ਮੋਦੀ ਨੇ ਆਂਗ ਸਾਨ ਨੂੰ ਦਿੱਤੀ ਸੀ ਨੇਕ ਸਲਾਹ- ਕੌਮਾਂਤਰੀ ਪੱਧਰ ''ਤੇ ਚੰਗਾ ਹੈ ਤੁਹਾਡਾ ਅਕਸ
Monday, Oct 23, 2017 - 04:16 PM (IST)
ਮਿਆਂਮਾਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਕੀ ਨੂੰ ਰੋਹਿੰਗਿਆ ਮਸਲੇ 'ਤੇ ਇਕ ਸਲਾਹ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸੂ ਕੀ ਦੀ ਇਸ ਮਾਮਲੇ ਵਿਚ ਕੌਮਾਂਤਰੀ ਪੱਧਰ 'ਤੇ ਅਕਸ ਚੰਗਾ ਹੈ। ਉਹ ਇਸ ਨੂੰ ਸੰਭਾਲ ਕੇ ਰੱਖਣ। ਇਸ ਗੱਲ ਦੀ ਜਾਣਕਾਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਹੋਈ ਮੁਲਾਕਾਤ ਵਿਚ ਦਿੱਤੀ। ਦੱਸਣਯੋਗ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਬੰਗਲਾਦੇਸ਼ ਦੇ ਦੌਰੇ 'ਤੇ ਹੈ। ਸਵਰਾਜ ਨੇ ਬੰਗਲਾਦੇਸ਼-ਭਾਰਤ ਸੰਯੁਕਤ ਸਲਾਹਕਾਰ ਕਮਿਸ਼ਨ ਦੀ ਬੈਠਕ ਵਿਚ ਇਹ ਗੱਲ ਆਖੀ।
ਸਵਰਾਜ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਸ਼ੇਖ ਹਸੀਨਾ ਦੇ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਮੋਦੀ ਨੇ ਸੂ ਕੀ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਕੌਮਾਂਤਰੀ ਪੱਧਰ 'ਤੇ ਅਕਸ ਚੰਗਾ ਹੈ, ਉਹ ਉਸ ਨੂੰ ਖਰਾਬ ਨਾ ਹੋਣ ਦੇਣ। ਓਧਰ ਸੁਸ਼ਮਾ ਨੇ ਬੰਗਲਾਦੇਸ਼ ਦੇ ਇਸ ਰਵੱਈਏ 'ਤੇ ਸਹਿਯੋਗ ਜ਼ਾਹਰ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਮਿਆਂਮਾਰ ਨੂੰ ਆਪਣੇ ਨਾਗਰਿਕਾਂ ਨੂੰ ਵਾਪਸ ਬੁਲਾਉਣਾ ਚਾਹੀਦਾ ਹੈ ਅਤੇ ਅੱਤਵਾਦੀ ਨਾਲ ਨਜਿੱਠਣ ਦੌਰਾਨ ਮਾਸੂਮ ਲੋਕਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ।
