US ; ਟੇਕਆਫ਼ ਕਰਦਿਆਂ ਹੀ ਕ੍ਰੈਸ਼ ਹੋ ਗਿਆ ਜਹਾਜ਼ ! 2 ਲੋਕਾਂ ਦੀ ਦਰਦਨਾਕ ਮੌਤ

Tuesday, Nov 11, 2025 - 12:03 PM (IST)

US ; ਟੇਕਆਫ਼ ਕਰਦਿਆਂ ਹੀ ਕ੍ਰੈਸ਼ ਹੋ ਗਿਆ ਜਹਾਜ਼ ! 2 ਲੋਕਾਂ ਦੀ ਦਰਦਨਾਕ ਮੌਤ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਫਲੋਰਿਡਾ ਸੂਬੇ 'ਚ ਰਾਹਤ ਮਿਸ਼ਨ 'ਤੇ ਜਾ ਰਿਹਾ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ 2 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਅਧਿਕਾਰੀਆਂ ਅਨੁਸਾਰ ਉਕਤ ਹਾਦਸਾ ਫੋਰਟ ਲਾਡਰਡੇਲ ਦੇ ਕੋਰਲ ਸਪ੍ਰਿੰਗਸ ਉਪਨਗਰ ਦੇ ਰਿਹਾਇਸ਼ੀ ਇਲਾਕੇ 'ਚ ਵਾਪਰਿਆ, ਜਦੋਂ ਜਹਾਜ਼ ਬੇਕਾਬੂ ਹੋ ਕੇ ਤਲਾਅ ਵਿੱਚ ਜਾ ਡਿੱਗਾ।

ਕੋਰਲ ਸਪ੍ਰਿੰਗਸ ਪੁਲਸ ਵਿਭਾਗ ਨੇ ਸੋਮਵਾਰ ਦੁਪਹਿਰ ਨੂੰ ਮੌਤਾਂ ਦੀ ਪੁਸ਼ਟੀ ਕੀਤੀ, ਪਰ ਹਾਦਸੇ ਸਮੇਂ ਜਹਾਜ਼ 'ਚ ਸਵਾਰ ਲੋਕਾਂ ਬਾਰੇ ਹੋਰ ਜਾਣਕਾਰੀ ਨਹੀਂ ਮਿਲ ਸਕੀ। ਕੋਰਲ ਸਪ੍ਰਿੰਗਸ-ਪਾਰਕਲੈਂਡ ਫਾਇਰ ਡਿਪਾਰਟਮੈਂਟ ਦੇ ਡਿਪਟੀ ਚੀਫ਼ ਮਾਈਕ ਮੋਜ਼ਰ ਨੇ ਕਿਹਾ ਕਿ ਐਮਰਜੈਂਸੀ ਟੀਮ ਨੇ ਹਾਦਸੇ ਦੀ ਜਾਣਕਾਰੀ ਮਿਲਣ ਦੇ ਕੁਝ ਮਿੰਟਾਂ ਦੇ ਅੰਦਰ ਹੀ ਜਵਾਬ ਦਿੱਤਾ ਤੇ ਮੌਕੇ 'ਤੇ ਪਹੁੰਚ ਗਈ। 

ਫੋਰਟ ਲਾਡਰਡੇਲ ਸ਼ਹਿਰ ਦੇ ਇੱਕ ਬੁਲਾਰੇ, ਜੋ ਹਵਾਈ ਅੱਡੇ ਦਾ ਮਾਲਕ ਹੈ ਤੇ ਅੱਡੇ ਦਾ ਸੰਚਾਲਨ ਕਰਦਾ ਹੈ, ਨੇ ਦੱਸਿਆ ਕਿ ਛੋਟਾ ਬੀਚਕ੍ਰਾਫਟ ਕਿੰਗ ਏਅਰ ਜਹਾਜ਼ ਫੋਰਟ ਲਾਡਰਡੇਲ ਐਗਜ਼ੀਕਿਊਟਿਵ ਏਅਰਪੋਰਟ ਤੋਂ ਸਵੇਰੇ 10:14 ਵਜੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹਾਦਸਾਗ੍ਰਸਤ ਹੋ ਗਿਆ। ਕੋਰਲ ਸਪ੍ਰਿੰਗਸ ਪੁਲਿਸ ਅਧਿਕਾਰੀ ਅਤੇ ਫਾਇਰਫਾਈਟਰ 5 ਮਿੰਟ ਬਾਅਦ ਸਵੇਰੇ 10:19 ਵਜੇ ਘਟਨਾ ਸਥਾਨ 'ਤੇ ਪਹੁੰਚੇ। ਜਹਾਜ਼ ਜਮੈਕਾ ਲਈ ਰਾਹਤ ਮਿਸ਼ਨ 'ਤੇ ਜਾ ਰਿਹਾ ਸੀ, ਜਿੱਥੇ 28 ਅਕਤੂਬਰ ਨੂੰ ਹਰੀਕੇਨ ਮੇਲਿਸਾ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। 


author

Harpreet SIngh

Content Editor

Related News