ਗਾਜ਼ਾ ''ਚ ਇਜ਼ਰਾਈਲ ਨੇ ਕੀਤੀ ਏਅਰਸਟ੍ਰਾਈਕ ! 4 ਲੋਕਾਂ ਦੀ ਗਈ ਜਾਨ

Tuesday, Nov 03, 2026 - 04:57 PM (IST)

ਗਾਜ਼ਾ ''ਚ ਇਜ਼ਰਾਈਲ ਨੇ ਕੀਤੀ ਏਅਰਸਟ੍ਰਾਈਕ ! 4 ਲੋਕਾਂ ਦੀ ਗਈ ਜਾਨ

ਇੰਟਰਨੈਸ਼ਨਲ ਡੈਸਕ- ਗਾਜ਼ਾ ’ਚ ਇਜ਼ਰਾਈਲੀ ਏਅਰ ਸਟ੍ਰਾਈਕ ’ਚ 4 ਲੋਕਾਂ ਦੀ ਮੌਤ ਹੋ ਗਈ। ਹੈਲਥ ਅਧਿਕਾਰੀਆਂ ਅਤੇ ਪੈਰਾਮੈਡਿਕਸ ਦੇ ਮੁਤਾਬਕ ਗਾਜ਼ਾ ਪੱਟੀ ਦੇ ਵੱਖ-ਵੱਖ ਇਲਾਕਿਆਂ ’ਚ ਹਮਲਿਆਂ ’ਚ ਕੁਝ ਲੋਕ ਜ਼ਖਮੀ ਵੀ ਹੋਏ ਹਨ। 

ਪੈਰਾਮੈਡਿਕਸ ਨੇ ਦੱਸਿਆ ਕਿ ਗਾਜ਼ਾ ਪੱਟੀ ਦੇ ਦੱਖਣੀ ਹਿੱਸੇ ’ਚ ਖਾਨ ਯੂਨਿਸ ਦੇ ਇਲਾਕਿਆਂ ਨੂੰ ਟਾਰਗੈੱਟ ਕਰ ਕੇ 2 ਇਜ਼ਰਾਈਲੀ ਹਵਾਈ ਹਮਲੇ ਕੀਤੇ ਗਏ, ਜਿਸ ’ਚ 2 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ, ਜਦਕਿ ਗਾਜ਼ਾ ਪੱਟੀ ਦੇ ਵਿਚਕਾਰਲੇ ਹਿੱਸੇ ’ਚ ਅਲ-ਮਸਦਰ ਸ਼ਹਿਰ ’ਤੇ ਹੋਈ ਏਅਰਸਟ੍ਰਾਈਕ ’ਚ ਇਕ ਤੀਜੇ ਵਿਅਕਤੀ ਦੀ ਮੌਤ ਹੋ ਗਈ।

ਬਾਅਦ ’ਚ, ਗਾਜ਼ਾ ਸ਼ਹਿਰ ਦੇ ਤਾਲ ਅਲ-ਹਵਾ ਇਲਾਕੇ ’ਚ ਇਕ ਕਾਰ ਨੂੰ ਟਾਰਗੈੱਟ ਕਰ ਕੇ ਇਜ਼ਰਾਈਲੀ ਏਅਰਸਟ੍ਰਾਈਕ ਕੀਤੀ ਗਈ, ਜਿਸ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਹੋਰ ਜ਼ਖਮੀ ਹੋ ਗਏ। ਇਜ਼ਰਾਈਲੀ ਫੌਜ ਨੇ ਫਿਲਸਤੀਨੀ ਅੱਤਵਾਦੀਆਂ ਨੂੰ ਟਾਰਗੈੱਟ ਕਰ ਕੇ 2 ਏਅਰਸਟ੍ਰਾਈਕ ਕਰਨ ਦਾ ਐਲਾਨ ਕੀਤਾ, ਪਰ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ, ਜਦਕਿ ਤੇਲ ਅਲ-ਹਵਾ ਇਲਾਕੇ ’ਚ ਕਾਰ ਨੂੰ ਟਾਰਗੈੱਟ ਕਰਨ ਦੇ ਬਾਰੇ ’ਚ ਤੁਰੰਤ ਕੋਈ ਜਵਾਬ ਨਹੀਂ ਦਿੱਤਾ।


author

Harpreet SIngh

Content Editor

Related News