ਵੱਡੀ ਖ਼ਬਰ ; ਕ੍ਰੈਸ਼ ਹੋ ਗਿਆ ਇਕ ਹੋਰ ਜਹਾਜ਼ ! ਕ੍ਰੂ ਮੈਂਬਰਾਂ ਸਣੇ ਸਾਰੇ ਯਾਤਰੀਆਂ ਦੀ ਗਈ ਜਾਨ
Thursday, Jul 24, 2025 - 01:22 PM (IST)

ਇੰਟਰਨੈਸ਼ਨਲ ਡੈਸਕ- ਕੁਝ ਦੇਰ ਪਹਿਲਾਂ ਇਕ ਵੱਡੀ ਖ਼ਬਰ ਸਾਹਮਣੇ ਆਈ ਸੀ, ਜਿੱਥੇ ਰੂਸ ਦਾ ਇਕ ਜਹਾਜ਼ ਅਚਾਨਕ ਲਾਪਤਾ ਹੋ ਗਿਆ ਸੀ। ਇਸੇ ਜਹਾਜ਼ ਬਾਰੇ ਇਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਚੀਨ ਨਾਲ ਲੱਗਦੇ ਸਰਹੱਦੀ ਇਲਾਕੇ 'ਚ ਕ੍ਰੈਸ਼ ਹੋ ਗਿਆ ਹੈ, ਜਿਸ ਕਾਰਨ ਜਹਾਜ਼ 'ਚ ਸਵਾਰ 40 ਯਾਤਰੀ ਤੇ 6 ਕ੍ਰੂ ਮੈਂਬਰਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਯਾਤਰੀਆਂ 'ਚ 2 ਬੱਚੇ ਵੀ ਸ਼ਾਮਲ ਸਨ।
ਦੱਸਿਆ ਜਾ ਰਿਹਾ ਹੈ ਕਿ 46 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਅਨਤੋਨੋਵ ਏ.ਐੱਨ.-24 ਜਹਾਜ਼ ਜਿਵੇਂ ਹੀ ਚੀਨ ਨਾਲ ਲੱਗਦੇ ਸਰਹੱਦੀ ਇਲਾਕੇ 'ਚ ਪਹੁੰਚਿਆ ਤਾਂ ਅਮੁਰ ਦੇ ਟਿੰਡਾ ਇਲਾਕੇ 'ਚ ਇਸ ਦਾ ਅਚਾਨਕ ਰੂਸੀ ਏਅਰ ਟ੍ਰੈਫ਼ਿਕ ਕੰਟਰੋਲ ਨਾਲੋਂ ਸੰਪਰਕ ਟੁੱਟ ਗਿਆ, ਜਿਸ ਮਗਰੋਂ ਇਸ ਦੀ ਭਾਲ ਸ਼ੁਰੂ ਕੀਤੀ ਗਈ ਤੇ ਰੂਸ ਦੀ ਸਿਵਲ ਏਵੀਏਸ਼ਨ ਅਥਾਰਟੀ ਰੋਜ਼ਾਵਿਅਤਸੀਆ ਦੇ ਹੈਲੀਕਾਪਟਰ ਨੇ ਇਸ ਜਹਾਜ਼ ਦਾ ਅੱਗ 'ਚ ਘਿਰਿਆ ਹੋਇਆ ਮਲਬਾ ਦੇਖਿਆ।
ਜਹਾਜ਼ ਦਾ ਹਾਲ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਭਿਆਨਕ ਹਾਦਸੇ 'ਚ ਕਿਸੇ ਦੇ ਵੀ ਬਚਣ ਦੀ ਉਮੀਦ ਬੇਹੱਦ ਘੱਟ ਹੈ। ਫਿਲਹਾਲ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਰੈਸਕਿਊ ਟੀਮਾਂ ਨੂੰ ਮੌਕੇ 'ਤੇ ਭੇਜਿਆ ਜਾ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e