ਫਲੋਰਿਡਾ ''ਚ ਜਹਾਜ਼ ਹਾਦਸੇ ਹੋਣ ਨਾਲ ਹੋਈਆਂ ਦੋ ਮੌਤਾਂ, ਇਕ ਜ਼ਖਮੀ
Sunday, Dec 02, 2018 - 09:11 AM (IST)

ਵਾਸ਼ਿੰਗਟਨ—ਅਮਰੀਕਾ ਦੇ ਫਲੋਰਿਡਾ ਸੂਬੇ ਦੇ ਫੋਰਟ ਲਾਡਰਡੇਲ 'ਚ ਇਕ ਛੋਟਾ ਜਹਾਜ਼ਇਮਾਰਤ ਨਾਲ ਟਕਰਾਉਣ ਨਾਲ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਸਥਾਨਕ ਮੀਡੀਆ ਨੇ ਫੋਰਟ ਲਾਡਰਡੇਲ ਫਾਇਰ ਡਿਪਾਰਟਮੈਂਟ ਦੇ ਪ੍ਰਮੁੱਖ ਸਟੀਫਨ ਗਾਲਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਔਟਿਜ਼ਮ ਤੋਂ ਪੀੜਤ ਬੱਚਿਆਂ ਦੀ ਥੈਰੇਪੀ ਕੇਂਦਰ ਤੋਂ ਜਹਾਜ਼ ਟਕਰਾਉਣ ਨਾਲ ਪਾਇਲਟ ਅਤੇ ਯਾਤਰੀ ਦੀ ਮੌਤ ਹੋ ਗਈ। ਗਾਲਨ ਨੇ ਦੱਸਿਆ ਕਿ ਫੋਰਟ ਲਾਡਰਡੇਲ ਕਾਰਜਕਾਰੀ ਹਵਾਈ ਅੱਡੇ ਦੇ ਕੋਲ ਸਥਿਤ ਕੇਂਦਰ ਨੂੰ ਸੰਰਚਨਾਤਮਕ ਹਾਨੀ ਹੋਈ ਅਤੇ ਅੱਗ ਲੱਗ ਗਈ। ਮਿਯਾਮੀ ਹੇਰਾਲਡ ਦੀ ਖਬਰ ਮੁਤਾਬਕ ਜਹਾਜ਼ 1.20 ਵਜੇ ਹਾਦਸਾਗ੍ਰਸਤ ਹੋਇਆ ਅਤੇ ਇਮਾਰਤ 'ਤੇ ਆ ਲੱਗੀ ਜਿਸ ਨੂੰ ਦੋ ਵਜੇ ਤੱਕ ਕੰਟਰੋਲ ਕੀਤਾ ਗਿਆ।