ਟੈਕਸ ਧੋਖਾਧੜੀ ਦੇ ਮਾਮਲੇ ''ਚ ਭਾਰਤੀ ਮੂਲ ਦੇ ਬ੍ਰਿਟਿਸ਼ ਕਾਰੋਬਾਰੀ ਸੰਜੇ ਸ਼ਾਹ ਨੂੰ ਜੇਲ੍ਹ ਦੀ ਸਜ਼ਾ
Friday, Dec 13, 2024 - 09:29 PM (IST)
ਲੰਡਨ (ਭਾਸ਼ਾ) : ਭਾਰਤੀ ਮੂਲ ਦੇ ਇਕ ਬ੍ਰਿਟਿਸ਼ ਵਿਅਕਤੀ ਨੂੰ ਡੈਨਮਾਰਕ ਵਿਚ ਇਕ ਅਰਬ ਪੌਂਡ ਤੋਂ ਵੱਧ ਦੀ ਟੈਕਸ ਧੋਖਾਧੜੀ ਦੇ ਮਾਮਲੇ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੰਜੇ ਸ਼ਾਹ (54) ਨੂੰ ਇਸ ਹਫ਼ਤੇ ਗਲੋਸਟਰਪ ਦੀ ਜ਼ਿਲ੍ਹਾ ਅਦਾਲਤ ਨੇ ਸਜ਼ਾ ਸੁਣਾਈ ਸੀ, ਜੋ ਆਰਥਿਕ ਅਪਰਾਧ ਲਈ ਸਭ ਤੋਂ ਵੱਧ ਸਜ਼ਾ ਹੈ।
ਡੈਨਮਾਰਕ ਦੇ ਵਕੀਲਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਦਾਲਤ ਨੇ ਪਾਇਆ ਕਿ ਸ਼ਾਹ ਇੱਕ ਸਾਜ਼ਿਸ਼ ਦਾ ਸਰਗਨਾ ਸੀ ਜਿਸ ਵਿੱਚ 190 ਅਮਰੀਕੀ ਪੈਨਸ਼ਨ ਕੰਪਨੀਆਂ ਅਤੇ 24 ਮਲੇਸ਼ੀਆ ਕੰਪਨੀਆਂ ਨੇ ਡੈਨਮਾਰਕ ਦੇ ਸੂਚੀਬੱਧ ਸ਼ੇਅਰਾਂ ਨੂੰ ਖਰੀਦਣ ਲਈ ਉਸ ਸਮੇਂ ਸਮਝੌਤੇ ਕੀਤੇ ਜਦੋਂ ਇਹ ਸ਼ੇਅਰਾਂ ਦਾ ਵਪਾਰ ਲਾਭਅੰਸ਼ ਦੇ ਆਧਾਰ 'ਤੇ ਕੀਤਾ ਗਿਆ ਸੀ। ਗੰਭੀਰ ਅਪਰਾਧ ਦੇ ਲਈ ਰਾਜ ਅਟਾਰਨੀ (ਐੱਸਐੱਸਕੇ) ਦੀ ਵਿਸ਼ੇਸ਼ ਵਕੀਲ ਮੈਰੀ ਟੂਲਿਨ ਨੇ ਕਿਹਾ ਕਿ ਇਹ ਫੈਸਲਾ ਲਾਭਅੰਸ਼ ਟੈਕਸ ਦੇ ਮਾਮਲਿਆਂ ਦੇ ਸੰਦਰਭ ਵਿੱਚ ਬਹੁਤ ਮਹੱਤਵਪੂਰਨ ਹੈ, ਕਿਉਂਕਿ ਬਚਾਅ ਪੱਖਾਂ ਨੇ ਡੈਨਮਾਰਕ ਦੇ ਵਿਰੁੱਧ ਵੱਡੇ ਪੱਧਰ 'ਤੇ ਧੋਖਾਧੜੀ ਕੀਤੀ।