ਸਵੀਡਨ ਦੇ ਰਾਜਾ ਨੂੰ ਮਿਲੇ ਪੀ. ਐੱਮ. ਮੋਦੀ, ਦੋ-ਪੱਖੀ ਸਹਿਯੋਗ ''ਤੇ ਕੀਤੀ ਚਰਚਾ

04/17/2018 4:27:48 PM

ਸਟਾਕਹੋਮ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਸਵੀਡਨ ਦੇ ਰਾਜਾ ਕਾਰਲ 16 ਗੁਸਤਾਫ ਨੂੰ ਮਿਲੇ ਅਤੇ ਵੱਖ-ਵੱਖ ਖੇਤਰਾਂ 'ਚ ਦੋ-ਪੱਖੀ ਸਹਿਯੋਗ ਮਜ਼ਬੂਤ ਕਰਨ ਨੂੰ ਲੈ ਕੇ ਵਿਚਾਰ ਦਾ ਆਦਾਨ-ਪ੍ਰਦਾਨ ਕੀਤਾ। ਦੱਸਣਯੋਗ ਹੈ ਕਿ ਮੋਦੀ ਕੱਲ ਭਾਵ ਸੋਮਵਾਰ ਨੂੰ ਸਵੀਡਨ ਦੀ ਰਾਜਧਾਨੀ ਪਹੁੰਚੇ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਯੂਰਪੀ ਦੇਸ਼ ਦਾ ਪਿਛਲੇ 30 ਸਾਲਾਂ ਵਿਚ ਪਹਿਲਾ ਦੋ-ਪੱਖੀ ਦੌਰਾ ਹੈ। ਸਵੀਡਨ ਦੇ ਪ੍ਰਧਾਨ ਮੰਤਰੀ ਸਟੀਫਨ ਲੋਫਵੇਨ ਨੇ ਹਵਾਈ ਅੱਡੇ 'ਤੇ ਮੋਦੀ ਦਾ ਸਵਾਗਤ ਕੀਤਾ। ਦੋਵੇਂ ਨੇਤਾ ਹਵਾਈ ਅੱਡੇ ਤੋਂ ਹੋਟਲ ਇਕ ਹੀ ਵਾਹਨ ਵਿਚ ਗਏ। ਮੋਦੀ ਲੋਫਵੇਨ ਅਤੇ 4 ਦੂਜੇ ਦੇਸ਼ਾਂ ਡੈਨਮਾਰਕ, ਫਿਨਲੈਂਡ, ਆਈਸਲੈਂਡ ਅਤੇ ਨਾਰਵੇ ਦੇ ਨੇਤਾਵਾਂ ਨਾਲ ਵੀ ਦੋ-ਪੱਖੀ ਬੈਠਕ ਕਰਨਗੇ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵਿੱਟਰ 'ਤੇ ਲਿਖਿਆ, ''10 ਘੰਟੇ ਵਿਚ 10 ਬੈਠਕਾਂ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਟਾਕਹੋਮ ਵਿਚ ਰੁੱਝੇ ਦਿਨ ਦੀ ਸ਼ੁਰੂਆਤ ਹੋਈ। ਉਹ ਸਵੀਡਿਸ਼ ਪ੍ਰਧਾਨ ਮੰਤਰੀ ਅਤੇ 4 ਦੂਜੇ ਨਾਰਡੀਕੋ ਦੇਸ਼ਾਂ ਦੇ ਨੇਤਾਵਾਂ ਨੂੰ ਮਿਲਣਗੇ। 
ਉਨ੍ਹਾਂ ਨੇ ਟਵੀਟ ਕੀਤਾ, '' ਦਿਨ ਦੀ ਸ਼ਾਹੀ ਸ਼ੁਰੂਆਤ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੀਡਨ ਦੇ ਮਹਾਮਹਿਮ ਰਾਜਾ ਕਾਰਲ 16 ਮੁਸਤਾਫ ਨੂੰ ਮਿਲੇ। ਮੋਦੀ 5 ਦਿਨ ਦੀ ਆਪਣੀ ਵਿਦੇਸ਼ ਯਾਤਰਾ ਦੇ ਪਹਿਲੇ ਪੜਾਅ ਤਹਿਤ ਸਵੀਡਨ ਵਿਚ ਹਨ। ਉਹ ਇਸ ਤੋਂ ਬਾਅਦ ਬ੍ਰਿਟੇਨ ਵੀ ਜਾਣਗੇ, ਜਿੱਥੇ ਉਹ ਰਾਸ਼ਟਰਮੰਡਲ ਸ਼ਾਸਨ ਪ੍ਰਧਾਨ ਬੈਠਕ 'ਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਮੋਦੀ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨਾਲ ਵੀ ਦੋ-ਪੱਖੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਭਾਰਤ ਵਾਪਸ ਪਰਤਦੇ ਸਮੇਂ 20 ਅਪ੍ਰੈਲ ਨੂੰ ਜਰਮਨੀ ਦੇ ਬਰਲਿਨ 'ਚ ਥੋੜ੍ਹੀ ਦੇਰ ਲਈ ਰੁਕਣਗੇ।


Related News