਦੀ ਸ਼ੁਭ ਸ਼ੁਰੂਆਤ ਲਈ ਭੇਂਟ ਕੀਤੀ ਗਈ ਸੀ।

ਇਹ ਮਾਰਚ ਭਾਰਤ ਵਿੱਚ ਭਾਰਤੀਆਂ ਲਈ ਬਰਾਬਰੀ ਦੇ ਅਧਿਕਾਰਾਂ ਅਤੇ ਆਜ਼ਾਦੀ ਲਈ ਗਾਂਧੀ ਜੀ ਦੇ ਬ੍ਰਿਟਿਸ਼ ਸ਼ਾਸਨ ਵਿਰੁੱਧ ਸੰਘਰਸ਼ ਵਿੱਚ ਸਭ ਤੋਂ ਸਫਲ ਸੱਤਿਆਗ੍ਰਹਿਆਂ ਵਿੱਚੋਂ ਇੱਕ ਸੀ।” ਮਾਲਾ ਨਹੀਂ ਵੇਚੀ ਗਈ ਸੀ, ਹਾਲਾਂਕਿ ਇਸਦੀ ਬੋਲੀ ਲਗਾਈ ਗਈ ਸੀ। ਨਿਲਾਮੀ ਦੌਰਾਨ ਪੰਜਾਬ ਤੋਂ ਭਾਗਵਤ ਪੁਰਾਣ ਲੜੀ ਦੀ ਇੱਕ ਪੇਂਟਿੰਗ 27,700 ਪੌਂਡ ਵਿੱਚ ਨਿਲਾਮ ਹੋਈ, ਜੋ ਕਿ 15-20 ਹਜ਼ਾਰ ਪੌਂਡ ਦੀ ਅਨੁਮਾਨਿਤ ਬੋਲੀ ਤੋਂ ਕਿਤੇ ਵੱਧ ਸੀ।


author

Inder Prajapati

Content Editor

Related News