ਅਰਬ ਸਾਗਰ 'ਚ ਭਾਰਤੀ ਜਹਾਜ਼ 'ਤੇ ਹੋ ਗਿਆ ਹਮਲਾ ! 1 ਕ੍ਰੂ ਮੈਂਬਰ ਦੀ ਗਈ ਜਾਨ

Tuesday, Nov 03, 2026 - 11:08 AM (IST)

ਅਰਬ ਸਾਗਰ 'ਚ ਭਾਰਤੀ ਜਹਾਜ਼ 'ਤੇ ਹੋ ਗਿਆ ਹਮਲਾ ! 1 ਕ੍ਰੂ ਮੈਂਬਰ ਦੀ ਗਈ ਜਾਨ

ਇੰਟਰਨੈਸ਼ਨਲ ਡੈਸਕ- ਅਮਰੀਕਾ ਵੱਲੋਂ ਇਰਾਨ ਦੇ ਕੇਸ਼ਮ ਟਾਪੂ 'ਤੇ ਕੀਤੇ ਗਏ ਤਾਜ਼ਾ ਹਮਲੇ ਤੋਂ ਬਾਅਦ ਮਿਡਲ ਈਸਟ 'ਚ ਹਾਲਾਤ ਇਕ ਵਾਰ ਫ਼ਿਰ ਤਣਾਅਪੂਰਨ ਹੋ ਗਏ ਹਨ। ਇਸੇ ਦੌਰਾਨ ਓਮਾਨ ਦੇ ਤੱਟ ਨੇੜੇ ਅਰਬ ਸਾਗਰ 'ਚ 14 ਭਾਰਤੀ ਕ੍ਰੂ ਮੈਂਬਰਾਂ ਨੂੰ ਲੈ ਕੇ ਜਾ ਰਹੇ ਭਾਰਤੀ ਝੰਡੇ ਵਾਲੇ ਇੱਕ ਵਪਾਰਕ ਜਹਾਜ਼ 'ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਭਿਆਨਕ ਹਮਲੇ 'ਚ ਇੱਕ ਭਾਰਤੀ ਕ੍ਰੂ ਮੈਂਬਰ ਦੀ ਮੌਤ ਹੋ ਗਈ ਹੈ, ਜਦਕਿ ਬਾਕੀ ਕਰਮਚਾਰੀਆਂ ਨੂੰ ਸੁਰੱਖਿਅਤ ਬਚਾਉਣ ਲਈ ਰੈਸਕਿਊ ਆਪਰੇਸ਼ਨ ਚਲਾਏ ਜਾ ਰਹੇ ਹਨ।

ਕੇਂਦਰੀ ਬੰਦਰਗਾਹ ਤੇ ਸ਼ਿਪਿੰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਐਕਸ 'ਤੇ ਇਕ ਪੋਸਟ ਸ਼ੇਅਰ ਕਰ ਕੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਪੋਸਟ 'ਚ ਲਿਖਿਆ ਕਿ 2 ਨਵੰਬਰ ਨੂੰ ਭਾਰਤੀ ਜਹਾਜ਼ MSV AL JUSUFI, ਜਿਸ 'ਤੇ 14 ਭਾਰਤੀ ਕ੍ਰੂ ਮੈਂਬਰ ਸਵਾਰ ਸਨ, 'ਤੇ ਓਮਾਨ ਦੇ ਕੰਢੇ ਨੇੜੇ ਅਣਪਛਾਤੇ ਹਵਾਈ ਹਥਿਆਰ (ਮਿਜ਼ਾਈਲ ਜਾਂ ਡਰੋਨ) ਨਾਲ ਹਮਲਾ ਹੋਇਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ 14 'ਚੋਂ 13 ਕ੍ਰੂ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦਕਿ 1 ਕ੍ਰੂ ਮੈਂਬਰ, ਜਿਸ ਦੀ ਪਛਾਣ ਗੁਜਰਾਤ ਤੇ ਗੰਧਾਰ ਨਾਹੀਮ ਅਜੀਜ ਵਜੋਂ ਹੋਈ ਹੈ, ਦੀ ਇਸ ਹਮਲੇ 'ਚ ਜਾਨ ਚਲੀ ਗਈ ਹੈ। ਉਨ੍ਹਾਂ ਨੇ ਪੀੜਤ ਪਰਿਵਾਰ ਤੇ ਗੰਧਾਰ ਦੇ ਚਾਹੁਣ ਵਾਲਿਆਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਭਾਰਤੀ ਵਿਦੇਸ਼ ਮੰਤਰਾਲਾ ਤੇ ਓਮਾਨ 'ਚ ਭਾਰਤੀ ਅੰਬੈਸੀ ਇਕ-ਦੂਜੇ ਨਾਲ ਸੰਪਰਕ 'ਚ ਹਨ, ਤਾਂ ਜੋ ਰੈਸਕਿਊ ਕੀਤੇ ਗਏ 13 ਮੈਂਬਰਾਂ ਦੀ ਸੁਰੱਖਿਅਤ ਘਰ ਵਾਪਸੀ ਹੋ ਸਕੇ ਅਤੇ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾ ਸਕੇ।

PunjabKesari

ਇਹ ਵੀ ਪੜ੍ਹੋ- ਹਵਾ ਵਿਚਾਲੇ 2 ਹੈਲੀਕਾਪਟਰਾਂ ਦੀ ਹੋਈ ਭਿਆਨਕ ਟੱਕਰ ! 1 ਟੂਰਿਸਟ ਦੀ ਮੌਤ, ਕੈਪਟਨ ਜ਼ਖ਼ਮੀ, ਮਾਊਂਟ ਐਵਰੈਸਟ ਨੇੜੇ...

ਜ਼ਿਕਰਯੋਗ ਹੈ ਕਿ ਖੇਤਰ 'ਚ ਚੱਲ ਰਹੇ ਜੰਗੀ ਤਣਾਅ ਅਤੇ ਸਮੁੰਦਰੀ ਰਸਤਿਆਂ 'ਚ ਵਧਦੇ ਹਮਲਿਆਂ ਕਾਰਨ ਅਰਬ ਸਾਗਰ ਅਤੇ ਹੋਰਮੁਜ਼ ਦੀ ਖਾੜੀ 'ਚ ਵਪਾਰਕ ਜਹਾਜ਼ਾਂ 'ਤੇ ਹਮਲਿਆਂ ਦੇ ਖ਼ਤਰੇ ਵਧ ਗਏ ਹਨ। ਭਾਰਤ ਸਰਕਾਰ ਨੇ ਸਾਰੇ ਵਪਾਰਕ ਜਹਾਜ਼ਾਂ ਨੂੰ ਇਸ ਇਲਾਕੇ ਤੋਂ ਲੰਘਣ ਵੇਲੇ ਸਖ਼ਤ ਸੁਰੱਖਿਆ ਨਿਯਮਾਂ ਦਾ ਪਾਲਣ ਕਰਨ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ- ਮੁੜ ਸ਼ੁਰੂ ਹੋਈ ਜੰਗ ! ਅਮਰੀਕਾ ਨੇ ਕਰ'ਤੀ ਏਅਰਸਟ੍ਰਾਈਕ, ਮਿਡਟਰਮ ਚੋਣਾਂ ਵਾਲੇ ਦਿਨ ਹੀ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News