ਪੀ.ਐਮ. ਹਸੀਨਾ ਨੂੰ ਲੈਣ ਗਏ ਜਹਾਜ਼ ਦੇ ਪਾਇਲਟ ਨੂੰ ਕਤਰ ਹਵਾਈ ਅੱਡੇ ''ਤੇ ਰੋਕਿਆ

06/07/2019 3:25:43 PM

ਢਾਕਾ (ਭਾਸ਼ਾ)- ਤਿੰਨ ਦੇਸ਼ਾਂ ਦੀ ਯਾਤਰਾ 'ਤੇ ਗਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਫਿਨਲੈਂਡ ਤੋਂ ਵਾਪਸ ਲਿਆਉਣ ਲਈ ਗਏ ਜਹਾਜ਼ ਦੇ ਪਾਇਲਟ ਨੂੰ ਕਤਰ ਕੌਮਾਂਤਰੀ ਹਵਾਈ ਅੱਡੇ 'ਤੇ ਪਾਸਪੋਰਟ ਨਾ ਹੋਣ ਕਾਰਨ ਰੋਕ ਲਿਆ ਗਿਆ। ਜਹਾਜ਼ ਸੇਵਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਿਮਾਨ ਬੰਗਲਾਦੇਸ਼ ਏਅਰਲਾਈਨਜ਼ ਦੇ ਕੈਪਟਨ ਫਜ਼ਲ ਮਹਿਮੂਦ ਨੂੰ ਦਾਖਲੇ ਦੀ ਇਜਾਜ਼ਤ ਇਸ ਲਈ ਨਹੀਂ ਦਿੱਤੀ ਗਈ ਕਿਉਂਕਿ ਉਹ ਪਾਸਪੋਰਟ ਤੋਂ ਬਿਨਾਂ ਹੀ ਯਾਤਰਾ ਕਰ ਰਿਹਾ ਸੀ।

ਉਨ੍ਹਾਂ ਦਾ ਪਾਸਪੋਰਟ ਬਾਅਦ ਵਿਚ ਇਕ ਦੂਜੀ ਉਡਾਣ ਤੋਂ ਕਤਰ ਭੇਜਿਆ ਗਿਆ ਅਤੇ ਪ੍ਰਧਾਨ ਮੰਤਰੀ ਵਾਜੇਦ ਨੂੰ ਵਾਪਸ ਬੰਗਲਾਦੇਸ਼ ਲਿਆਉਣ ਲਈ ਦੂਜਾ ਪਾਇਲਟ ਭੇਜਿਆ ਗਿਆ। ਹਸੀਨਾ ਜਾਪਾਨ, ਸਾਊਦੀ ਅਰਬ ਅਤੇ ਫਿਨਲੈਂਡ ਦੀ ਯਾਤਰਾ 'ਤੇ ਗਈ ਸੀ। ਗ੍ਰਹਿ ਮੰਤਰੀ ਅਸਦੁਜਮਾਂ ਖਾਂ ਨੇ ਦੱਸਿਆ ਕਿ ਪਾਇਲਟ ਖਿਲਾਫ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।


Sunny Mehra

Content Editor

Related News