ਅਮਰੀਕਾ: ''ਮਾਰਟਿਨ ਲੂਥਰ ਕਿੰਗ ਜੂਨੀਅਰ ਡੇਅ'' ''ਤੇ ਆਯੋਜਿਤ ਪ੍ਰੋਗਰਾਮ ''ਚ ਗੋਲੀਬਾਰੀ, 8 ਲੋਕ ਜ਼ਖ਼ਮੀ

01/17/2023 12:07:58 PM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਫਲੋਰੀਡਾ ਵਿੱਚ 'ਮਾਰਟਿਨ ਲੂਥਰ ਕਿੰਗ ਜੂਨੀਅਰ ਡੇਅ' 'ਤੇ ਆਯੋਜਿਤ ਸਮਾਗਮ ਵਿੱਚ ਹੋਈ ਗੋਲੀਬਾਰੀ ਵਿੱਚ 8 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਡਬਲਯੂ.ਪੀ.ਬੀ.ਐੱਫ.-ਟੀਵੀ ਦੀ ਖ਼ਬਰ ਮੁਤਾਬਕ ਸੇਂਟ ਲੂਸੀ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਕਿ ਸਾਰੇ ਜ਼ਖ਼ਮੀ ਬਾਲਗ ਸਨ।

ਇਹ ਗੋਲੀਬਾਰੀ ਇਲੌਸ ਐਲਿਸ ਪਾਰਕ ਵਿਖੇ ਮਾਰਟਿਨ ਲੂਥਰ ਕਿੰਗ ਕਾਰ ਸ਼ੋਅ ਐਂਡ ਫੈਮਿਲੀ ਫਨ ਡੇਅ ਦੌਰਾਨ ਸ਼ਾਮ 5:20 ਵਜੇ ਹੋਈ। ਪ੍ਰੋਗਰਾਮ ਵਿੱਚ ਇੱਕ ਹਜ਼ਾਰ ਤੋਂ ਵੱਧ ਲੋਕ ਪੁੱਜੇ ਹੋਏ ਸਨ। ਸੇਂਟ ਲੂਸੀ ਕਾਉਂਟੀ ਦੇ ਡਿਪਟੀ ਸ਼ੈਰਿਫ ਬ੍ਰਾਇਨ ਹੇਸਟਰ ਨੇ ਕਿਹਾ, "ਕਈ ਲੋਕ ਜ਼ਖ਼ਮੀ ਹੋਏ ਹਨ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਿਸੇ ਗੱਲ ਨੂੰ ਲੈ ਕੇ ਦੋ ਧਿਰਾਂ ਵਿੱਚ ਬਹਿਸ ਹੋਈ ਸੀ, ਬਦਕਿਸਮਤੀ ਨਾਲ ਉਨ੍ਹਾਂ ਨੇ ਮਾਮਲਾ ਸੁਲਝਾਉਣ ਲਈ ਬੰਦੂਕਾਂ ਦਾ ਸਹਾਰਾ ਲਿਆ। '' ਇਸ ਦੌਰਾਨ ਪੁਲਸ ਨੇ ਦੱਸਿਆ ਕਿ ਜ਼ਖ਼ਮੀਆਂ 'ਚ ਇਕ ਬੱਚੇ ਸਮੇਤ ਚਾਰ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।


cherry

Content Editor

Related News