PM ਮੋਦੀ ਅਤੇ ਕੀਰ ਸਟਾਰਮਰ ਨੇ ਭਾਰਤੀ ਚਾਹ ਦਾ ਲਿਆ ਆਨੰਦ

Friday, Jul 25, 2025 - 07:15 PM (IST)

PM ਮੋਦੀ ਅਤੇ ਕੀਰ ਸਟਾਰਮਰ ਨੇ ਭਾਰਤੀ ਚਾਹ ਦਾ ਲਿਆ ਆਨੰਦ

ਇੰਟਰਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂ.ਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਚਾਹ ਪੀਂਦੇ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਦੋਵੇਂ ਨੇਤਾਵਾਂ ਨੇ ਭਾਰਤੀ ਚਾਹ ਦਾ ਆਨੰਦ ਲਿਆ। ਚਾਹ ਵਿਕਰੇਤਾ ਨੇ ਦੱਸਿਆ ਕਿ ਇਹ ਭਾਰਤੀ ਮਸਾਲਾ ਚਾਹ ਹੈ। ਚਾਹ ਆਸਾਮ ਤੋਂ ਆਈ ਹੈ। ਮਸਾਲੇ ਕੇਰਲ ਤੋਂ ਹਨ। ਨਾਲ ਹੀ ਉਸ ਨੇੇ ਕਿਹਾ ਕਿ ਇਕ ਚਾਹ ਵਾਲੇ ਨੇ ਦੂਜੇ ਚਾਹ ਵਾਲੇ ਨੂੰ ਚਾਹ ਪਿਲਾਈ। ਉਸ ਦਾ ਇਸ਼ਾਰਾ ਪ੍ਰਧਾਨ ਮੰਤਰੀ ਮੋਦੀ ਵੱਲ ਸੀ ਜੋ ਪਹਿਲਾਂ ਚਾਹ ਵੇਚਣ ਦਾ ਕੰਮ ਕਰ ਚੁੱਕੇ ਹਨ। ਚਾਹ ਵਿਕਰੇਤਾ ਨੇ ਕਿਹਾ ਕਿ ਉਹ ਉਸ ਲਈ ਮਾਣ ਵਾਲੀ ਗੱਲ ਹੈ ਕਿ ਦੋ ਮਹਾਨ ਨੇਤਾਵਾਂ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂ,ਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਸੇਵਾ ਕਰਨ ਦਾ ਸਨਮਾਨ ਮਿਲਿਆ।

 

ਯੂ.ਕੇ ਵਿੱਚ ਅਮਲਾ ਚਾਹ ਸ਼ੁਰੂ ਕਰਨ ਵਾਲੇ ਅਖਿਲ ਪਟੇਲ ਹੁਣ ਵਾਇਰਲ ਹੋ ਗਏ ਹਨ ਕਿਉਂਕਿ ਉਸ ਨੂੰ ਯੂ.ਕੇ ਦੇ ਪ੍ਰਧਾਨ ਮੰਤਰੀ ਅਤੇ ਭਾਰਤੀ ਪ੍ਰਧਾਨ ਮੰਤਰੀ ਦੋਵਾਂ ਨੂੰ ਇਕੱਠੇ ਚਾਹ ਸਰਵ ਦਾ ਮੌਕਾ ਮਿਲਿਆ। ਜਦੋਂ ਬ੍ਰਿਟਿਸ਼ ਪ੍ਰਧਾਨ ਮੰਤਰੀ ਸਟਾਰਮਰ ਨੇ ਪਟੇਲ ਨੂੰ ਪੁੱਛਿਆ ਕਿ ਉਨ੍ਹਾਂ ਕੋਲ ਕੀ ਹੈ, ਤਾਂ ਉਸ ਨੇ ਮਾਣ ਨਾਲ ਕਿਹਾ ਕਿ ਉਨ੍ਹਾਂ ਦੀ ਚਾਹ ਭਾਰਤ ਤੋਂ ਆਉਂਦੀ ਹੈ ਅਤੇ ਲੰਡਨ ਵਿੱਚ ਬਣਦੀ ਹੈ। ਪਟੇਲ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਇੱਕ ਕੱਪ ਦਿੱਤਾ ਅਤੇ ਕਿਹਾ ਕਿ ਇਹ ਮਸਾਲਾ ਚਾਹ ਭਾਰਤ ਤੋਂ ਆਉਂਦੀ ਹੈ। ਇਹ ਚਾਹ ਅਸਾਮ, ਭਾਰਤ ਦੇ ਚਾਹ ਦੇ ਬਾਗਾਂ ਵਿੱਚ ਉਗਾਈ ਜਾਂਦੀ ਹੈ। ਇਸ ਵਿੱਚ ਵਰਤੇ ਜਾਣ ਵਾਲੇ ਮਸਾਲੇ ਕੇਰਲ ਤੋਂ ਆਉਂਦੇ ਹਨ। ਪਟੇਲ ਨੇ ਚਾਹ ਬਣਾਉਣ ਵਿੱਚ ਵਰਤੇ ਜਾਣ ਵਾਲੇ ਮਸਾਲਿਆਂ ਦਾ ਵੀ ਜ਼ਿਕਰ ਕੀਤਾ, ਜਿਵੇਂ ਕਿ ਜਾਇਫਲ ਅਤੇ ਦਾਲਚੀਨੀ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ Green card ਧਾਰਕਾਂ ਲਈ ਨਵੇਂ ਹੁਕਮ ਜਾਰੀ

ਅਖਿਲ ਪਟੇਲ ਨੇ ਪੀ.ਐਮ ਮੋਦੀ ਨੂੰ ਮਸਾਲਾ ਚਾਹ ਵੀ ਪੀਣ ਲਈ ਦਿੱਤੀ। ਨਰਿੰਦਰ ਮੋਦੀ ਨੂੰ ਚਾਹ ਦਿੰਦੇ ਹੋਏ, ਉਸਨੇ ਮੁਸਕਰਾਉਂਦੇ ਹੋਏ ਕਿਹਾ ਕਿ ਉਸਨੂੰ ਚਾਹ ਵਿੱਚ ਗੁਜਰਾਤ ਦਾ ਸੁਆਦ ਮਿਲੇਗਾ। ਅਖਿਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੀਰ ਸਟਾਰਮਰ ਨੂੰ ਚਾਹ ਸਰਵ ਦੇ ਇਸ ਪਲ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਐਕਸ ਹੈਂਡਲ ਰਾਹੀਂ ਬ੍ਰਿਟੇਨ ਵਿੱਚ ਅਖਿਲ ਦੇ ਚਾਹ ਦੇ ਸਟਾਲ 'ਤੇ ਚਾਹ ਪੀਂਦੇ ਹੋਏ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਤਸਵੀਰ ਨਾਲ ਉਨ੍ਹਾਂ ਨੇ ਲਿਖਿਆ ਹੈ - 'ਚਾਏ ਪਰ ਚਰਚਾ' ਚੈਕਰਸ ਵਿਖੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ। ਇਹ ਭਾਰਤ-ਯੂ.ਕੇ ਸਬੰਧਾਂ ਨੂੰ ਮਜ਼ਬੂਤ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News