ਕੈਨੇਡਾ : ਜਨਤਾ ਲਈ ਗੰਭੀਰ ਖਤਰਾ ਹੈ ਪੰਜਾਬੀ ਨੌਜਵਾਨ 'ਵੀਪੀ', ਪੁਲਸ ਨੇ ਜਾਰੀ ਕੀਤੀ ਚਿਤਾਵਨੀ

Thursday, Aug 16, 2018 - 04:18 PM (IST)

ਕੈਨੇਡਾ : ਜਨਤਾ ਲਈ ਗੰਭੀਰ ਖਤਰਾ ਹੈ ਪੰਜਾਬੀ ਨੌਜਵਾਨ 'ਵੀਪੀ', ਪੁਲਸ ਨੇ ਜਾਰੀ ਕੀਤੀ ਚਿਤਾਵਨੀ

ਐਬਟਸਫੋਰਡ (ਏਜੰਸੀ)— ਕੈਨੇਡਾ ਦੇ ਸ਼ਹਿਰ ਐਬਟਸਫੋਰਡ ਪੁਲਸ ਵਿਭਾਗ ਨੇ 19 ਸਾਲਾ ਇਕ ਨੌਜਵਾਨ ਦੀ ਤਸਵੀਰ ਜਾਰੀ ਕਰਦਿਆਂ ਜਨਤਕ ਚਿਤਾਵਨੀ ਦਿੱਤੀ ਹੈ। ਪੁਲਸ ਦਾ ਮੰਨਣਾ ਹੈ ਕਿ ਜਨਤਾ ਨੂੰ ਉਸ ਤੋਂ ਗੰਭੀਰ ਖਤਰਾ ਹੈ ਅਤੇ ਉਸ ਤੋਂ ਬਚ ਕੇ ਰਿਹਾ ਜਾਵੇ। ਪੁਲਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ 19 ਸਾਲਾ ਵਰਿੰਦਰਪਾਲ ਸਿੰਘ ਗਿੱਲ ਨਾਂ ਦਾ ਇਹ ਨੌਜਵਾਨ ਐਬਟਸਫੋਰਡ ਅਤੇ ਲੋਅਰ ਮੇਨਲੈਂਡ 'ਚ ਸਮੂਹ ਗੈਂਗ ਹਿੰਸਾ ਦਾ ਹਿੱਸਾ ਹੈ। ਪੁਲਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਗੈਂਗ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਜਨਤਕ ਥਾਵਾਂ 'ਤੇ ਗੋਲੀਬਾਰੀ ਕਰਦੇ ਹਨ, ਇਸ ਦਾ ਮਤਲਬ ਹੈ ਕਿ ਜੇਕਰ ਵਰਿੰਦਰਪਾਲ ਗਿੱਲ ਕਿਸੇ ਜਨਤਕ ਥਾਂ 'ਤੇ ਜਾਂਦਾ ਹੈ ਤਾਂ ਉਹ ਜਨਤਕ ਸੁਰੱਖਿਆ ਲਈ ਗੰਭੀਰ ਖਤਰਾ ਹੈ।

 

PunjabKesari

ਪੁਲਸ ਦਾ ਮੰਨਣਾ ਹੈ ਕਿ ਗਿੱਲ ਗੈਂਗ ਦੇ ਹੋਰ ਮੈਂਬਰਾਂ ਲਈ ਗੰਭੀਰ ਖਤਰਾ ਪੈਦਾ ਕਰ ਰਿਹਾ ਹੈ ਅਤੇ ਖੁਦ ਨੂੰ ਵੀ ਜੋਖਮ ਵਿਚ ਪਾ ਰਿਹਾ ਹੈ। ਪੁਲਸ ਨੇ ਉਸ ਦਾ ਹੁਲੀਆ ਬਿਆਨ ਕਰਦੇ ਹੋਏ ਦੱਸਿਆ ਕਿ ਉਹ 19 ਸਾਲ ਦਾ ਹੈ ਅਤੇ 6 ਫੁੱਟ 2 ਇੰਚ ਲੰਬਾ ਅਤੇ ਪਤਲਾ ਹੈ। ਉਸ ਨੂੰ 'ਵੀਪੀ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪੁਲਸ ਨੇ ਆਮ ਜਨਤਾ ਤੋਂ ਮਦਦ ਮੰਗਦਿਆਂ ਅਪੀਲ ਕੀਤੀ ਹੈ ਕਿ ਜਿਸ ਕਿਸੇ ਨੂੰ ਵੀ ਵੀਪੀ ਗਿੱਲ ਜਨਤਕ ਇਲਾਕੇ ਜਾਂ ਜਨਤਕ ਥਾਂ 'ਤੇ ਮਿਲੇ ਤਾਂ ਉਹ ਪੁਲਸ ਨਾਲ 911 'ਤੇ ਸੰਪਰਕ ਕਰਨ।


Related News