PM ਇਮਰਾਨ ਖਾਨ ਨੇ ਕੀਤਾ ਖੁਲਾਸਾ, ਫੌਜ ਦੇ ਨਾਲ ਕਿਸ ਤਰ੍ਹਾਂ ਦੇ ਹਨ ਪਾਕਿਸਤਾਨੀ ਸਰਕਾਰ ਦੇ ਰਿਸ਼ਤੇ !

Wednesday, Jan 12, 2022 - 11:36 AM (IST)

ਇਸਲਾਮਾਬਾਦ- ਪਾਕਿਸਤਾਨ 'ਚ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਨਵੇਂ ਪਾਕਿਸਤਾਨੀ ਖੁਫੀਆਂ ਏਜੰਸੀ (ਆਈ.ਐੱਸ.ਆਈ) ਚੀਫ ਦੀ ਨਿਯੁਕਤੀ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਦੇ ਕਾਰਨ ਫੌਜ ਅਤੇ ਪਾਕਿਸਤਾਨ ਦੀ ਇਮਰਾਨ ਸਰਕਾਰ ਦੇ ਵਿਚਕਾਰ ਦਰਾੜ ਪੈ ਗਈ ਹੈ ਅਤੇ ਫੌਜ ਇਮਰਾਨ ਖਾਨ ਦੀ ਸਰਕਾਰ ਨੂੰ ਹਟਾਉਣਾ ਚਾਹੁੰਦੀ ਹੈ। ਕਾਫੀ ਸਮੇਂ ਤੋਂ ਇਨ੍ਹਾਂ ਅਟਕਲਾਂ 'ਤੇ ਚੁੱਪੀ ਧਾਰਨ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਦੀ ਫੌਜ ਦੇ ਨਾਲ ਉਨ੍ਹਾਂ ਦੇ ਰਿਸ਼ਤਿਆਂ ਨੂੰ ਲੈ ਕੇ ਸਫਾਈ ਦਿੱਤੀ ਹੈ।
ਡਾਨ ਅਖਬਾਰ ਅਨੁਸਾਰ ਖਾਨ ਨੇ ਸੱਤਾਧਾਰੀ ਦਲ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਬੁਲਾਰਿਆਂ ਦੀ ਇਕ ਮੀਟਿੰਗ 'ਚ ਸੋਮਵਾਰ ਨੂੰ ਕਿਹਾ ਕਿ ਅੱਜ ਕੱਲ੍ਹ ਫੌਜ ਅਤੇ ਪ੍ਰਸ਼ਾਸਨ ਦੇ ਵਿਚਾਲੇ ਸਬੰਧ ਅਭੂਤਪੂਰਵ ਹਨ। ਖਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਤੇ ਫੌਜ ਦੇ ਵਿਚਾਲੇ ਅਸਾਧਾਰਨ ਸੰਬੰਧ ਹਨ ਅਤੇ ਉਨ੍ਹਾਂ ਵਿਚਾਲੇ ਖਟਾਸ ਹੋਣ ਦੇ ਵਿਪੱਖ ਦਾ ਦੋਸ਼ ਖਤਮ ਹੋ ਚੁੱਕਾ ਹੈ। 
ਅਖਬਾਰ ਮੁਤਾਬਕ ਪ੍ਰਧਾਨ ਮੰਤਰੀ ਖਾਨ ਨੇ ਪਿਛਲੇ ਹਫਤੇ ਇਕ ਪੱਤਰਕਾਰ ਦੇ ਨਾਲ ਹੋਈ ਮੀਟਿੰਗ 'ਚ ਵੀ ਅਜਿਹੇ ਹੀ ਵਿਚਾਰ ਪ੍ਰਗਟ ਕੀਤੇ ਸਨ। ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਦੇ ਸਹਿਯੋਗੀਆਂ ਦਾ ਸਹਿਯੋਗ ਪ੍ਰਾਪਤ ਕਰ ਰਹੇ ਹਨ ਅਤੇ ਇਹ ਉਮੀਦ ਵੀ ਜਤਾਈ ਕਿ ਸਰਕਾਰ ਆਪਣਾ ਵਰਤਮਾਨ ਪੰਜ ਸਾਲ ਦਾ ਕਾਰਜਕਾਲ ਪੂਰਾ ਕਰ ਲਵੇਗਾ। ਵਿਭਾਜਨ ਤੋਂ ਬਾਅਦ ਤੋਂ ਪਾਕਿਸਤਾਨ 'ਚ ਫੌਜ ਦੀ ਹੀ ਚੱਲਦੀ ਹੈ ਫੌਜ ਦੀ ਮਰਜ਼ੀ ਨਾਲ ਹੀ ਸਰਕਾਰਾਂ ਆਉਂਦੀਆਂ-ਜਾਂਦੀਆਂ ਹਨ। ਇਸ ਤੋਂ ਇਲਾਵਾ ਸੁਰੱਖਿਆ ਅਤੇ ਵਿਦੇਸ਼ ਨੀਤੀ ਨਾਲ ਜੁੜੇ ਫ਼ੈਸਲੇ ਵੀ ਪਾਕਿਸਤਾਨ ਦੀ ਫੌਜ ਹੀ ਲੈਂਦੀ ਹੈ।
ਇਮਰਾਨ ਖਾਨ ਦੇ ਸਹਿਯੋਗੀ ਨੇ ਵੀ ਮਰੀ 'ਚ ਕੀਤੇ ਗਏ ਰੈਸਕਿਊ ਆਪਰੇਸ਼ਨ ਨੂੰ ਲੈ ਕੇ ਫੌਜ ਦੀ ਤਾਰੀਫ ਕੀਤੀ ਹੈ। ਪਾਕਿਸਤਾਨ ਦੇ ਰਾਵਲਪਿੰਡੀ 'ਚ ਮੌਜੂਦ ਇਸ ਹੀਲ ਸਟੇਸ਼ਨ 'ਚ ਲੋਕ ਬਰਫਬਾਰੀ 'ਚ ਫਸ ਗਏ ਸਨ ਜਿਸ ਦੇ ਚੱਲਦੇ ਆਕਸੀਜਨ, ਪਾਣੀ ਅਤੇ ਖਾਣੇ ਦੀ ਘਾਟ ਕਾਰਨ 23 ਸੈਲਾਨੀਆਂ ਦੀ ਆਪਣੀਆਂ ਗੱਡੀਆਂ ਦੇ ਅੰਦਰ ਹੀ ਮੌਤ ਹੋ ਗਈ। ਇਸ ਤੋਂ ਬਾਅਦ ਫੌਜ ਨੇ ਬਾਕੀ ਫਸੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ। ਮਰਨ ਵਾਲਿਆਂ 'ਚ ਬੱਚੇ ਅਤੇ ਮਹਿਲਾਵਾਂ ਵੀ ਸ਼ਾਮਲ ਹਨ। ਇਮਰਾਨ ਖਾਨ ਨੇ ਇਸ ਘਟਨਾ ਨੂੰ ਲੈ ਕੇ ਕਿਹਾ ਕਿ ਸੈਲਾਨੀਆਂ ਦੀ ਗਿਣਤੀ ਵਧ ਰਹੀ ਹੈ ਪਰ ਬੁਨਿਆਦੀ ਢਾਂਚੇ 'ਚ ਕੋਈ ਸੁਧਾਰ ਨਹੀਂ ਕੀਤਾ ਗਿਆ। ਅਜਿਹੇ 'ਚ ਇਥੇ ਸੁਵਿਧਾਵਾਂ ਵਧਾਏ ਜਾਣ ਅਤੇ ਨਵੇਂ ਹੋਟਲ ਖੋਲ੍ਹਣ ਦੀ ਲੋੜ ਹੈ। 


Aarti dhillon

Content Editor

Related News