ਪਾਇਲਟ ਦੀ ਬਹਾਦਰੀ ਕਾਰਨ ਮੌਤ ਨੂੰ ਛੂਹ ਕੇ ਵਾਪਸ ਆਇਆ ਜਹਾਜ਼, ਵਾਲ-ਵਾਲ ਬਚੇ ਸੈਂਕੜੇ ਯਾਤਰੀ (ਵੀਡੀਓ)

Wednesday, Dec 11, 2024 - 11:42 AM (IST)

ਇੰਟਰਨੈਸ਼ਨਲ ਡੈਸਕ- ਲੰਡਨ 'ਚ ਬੀਤੇ ਦਿਨੀਂ ਆਏ ਤੂਫਾਨ ਡੈਰੇਗ ਕਾਰਨ ਕਈ ਜਹਾਜ਼ਾਂ ਨੂੰ ਹੀਥਰੋ ਹਵਾਈ ਅੱਡੇ 'ਤੇ ਉਤਰਨ ਲਈ ਕਾਫੀ ਸੰਘਰਸ਼ ਕਰਨਾ ਪਿਆ। ਇਸ ਤੂਫਾਨ ਕਾਰਨ ਹੀਥਰੋ ਹਵਾਈ ਅੱਡੇ 'ਤੇ ਤੇਜ਼ ਹਵਾਵਾਂ ਨੇ ਜਹਾਜ਼ਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ, ਜਿਸ ਕਾਰਨ ਪਾਇਲਟਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ: ਟਰੰਪ ਨੇ ਮੁੜ ਉਡਾਇਆ ਜਸਟਿਨ ਟਰੂਡੋ ਦਾ ਮਜ਼ਾਕ, ਹੁਣ ਇਹ ਆਖ ਕੀਤਾ ਸੰਬੋਧਨ

 

ਇਸ ਦੌਰਾਨ 7 ਦਸੰਬਰ ਨੂੰ ਜਹਾਜ਼ਾਂ ਦੀ ਲੈਂਡਿੰਗ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪਾਇਲਟਾਂ ਨੇ ਆਪਣੀ ਸਿਆਣਪ ਵਰਤ ਕੇ ਜਹਾਜ਼ਾਂ ਨੂੰ ਲੈਂਡ ਕਰਵਾਇਆ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕਈ ਜਹਾਜ਼ਾਂ ਨੂੰ 'ਗੋ-ਅਰਾਊਂਡ' ਕਰਨਾ ਪਿਆ, ਜਦਕਿ ਕੁਝ ਜਹਾਜ਼ਾਂ ਨੇ ਲੈਂਡਿੰਗ ਤੋਂ ਪਹਿਲਾਂ ਆਪਣੀ ਦਿਸ਼ਾ ਸਹੀ ਕੀਤੀ ਅਤੇ ਸੁਰੱਖਿਅਤ ਲੈਂਡਿੰਗ ਕੀਤੀ।

ਇਹ ਵੀ ਪੜ੍ਹੋ: 'ਹਿੰਦੂ ਲਾਈਵਜ਼ ਮੈਟਰ': ਕੈਨੇਡੀਅਨ ਹਿੰਦੂਆਂ ਨੇ ਟੋਰਾਂਟੋ 'ਚ ਬੰਗਲਾਦੇਸ਼ੀ ਕੌਂਸਲੇਟ ਦੇ ਬਾਹਰ ਕੀਤਾ ਪ੍ਰਦਰਸ਼ਨ

 

ਇਹ ਵੀਡੀਓ ਹੀਥਰੋ ਏਅਰਪੋਰਟ ਦੇ ਬਾਹਰ ਲੱਗੇ ਕੈਮਰੇ ਵਿੱਚ ਕੈਦ ਹੋ ਗਈ, ਜਿਸ ਵਿਚ ਪਾਇਲਟਾਂ ਨੂੰ ਤੇਜ਼ ਹਵਾਵਾਂ ਦੇ ਵਿਚਕਾਰ ਜਹਾਜ਼ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਕਰਦੇ ਦੇਖਿਆ ਜਾ ਸਕਦਾ ਹੈ। ਕੁਝ ਪਾਇਲਟਾਂ ਨੂੰ ਲੈਂਡਿੰਗ ਰੱਦ ਕਰਨੀ ਪਈ, ਜਦੋਂ ਕਿ ਕੁਝ ਨੇ ਦੂਜੀ ਵਾਰ ਲੈਂਡਿੰਗ ਕਰਨ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ: ਟਰੰਪ ਦੀ ਨਵੀਂ ਕੈਬਨਿਟ 'ਚ ਪੰਜਾਬਣ ਦੀ ਐਂਟਰੀ, ਚੰਡੀਗੜ੍ਹ ਦੀ ਹਰਮੀਤ ਢਿੱਲੋਂ ਇਸ ਉੱਚ ਅਹੁਦੇ ਲਈ ਨਾਮਜ਼ਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News