ਟ੍ਰੇਨਿੰਗ ਸੈਸ਼ਨ ਤੋਂ ਪਰਤਦੇ ਸਮੇਂ ਕ੍ਰੈਸ਼ ਹੋ ਗਿਆ ਫ੍ਰੈਂਚ ਆਰਮੀ ਦਾ ਲੜਾਕੂ ਜਹਾਜ਼ ! 1 ਪਾਇਲਟ ਦੀ ਮੌਤ, 1 ਲਾਪਤਾ

Wednesday, Oct 21, 2026 - 04:13 PM (IST)

ਟ੍ਰੇਨਿੰਗ ਸੈਸ਼ਨ ਤੋਂ ਪਰਤਦੇ ਸਮੇਂ ਕ੍ਰੈਸ਼ ਹੋ ਗਿਆ ਫ੍ਰੈਂਚ ਆਰਮੀ ਦਾ ਲੜਾਕੂ ਜਹਾਜ਼ ! 1 ਪਾਇਲਟ ਦੀ ਮੌਤ, 1 ਲਾਪਤਾ

ਇੰਟਰਨੈਸ਼ਨਲ ਡੈਸਕ- ਇਸ ਸਮੇਂ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦਾ ਸਾਹਮਣਾ ਕਰ ਰਹੇ ਫਰਾਂਸ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਫ੍ਰੈਂਚ ਏਅਰ ਐਂਡ ਸਪੇਸ ਫੋਰਸ ਦਾ ਇੱਕ 'ਮਿਰਾਜ 2000D' ਲੜਾਕੂ ਜਹਾਜ਼ ਮੰਗਲਵਾਰ ਦੇਰ ਰਾਤ ਇੱਕ ਟ੍ਰੇਨਿੰਗ ਮਿਸ਼ਨ ਤੋਂ ਪਰਤਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ। ਫ੍ਰੈਂਚ ਫੌਜ ਅਧਿਕਾਰੀਆਂ ਵੱਲੋਂ ਬੁੱਧਵਾਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਦਰਦਨਾਕ ਹਾਦਸੇ 'ਚ ਘੱਟੋ-ਘੱਟ ਇੱਕ ਜਵਾਨ ਦੀ ਮੌਤ ਹੋ ਗਈ ਹੈ, ਜਦਕਿ ਦੂਜੇ ਲਾਪਤਾ ਮੈਂਬਰ ਦੀ ਭਾਲ ਲਈ ਲਈ ਸਰਚ ਐਂਡ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ।

ਜਾਣਕਾਰੀ ਇਹ ਹਾਦਸਾ ਨੈਨਸੀ ਸ਼ਹਿਰ ਤੋਂ ਲਗਭਗ 18 ਕਿਲੋਮੀਟਰ ਉੱਤਰ-ਪੱਛਮ ਵਿੱਚ ਸਥਿਤ ਰੋਗੇਵਿਲ ਕਸਬੇ ਦੇ ਨੇੜੇ ਇੱਕ ਜੰਗਲੀ ਖੇਤਰ ਵਿੱਚ ਵਾਪਰਿਆ। ਨੈਨਸੀ-ਓਚੇ 133 ਏਅਰ ਬੇਸ ਦੇ ਕਮਾਂਡੈਂਟ ਕਰਨਲ ਲੁਡੋਵਿਕ ਹੰਬਰਟ ਨੇ ਦੱਸਿਆ ਕਿ ਦੋ ਸੀਟਾਂ ਵਾਲੇ ਇਸ ਜਹਾਜ਼ 'ਚ ਇੱਕ ਤਜਰਬੇਕਾਰ ਵੈਪਨ ਸਿਸਟਮ ਆਫ਼ਿਸਰ ਅਤੇ ਇੱਕ ਨੌਜਵਾਨ ਫਾਈਟਰ ਪਾਇਲਟ ਸਵਾਰ ਸਨ। ਇੱਕ ਫੌਜੀ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਗਈ ਹੈ, ਜਦਕਿ ਦੂਜੇ ਜਵਾਨ ਦੀ ਭਾਲ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਮਿਡਲ ਈਸਟ ਜੰਗ 'ਚ ਹੁਣ ਬ੍ਰਿਟੇਨ ਦੀ ਵੀ ਹੋਈ ਐਂਟਰੀ ! ਟਰੰਪ ਦੇ 'ਇਨਕਾਰ' ਮਗਰੋਂ ਕੀਤਾ ਵੱਡਾ ਐਲਾਨ

ਸਥਾਨਕ ਪ੍ਰੀਫੈਕਟ ਇਵਸ ਸੇਗੁਏ ਅਨੁਸਾਰ, ਰਾਤ ਸਮੇਂ ਖਰਾਬ ਮੌਸਮ ਅਤੇ ਘੱਟ ਵਿਜ਼ੀਬਿਲਟੀ ਦੇ ਬਾਵਜੂਦ ਰੈਸਕਿਊ ਟੀਮਾਂ ਨੇ ਜੰਗਲੀ ਖੇਤਰ 'ਚ ਲਾਪਤਾ ਫੌਜੀ ਦੀ ਭਾਲ ਲਈ ਰਾਤ ਭਰ ਆਪਰੇਸ਼ਨ ਚਲਾਇਆ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਜਹਾਜ਼ ਰਾਤ ਦੇ ਟ੍ਰੇਨਿੰਗ ਮਿਸ਼ਨ ਤੋਂ ਬਾਅਦ ਆਪਣੇ ਏਅਰ ਬੇਸ 'ਤੇ ਉਤਰਨ ਦੀ ਤਿਆਰੀ ਕਰ ਰਿਹਾ ਸੀ। ਹਾਲਾਂਕਿ ਜਹਾਜ਼ ਹਾਦਸੇ ਦੇ ਅਸਲ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ, ਪਰ ਫ਼ਰਾਂਸ ਦੇ ਰੱਖਿਆ ਮੰਤਰਾਲੇ ਨੇ ਹਾਦਸੇ ਦੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। 

ਜ਼ਿਕਰਯੋਗ ਹੈ ਕਿ 'ਮਿਰਾਜ 2000D' ਫ਼੍ਰੈਂਚ ਫ਼ੌਜ ਦਾ ਇੱਕ ਪ੍ਰਮੁੱਖ ਗ੍ਰਾਊਂਡ-ਅਟੈਕ ਫਾਈਟਰ ਜੈੱਟ ਹੈ ਜੋ ਮੁਸ਼ਕਲ ਅਤੇ ਚੁਣੌਤੀਪੂਰਨ ਮਾਹੌਲ 'ਚ ਜੰਗੀ ਕਾਰਵਾਈਆਂ ਲਈ ਵਰਤਿਆ ਜਾਂਦਾ ਹੈ।

ਇਹ ਵੀ ਪੜ੍ਹੋ- ਅਮਰੀਕਾ ਨੂੰ ਭਾਰਤੀ ਬੰਦੇ ਨੇ ਲਾ'ਤਾ 550 ਕਰੋੜ ਦਾ 'ਚੂਨਾ' ! ਹੋ ਸਕਦੀ ਐ 100 ਸਾਲ ਦੀ ਕੈਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News