ਉਡਾਣ ਭਰਦਿਆਂ ਹੀ ਜਹਾਜ਼ ਨੂੰ ਲੱਗੀ ਅੱਗ, ਏਅਰਪੋਰਟ ''ਤੇ ਪਈਆਂ ਭਾਜੜਾਂ

Tuesday, Apr 25, 2023 - 05:19 AM (IST)

ਉਡਾਣ ਭਰਦਿਆਂ ਹੀ ਜਹਾਜ਼ ਨੂੰ ਲੱਗੀ ਅੱਗ, ਏਅਰਪੋਰਟ ''ਤੇ ਪਈਆਂ ਭਾਜੜਾਂ

ਇੰਟਰੈਸ਼ਨਲ ਡੈਸਕ: ਸੋਮਵਾਰ ਰਾਤ ਨੂੰ ਨੇਪਾਲ ਤੋਂ ਉਡਾਣ ਭਰਦਿਆਂ ਹੀ ਇਕ ਜਹਾਜ਼ ਨੂੰ ਅੱਗ ਲੱਗ ਗਈ ਜਿਸ ਨਾਲ ਸਾਰਿਆਂ ਨੂੰ ਭਾਜੜਾਂ ਪੈ ਗਈਆਂ। ਇਹ ਫਲਾਈਟ ਕਾਠਮਾਂਡੂ ਤੋਂ ਦੁਬਈ ਜਾ ਰਹੀ ਸੀ। ਜਿਉਂ ਹੀ ਜਹਾਜ਼ ਨੇ ਕਾਠਮਾਂਡੂ ਏਅਰਪੋਰਟ ਤੋਂ ਉਡਾਣ ਭਰੀ ਤਾਂ ਇਸ ਵਿਚ ਅੱਗ ਲੱਗ ਗਈ। 

ਅੱਗ ਲੱਗਣ ਤੋਂ ਬਾਅਦ ਜਹਾਜ਼ ਨੂੰ ਮੁੜ ਕਾਠਮਾਂਡੂ ਏਅਰਪੋਰਟ 'ਤੇ ਲੈਂਡ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਏਅਰਪੋਰਟ 'ਤੇ ਫਾਇਰ ਟੈਂਡਰਜ਼ ਨੂੰ ਤਿਆਰ ਰੱਖਿਆ ਗਿਆ। ਇਸ ਤੋਂ ਕੁੱਝ ਸਮੇਂ ਮਿਨਟਾਂ ਬਾਅਦ ਹੀ ਅੱਗ 'ਤੇ ਕਾਬੂ ਪਾ ਲਿਆ ਗਿਆ ਤੇ ਜਹਾਜ਼ ਨੂੰ ਦੁਬਈ ਲਈ ਰਵਾਨਾ ਕਰ ਦਿੱਤਾ ਗਿਆ। 

ਇਹ ਖ਼ਬਰ ਵੀ ਪੜ੍ਹੋ - ਦੇਸ਼ ਦੇ 100 ਕਰੋੜ ਲੋਕ ਸੁਣ ਚੁੱਕੇ PM ਮੋਦੀ ਦੇ ‘ਮਨ ਕੀ ਬਾਤ’, 23 ਕਰੋੜ ਨਿਯਮਿਤ ਸਰੋਤੇ

ਨੇਪਾਲ ਦੇ ਟੂਰਿਜ਼ਮ ਮੰਤਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਕਤ ਜਹਾਜ਼ ਵੱਲੋਂ ਦੁਬਈ ਲਈ ਉਡਾਣ ਭਰ ਲਈ ਗਈ ਹੈ। ਨੇਪਾਲ ਨਾਗਰਿਕ ਹਵਾਬਾਜ਼ੀ ਅਥਾਰਟੀ ਮੁਤਾਬਕ ਫਲਾਈ ਦੁਬਈ ਫਲਾਈਟ ਇਸ ਵੇਲੇ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਤੇ ਆਪਣੀ ਮੰਜ਼ਿਲ ਵੱਲ ਵੱਧ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News