ਚੀਨ ਦੇ ਜਾਸੂਸ ਦੀ ਬਕਿੰਘਮ ਪੈਲੇਸ 'ਚ ਐਂਟਰੀ, ਖੁਲਾਸੇ ਤੋਂ ਬਾਅਦ ਦਹਿਸ਼ਤ ਦਾ ਮਾਹੌਲ
Monday, Dec 16, 2024 - 10:00 AM (IST)
ਲੰਡਨ- ਬ੍ਰਿਟੇਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਬ੍ਰਿਟੇਨ ਦੀ ਰਾਜਨੀਤੀ 'ਚ ਇਕ ਕਥਿਤ ਚੀਨੀ ਜਾਸੂਸ ਦਾ ਮਾਮਲਾ ਸੁਰਖੀਆਂ 'ਚ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਚੀਨੀ ਜਾਸੂਸ ਕਿੰਗ ਚਾਰਲਸ ਤੀਜੇ ਦੇ ਛੋਟੇ ਭਰਾ ਪ੍ਰਿੰਸ ਐਂਡਰਿਊ ਦੇ ਕਰੀਬੀ ਸਾਥੀ ਵਜੋਂ ਬਕਿੰਘਮ ਪੈਲੇਸ ਵਿੱਚ ਦਾਖਲ ਹੋਇਆ ਸੀ। ਇੰਨਾ ਹੀ ਨਹੀਂ ਇਹ ਜਾਸੂਸ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਅਤੇ ਥੈਰੇਸਾ ਮੇਅ ਨੂੰ ਵੀ ਮਿਲ ਚੁੱਕਾ ਹੈ।
ਇਸ ਕਥਿਤ ਚੀਨੀ ਜਾਸੂਸ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ ਹੈ ਪਰ ਕਿਹਾ ਜਾ ਰਿਹਾ ਹੈ ਕਿ ਉਹ ਇੱਕ ਕਾਰੋਬਾਰੀ ਹੈ, ਜਿਸ ਨੂੰ H6 ਵਜੋਂ ਜਾਣਿਆ ਜਾਂਦਾ ਹੈ। ਇਸ ਤੋਂ ਪਹਿਲਾਂ ਡਿਊਕ ਆਫ ਯਾਰਕ ਪ੍ਰਿੰਸ ਐਂਡਰਿਊ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ ਕਥਿਤ ਜਾਸੂਸ ਨਾਲ ਸਾਰੇ ਸੰਪਰਕ ਖ਼ਤਮ ਕਰ ਦਿੱਤੇ ਹਨ। ਬ੍ਰਿਟੇਨ ਦੀ ਤਤਕਾਲੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ 2023 'ਚ ਪਹਿਲੀ ਵਾਰ H6 ਦੇ ਬ੍ਰਿਟੇਨ 'ਚ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਸੀ। ਉਸ ਸਮੇਂ ਕਿਹਾ ਜਾਂਦਾ ਸੀ ਕਿ ਉਹ ਚੀਨ ਦੀ ਕਮਿਊਨਿਸਟ ਪਾਰਟੀ ਦੇ ਏਜੰਡੇ ਨਾਲ ਜੁੜਿਆ ਹੋਇਆ ਸੀ। ਪਰ H6 ਨੇ ਇਸ ਫ਼ੈਸਲੇ ਖ਼ਿਲਾਫ਼ ਅਦਾਲਤ ਦਾ ਰੁਖ਼ ਕੀਤਾ ਅਤੇ ਇਸ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ। ਉਸ ਦੇ ਨੁਮਾਇੰਦਿਆਂ ਨੇ ਟ੍ਰਿਬਿਊਨਲ ਨੂੰ ਦੱਸਿਆ ਕਿ ਉਹ ਕਦੇ ਵੀ ਸੀ.ਸੀ.ਪੀ ਦਾ ਸੀਨੀਅਰ ਮੈਂਬਰ ਨਹੀਂ ਰਿਹਾ। ਤੁਹਾਨੂੰ ਦੱਸ ਦੇਈਏ ਕਿ ਇਸ ਹਫ਼ਤੇ ਦੀ ਸ਼ੁਰੂਆਤ 'ਚ ਰਾਸ਼ਟਰੀ ਸੁਰੱਖਿਆ ਦੇ ਕਾਰਨ H6 'ਤੇ ਬ੍ਰਿਟੇਨ 'ਚ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਸਪੈਸ਼ਲ ਇਮੀਗ੍ਰੇਸ਼ਨ ਅਪੀਲ ਕਮਿਸ਼ਨ ਨੇ ਇਸ ਸਾਲ ਜੁਲਾਈ 'ਚ ਕਿਹਾ ਸੀ ਕਿ ਇਸ ਵਿਅਕਤੀ ਨੂੰ 2020 'ਚ ਪ੍ਰਿੰਸ ਐਂਡਰਿਊ ਦੀ ਜਨਮਦਿਨ ਪਾਰਟੀ 'ਚ ਬੁਲਾਇਆ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-Russia ਹੋਇਆ ਵੀਜ਼ਾ ਫ੍ਰੀ, ਭਾਰਤੀਆਂ ਦੀਆਂ ਮੌਜ਼ਾਂ ਹੀ ਮੌਜ਼ਾਂ
ਇਸ ਪੂਰੇ ਮਾਮਲੇ 'ਤੇ ਪ੍ਰਿੰਸ ਐਂਡਰਿਊ ਦੇ ਦਫਤਰ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਡਿਊਕ ਨੇ ਅਧਿਕਾਰਤ ਚੈਨਲਾਂ ਰਾਹੀਂ ਵਿਅਕਤੀ ਨਾਲ ਮੁਲਾਕਾਤ ਕੀਤੀ ਸੀ ਅਤੇ ਇਸ ਦੌਰਾਨ ਕੋਈ ਵੀ ਗੁਪਤ ਮਾਮਲਾ ਨਹੀਂ ਵਿਚਾਰਿਆ ਗਿਆ ਅਤੇ ਨਾ ਹੀ ਸੰਵੇਦਨਸ਼ੀਲ ਮਾਮਲੇ 'ਤੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਕੈਮਰਨ ਨਾਲ ਜੁੜੇ ਇੱਕ ਸੂਤਰ ਨੇ ਦੱਸਿਆ ਕਿ ਡੇਵਿਡ ਕੈਮਰਨ ਇੱਕ ਦਹਾਕੇ ਤੱਕ ਕੰਜ਼ਰਵੇਟਿਵ ਆਗੂ ਰਹੇ ਅਤੇ ਛੇ ਸਾਲ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਇਸ ਦੌਰਾਨ ਉਹ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਜ਼ਾਰਾਂ ਲੋਕਾਂ ਨੂੰ ਮਿਲੇ। ਅਜਿਹੇ 'ਚ ਇਸ ਖਾਸ ਵਿਅਕਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਦੌਰਾਨ ਥੈਰੇਸਾ ਮੇਅ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਵਿਅਕਤੀ ਨਾਲ ਮੁਲਾਕਾਤ ਬਾਰੇ ਕੁਝ ਵੀ ਯਾਦ ਨਹੀਂ ਹੈ। ਦੂਜੇ ਪਾਸੇ ਲੰਡਨ ਸਥਿਤ ਚੀਨ ਦੇ ਦੂਤਘਰ ਨੇ ਜਾਸੂਸੀ ਸਿਧਾਂਤ ਨੂੰ ਰੱਦ ਕਰ ਦਿੱਤਾ ਹੈ। ਚੀਨ ਦਾ ਕਹਿਣਾ ਹੈ ਕਿ ਇਸ ਪੂਰੇ ਏਜੰਡੇ ਦਾ ਮਕਸਦ ਚੀਨ ਦੇ ਅਕਸ ਨੂੰ ਖਰਾਬ ਕਰਨਾ ਹੈ। ਨਾਲ ਹੀ, ਚੀਨ ਅਤੇ ਬ੍ਰਿਟੇਨ ਦੇ ਆਮ ਸਬੰਧਾਂ ਨੂੰ ਵਿਗਾੜਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।