PML-N ਨੇ ਪਾਈ PM ਇਮਰਾਨ ਨੂੰ ਝਾੜ, ਕਿਹਾ- ਦੇਸ਼ ''ਤੇ ਅਰਬਾਂ ਦਾ ਬੋਝ ਤੇ ਸਰਕਾਰ ਹੈ ਨਿਕੰਮੀ

Monday, Oct 25, 2021 - 06:34 PM (IST)

ਇਸਲਾਮਾਬਾਦ- ਵਧਦੀ ਮਹਿੰਗਾਈ, ਆਰਥਿਕ ਤਬਾਹੀ, ਬੇਰੋਜ਼ਗਾਰੀ ਤੇ ਹੋਰ ਮੁੱਦਿਆਂ 'ਤੇ ਇਮਰਾਨ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ, ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ ਪ੍ਰਮੁੱਖ ਸ਼ਾਹਬਾਜ਼ ਸ਼ਰੀਫ਼ ਨੇ ਜ਼ੋਰ ਦੇ ਕੇ ਕਿਹਾ ਕਿ ਵਰਤਮਾਨ ਨਿਕੰਮੀ ਸਰਕਾਰ ਦੇਸ਼ 'ਤੇ ਬੋਝ ਹੈ ਇਸ ਲਈ ਇਸ ਨੂੰ ਪੂਰੀ ਛੁੱਟੀ ਲੈ ਲੈਣੀ ਚਾਹੀਦੀ ਹੈ। ਸ਼ਾਹਬਾਜ਼ ਸ਼ਰੀਫ਼ ਨੇ ਜ਼ੋਰ ਦੇ ਕੇ ਕਿਹਾ ਕਿ ਇਮਰਾਨ ਸਰਕਾਰ ਨੂੰ ਇਹ ਅਹਿਸਾਸ ਨਹੀਂ ਹੈ ਕਿ ਨਾ ਸਿਰਫ਼ ਗ਼ਰੀਬ ਸਗੋਂ ਅਮੀਰ ਵਰਗ ਵੀ ਉਸ ਦੀਆਂ ਨੀਤੀਆਂ ਕਾਰਨ ਪੀੜਤ ਹੈ।

ਪੀ. ਐੱਮ. ਐੱਲ.- ਐੱਨ ਦੇ ਸ਼ਾਹਬਾਜ਼ ਨੇ ਐਤਵਾਰ ਨੂੰ ਕਿਹਾ ਕਿ ਮੌਜੂਦਾ ਸਰਕਾਰ ਪੂਰਨ ਛੁੱਟੀ ਲੈ ਲਵੇ ਕਿਉਂਕਿ ਦੇਸ਼ ਨੂੰ ਸਮੱਸਿਆਵਾਂ ਦੀ ਦਲਦਲ ਤੋਂ ਕੱਢਣ ਲਈ ਇਕ ਗੰਭੀਰ, ਸਮਰਥ ਤੇ ਇਮਾਨਦਾਰ ਟੀਮ ਦੀ ਜ਼ਰੂਰਤ ਹੈ। ਇਸ ਅੱਤਿਆਚਾਰੀ ਸਰਕਾਰ ਤੋਂ ਛੁਟਕਾਰਾ ਪਾਉਣ ਲਈ ਪੂਰੇ ਦੇਸ਼ ਦੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਫ਼ੈਸਲਾਕੁੰਨ ਕਾਰਵਾਈ ਕਰਨੀ ਚਾਹੀਦੀ ਹੈ। ਸ਼ਾਹਬਾਜ਼ ਸ਼ਰੀਫ਼ ਨੇ ਸਮਾਜ ਦੇ ਸਾਰੇ ਵਰਗਾਂ ਤੋਂ 'ਮੁਦਰਾਸਫਿਤੀ ਦੇ ਅੱਤਿਆਚਾਰ' ਦੇ ਖ਼ਿਲਾਫ਼ ਦੇਸ਼ ਪੱਧਰੀ ਵਿਰੋਧ ਪ੍ਰਦਰਸ਼ਨ 'ਚ  ਹਿੱਸਾ ਲੈਣ ਦੀ ਅਪੀਲ ਕੀਤੀ। ਪੀ. ਐੱਮ. ਐੱਲ.- ਐੱਨ. ਦੇ ਮੁਤਾਬਕ ਐਤਵਾਰ ਨੂੰ ਨਵਾਬਸ਼ਾਹ, ਦਾਦੂ, ਥੱਟਾ, ਸੁਜਵਾਲ, ਮੀਠੀ ਤੇ ਹਲਾ ਸਮੇਤ ਸਿੰਧ ਦੇ ਹੋਰ ਸ਼ਹਿਰਾਂ 'ਚ ਵੀ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।

ਆਈ. ਐੱਮ. ਐੱਫ਼. ਦੇ ਨਾਲ ਗੱਲਬਾਤ ਤੋਂ ਪਹਿਲਾਂ ਵਿੱਤ ਮੰਤਰੀ ਦੇ ਸਲਾਹਕਾਰ ਦੇ ਜਾਣ ਨੂੰ ਰੇਖਾਂਕਿਤ ਕਰਦੇ ਹੋਏ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਕਾਨੂੰਨ ਵਿਵਸਥਾ, ਸੈਰ-ਸਪਾਟਾ ਸਮੇਤ ਹੋਰ ਕਈ ਗੰਭੀਰ ਮੁੱਦਿਆਂ 'ਤੇ ਮੰਤਰੀਆਂ ਦੀ ਛੁੱਟੀ ਸਰਕਾਰ ਦੀ ਗੰਭੀਰਤਾ ਦੀ ਕਮੀ ਦੇ ਸੰਕੇਤ ਹਨ। ਸ਼ਾਹਬਾਜ਼ ਸ਼ਰੀਫ਼ ਨੇ ਸਰਕਾਰ 'ਤੇ ਆਰਥਿਕ ਤਬਾਹੀ ਤੇ ਮਹਿੰਗਾਈ ਦੇ ਜ਼ਰੀਏ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ 'ਚ ਪਾਉਣ ਦਾ ਦੋਸ਼ ਲਾਇਆ ਹੈ। ਵਿਰੋਧੀ ਪਾਰਟੀ ਨੇ ਕਿਹਾ ਕਿ ਲੋਕਾਂ ਨੂੰ ਪਾਕਿਸਤਾਨ ਦੀ ਅਰਥਵਿਵਸਥਾ ਜਾਂ ਮੌਜੂਦਾ ਸਰਕਾਰ 'ਚੋਂ ਕਿਸੇ ਇਕ ਨੂੰ ਚੁਣਨਾ ਚਾਹੀਦਾ ਹੈ, ਇਸ ਸਰਕਾਰ ਦੇ ਹਰ ਮਿੰਟ 'ਚ ਪਾਕਿਸਤਾਨ ਨੂੰ ਅਰਬਾਂ ਡਾਲਰ ਦੀ ਲਾਗਤ ਆ ਰਹੀ ਹੈ।


Tarsem Singh

Content Editor

Related News