ਟੈਕਸਾਸ ਤੋਂ ਬਾਅਦ ਨਿਊਯਾਰਕ ਹਾਈਵੇ ''ਤੇ ਜਹਾਜ਼ ਹੋਇਆ ਹਾਦਸਾਗ੍ਰਸਤ, 48 ਘੰਟਿਆਂ ''ਚ ਦੂਜੀ ਘਟਨਾ (ਵੀਡੀਓ)
Friday, Dec 13, 2024 - 12:44 PM (IST)
ਹੈਰੀਸਨ/ਅਮਰੀਕਾ (ਏਜੰਸੀ)- ਵੈਸਟਚੈਸਟਰ ਕਾਉਂਟੀ ਵਿਚ ਨਿਊਯਾਰਕ ਹਾਈਵੇਅ 'ਤੇ ਵੀਰਵਾਰ ਰਾਤ ਨੂੰ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਉਸ ਵਿਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਹਾਜ਼ ਵਿੱਚ 2 ਲੋਕ ਸਵਾਰ ਸਨ।
ਇਹ ਵੀ ਪੜ੍ਹੋ: ਰਨਵੇ ਦੀ ਬਜਾਏ ਸੜਕ 'ਤੇ ਉਤਰਿਆ ਜਹਾਜ਼, ਲੈਂਡ ਕਰਦੇ ਹੀ ਹੋਏ ਦੋ ਟੋਟੋ (ਵੀਡੀਓ)
PLANE CRASH: Here’s the scene just outside Westchester County airport. One person is dead, another is in critical condition #breaking @News12CT#BREAKING pic.twitter.com/RV0PX0ECzK
— Abdul khabir jamily (@JamilKhabir396) December 13, 2024
ਹਾਦਸੇ ਕਾਰਨ ਮੈਨਹਟਨ ਤੋਂ ਲਗਭਗ 40 ਕਿਲੋਮੀਟਰ ਉੱਤਰ-ਪੂਰਬ ਵਿਚ ਹੈਰੀਸਨ ਵਿਚ ਅੰਤਰਰਾਜੀ ਹਾਈਵੇਅ 684 'ਤੇ ਆਵਾਜਾਈ ਰੋਕ ਦਿੱਤੀ ਗਈ। ਇਸ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ: ਇਸਤਾਂਬੁਲ ਹਵਾਈ ਅੱਡੇ 'ਤੇ ਫਸੇ ਇੰਡੀਗੋ ਦੇ 400 ਯਾਤਰੀ, ਪਿਛਲੇ 24 ਘੰਟਿਆਂ ਤੋਂ ਨੇ ਭੁੱਖਣ-ਭਾਣੇ
ਗਵਰਨਰ ਕੈਥੀ ਹੋਚੁਲ ਨੇ ਕਿਹਾ ਕਿ ਵਾਤਾਵਰਣ ਸੁਰੱਖਿਆ ਵਿਭਾਗ ਦੇ ਕਰਮਚਾਰੀ ਹਾਦਸੇ ਤੋਂ ਬਾਅਦ ਜਹਾਜ਼ ਦੇ ਈਂਧਣ ਨੂੰ ਸਾਫ਼ ਕਰਨ ਲਈ ਮੌਕੇ 'ਤੇ ਹਨ। ਹੋਚੁਲ ਨੇ ਇੱਕ ਬਿਆਨ ਵਿੱਚ ਕਿਹਾ, "ਇਸ ਦੁਖਦਾਈ ਘਟਨਾ ਦੌਰਾਨ ਪੀੜਤਾਂ ਦੇ ਅਜ਼ੀਜ਼ਾਂ ਪ੍ਰਤੀ ਮੇਰੀ ਹਮਦਰਦੀ ਹੈ ਅਤੇ ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦੀ ਹਾਂ।"
ਇਹ ਵੀ ਪੜ੍ਹੋ: ਅਹੁਦਾ ਛੱਡਣ ਤੋਂ ਪਹਿਲਾਂ ਬਾਈਡੇਨ ਨੇ 4 ਭਾਰਤੀ-ਅਮਰੀਕੀਆਂ ਨੂੰ ਦਿੱਤੀ ਮਾਫੀ
🚨#BREAKING: A small plane makes a emergency landing and crashing into multiple cars on a busy interstate ⁰
— R A W S A L E R T S (@rawsalerts) December 11, 2024
📌#Victoria | #Texas
Emergency crews are on the scene in Victoria, Texas, after a small plane crashed into three vehicles at a busy intersection. Video footage shows… pic.twitter.com/wA1pR49yhb
ਦੱਸ ਦੇਈਏ ਕਿ ਇਸ ਤੋਂ ਇਕ ਦਿਨ ਪਹਿਲਾਂ ਟੈਕਸਾਸ ਵਿਚ ਇਕ ਛੋਟੇ ਜਹਾਜ਼ ਦੇ ਸੜਕ 'ਤੇ ਉਤਰਨ ਕਾਰਨ 3 ਕਾਰਾਂ ਦੀ ਟੱਕਰ ਹੋ ਗਈ ਸੀ। ਇਸ ਹਾਦਸੇ ਵਿਚ 4 ਲੋਕ ਜ਼ਖਮੀ ਹੋਏ ਸਨ। ਸੜਕ 'ਤੇ ਲੈਂਡ ਹੁੰਦੇ ਹੀ ਜਹਾਜ਼ ਦੇ 2 ਟੋਟੇ ਹੋ ਗਏ ਸਨ। ਹਾਦਸੇ ਦੇ ਸਮੇਂ ਜਹਾਜ਼ ਵਿੱਚ ਸਿਰਫ਼ ਪਾਇਲਟ ਹੀ ਮੌਜੂਦ ਸੀ। ਜਹਾਜ਼ ਨੇ ਵਿਕਟੋਰੀਆ ਖੇਤਰੀ ਹਵਾਈ ਅੱਡੇ ਤੋਂ ਬੁੱਧਵਾਰ ਨੂੰ ਸਵੇਰੇ 9:52 'ਤੇ ਉਡਾਨ ਭਰੀ ਸੀ ਅਤੇ ਕਰੈਸ਼ ਹੋਣ ਤੋਂ ਪਹਿਲਾਂ ਲਗਭਗ 5 ਘੰਟੇ ਹਵਾ ਵਿੱਚ ਸੀ।
ਇਹ ਵੀ ਪੜ੍ਹੋ: ਅਮਰੀਕਾ ਨੇ ਲਾਈਆਂ ਵੀਜ਼ਾ ਪਾਬੰਦੀਆਂ, ਇਹ ਲੋਕ ਹੋਣਗੇ ਪ੍ਰਭਾਵਿਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8