ਕੀਵ ਛੱਡ ਕੇ ਜਾ ਰਹੇ ਅਪਾਹਜ, ਅਨਾਥ ਲੋਕਾਂ ਨੂੰ ਪੋਲੈਂਡ ਤੇ ਹੰਗਰੀ ਦੇ ਰਿਹਾ ਸ਼ਰਨ

Friday, Mar 04, 2022 - 02:18 AM (IST)

ਕੀਵ ਛੱਡ ਕੇ ਜਾ ਰਹੇ ਅਪਾਹਜ, ਅਨਾਥ ਲੋਕਾਂ ਨੂੰ ਪੋਲੈਂਡ ਤੇ ਹੰਗਰੀ ਦੇ ਰਿਹਾ ਸ਼ਰਨ

ਜਾਹੋਨੀ-ਜੰਗ ਕਾਰਨ ਪਲਾਇਨ ਕਰ ਰਹੇ ਯੂਕ੍ਰੇਨ ਦੇ ਕੁਝ ਸਭ ਤੋਂ ਕਮਜ਼ੋਰ ਨਾਗਰਿਕਾਂ ਲਈ ਇਕਜੁੱਟ, ਹਮਦਰਦੀ ਦਿਖਾਉਂਦੇ ਹੋਏ ਪੋਲੈਂਡ ਅਤੇ ਹੰਗਰੀ ਦੇ ਨਿਵਾਸੀ ਉਨ੍ਹਾਂ ਦਾ ਸਵਾਗਤ ਕਰ ਰਹੇ ਹਨ ਅਤੇ ਜੰਗ ਦੇ ਸਮੇਂ ਵੀ ਮਨੁੱਖਤਾ ਨੂੰ ਜ਼ਿੰਦਾ ਰੱਖੇ ਹੋਏ ਹਨ। ਹੰਗਰੀ ਦੇ ਜਾਹੋਨੀ ਸਟੇਸ਼ਨ 'ਤੇ ਬੁੱਧਵਾਰ ਨੂੰ ਇਕ ਟਰੇਨ ਪਹੁੰਚੀ ਜਿਸ 'ਚ ਸਰੀਰਿਕ ਅਤੇ ਮਾਨਸਿਕ ਰੋਗੀ ਲਗਭਗ 200 ਲੋਕ ਸਵਾਰ ਸਨ।

ਇਹ ਵੀ ਪੜ੍ਹੋ :ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਮੁੱਦੇ 'ਤੇ ਚੀਨ ਨੇ ਦਿੱਤੀ ਸਫ਼ਾਈ, ਕਿਹਾ-ਇਹ ਝੂਠੀ ਰਿਪੋਰਟ

ਰੂਸ ਦੇ ਹਮਲੇ ਦੇ ਕਾਰਨ ਯੂਕ੍ਰੇਨ ਦੀ ਰਾਜਧਾਨੀ ਕੀਵ 'ਚ ਅਪਾਹਜ ਲਈ ਬਣੇ ਦੋ ਅਨਾਥ ਆਸ਼ਰਮ 'ਚ ਰਹਿਣ ਵਾਲੇ ਲੋਕ ਇਸ ਟਰੇਨ ਰਾਹੀਂ ਹਗੰਰੀ ਪਹੁੰਚੇ। ਕੀਵ 'ਚ ਲੜਕਿਆਂ ਲਈ ਬਣੇ ਸਵਾਥੇਸ਼ਿੰਕਸ਼ੀ ਅਨਾਥ ਆਸ਼ਰਮ ਦੀ ਡਾਇਰੈਕਟਰ ਲਾਰਿਸਾ ਲਿਉਨਿਦੋਵਨਾ ਨੇ ਕਿਹਾ ਕਿ ਅਨਾਥ ਆਸ਼ਰਮ ਉਸ ਖੇਤਰ 'ਚ ਹੈ ਜਿਥੇ ਰਾਕੇਟ ਉੱਡ ਰਹੇ ਸਨ, ਜਿਥੇ ਧਮਾਕੇ ਹੋ ਰਹੇ ਸਨ।

ਇਹ ਵੀ ਪੜ੍ਹੋ : ਰੂਸ ਵਿਰੁੱਧ ਵੋਟਿੰਗ ਲਈ ਭਾਰਤ ਦੇ ਵਾਰ-ਵਾਰ ਗਾਇਬ ਰਹਿਣ 'ਤੇ ਬੋਲਿਆ ਅਮਰੀਕਾ

ਅਨਾਥ ਆਸ਼ਰਮ ਕੋਲ ਇਕ ਮੈਟ੍ਰੋ ਸਟੇਸ਼ਨ ਉੱਡਾ ਦਿੱਤਾ ਗਿਆ। ਬੰਬਾਰੀ ਦੌਰਾਨ ਇਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਅਸੀਂ ਬੰਕਰ 'ਚ ਰਹੇ। ਬੱਚਿਆਂ ਸਮੇਤ ਅਪਾਹਜ ਸ਼ਰਨਾਰਥੀ ਜਦ ਪਲੇਟਫਾਰਮ 'ਤੇ ਟਰੇਨ ਤੋਂ ਉਤਰੇ ਤਾਂ ਉਨ੍ਹਾਂ ਦਾ ਸਵਾਗਤ ਕਰਨ ਲਈ ਹੰਗਰੀ ਦੇ ਲੋਕ ਖੜ੍ਹੇ ਸਨ। ਉਥੋਂ ਉਨ੍ਹਾਂ ਨੂੰ ਕੈਥਲਿਕ ਰਾਹਤ ਸੰਗਠਨ 'ਕੈਰਿਟਾਸ' ਵੱਲੋਂ ਪੋਲੈਂਡ ਤੋਂ ਭੇਜੀ ਗਈ ਚਾਰ ਉਡੀਕ ਬੱਸਾਂ 'ਚ ਲਿਜਾਇਆ ਗਿਆ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਕਰੀਬ 500 ਰੂਸੀ ਫੌਜੀ ਮਾਰੇ ਗਏ ਤੇ 1597 ਜ਼ਖਮੀ ਹੋਏ : ਮਾਸਕੋ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News