67 ਜਾਨਾਂ ਲੈਣ ਵਾਲੇ ਹਾਦਸੇ ਦੀ ਵੀਡੀਓ ਆਈ ਸਾਹਮਣੇ, ਟੱਕਰ ਮਗਹੋਂ ਨਦੀ ''ਚ ਡਿੱਗਦੇ ਦਿਸੇ ਜਹਾਜ਼ ਤੇ ਹੈਲੀਕਾਪਟਰ

Saturday, Feb 01, 2025 - 12:37 PM (IST)

67 ਜਾਨਾਂ ਲੈਣ ਵਾਲੇ ਹਾਦਸੇ ਦੀ ਵੀਡੀਓ ਆਈ ਸਾਹਮਣੇ, ਟੱਕਰ ਮਗਹੋਂ ਨਦੀ ''ਚ ਡਿੱਗਦੇ ਦਿਸੇ ਜਹਾਜ਼ ਤੇ ਹੈਲੀਕਾਪਟਰ

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰੋਨਾਲਡ ਰੀਗਨ ਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਬੁੱਧਵਾਰ ਨੂੰ ਵਾਪਰਿਆ ਜਹਾਜ਼ ਅਤੇ ਹੈਲੀਕਾਪਟਰ ਹਾਦਸਾ 2001 ਤੋਂ ਬਾਅਦ ਅਮਰੀਕਾ ਵਿਚ ਵਾਪਰਿਆ ਸਭ ਤੋਂ ਘਾਤਕ ਹਾਦਸਾ ਹੈ। ਇਹ ਘਟਨਾ ਬੁੱਧਵਾਰ ਰਾਤ ਨੂੰ ਉਦੋਂ ਵਾਪਰੀ, ਜਦੋਂ ਅਮਰੀਕਨ ਏਅਰਲਾਈਨਜ਼ ਦੀ ਫਲਾਈਟ 5342 ਹਵਾਈ ਅੱਡੇ ਦੇ ਨੇੜੇ ਆਉਂਦੇ ਹੀ ਹਵਾ ਵਿੱਚ ਅਮਰੀਕੀ ਫੌਜ ਦੇ 'ਬਲੈਕ ਹਾਕ' ਹੈਲੀਕਾਪਟਰ ਨਾਲ ਟਕਰਾ ਗਈ, ਜਿਸ ਤੋਂ ਬਾਅਦ ਦੋਵੇਂ ਜਹਾਜ਼ ਪੋਟੋਮੈਕ ਨਦੀ ਵਿੱਚ ਜਾ ਡਿੱਗੇ। ਉਥੇ ਹੀ ਇਸ ਹਾਦਸੇ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਸਾਫ-ਸਾਫ ਦਿਖਾਈ ਦੇ ਰਿਹਾ ਹੈ ਕਿ ਜਹਾਜ਼ ਅਤੇ ਹੈਲੀਕਾਪਟਰ ਵਿਚਾਲੇ ਪਹਿਲਾਂ ਟੱਕਰ ਹੋਈ ਅਤੇ ਫਿਰ ਅੱਗ ਲੱਗ ਗਈ। ਇਸ ਤੋਂ ਬਾਅਦ ਹੈਲੀਕਾਪਟਰ ਅਤੇ ਜਹਾਜ਼ ਨਦੀ ਵਿੱਚ ਡਿੱਗ ਗਏ। ਜਦੋਂ ਇਹ ਟੱਕਰ ਹੋਈ ਦੋਵੇਂ ਜਹਾਜ਼ ਪੋਟੋਮੈਕ ਨਦੀ ਦੇ ਬਿਲਕੁੱਲ ਉੱਪਰ ਸਨ। 

ਇਹ ਵੀ ਪੜ੍ਹੋ: ਅਮਰੀਕਾ ਜਹਾਜ਼-ਹੈਲੀਕਾਪਟਰ ਹਾਦਸਾ, ਮਾਰੇ ਗਏ 67 ਲੋਕਾਂ 'ਚ 2 ਭਾਰਤੀ ਵੀ ਸ਼ਾਮਲ

ਰਿਪੋਰਟਾਂ ਅਨੁਸਾਰ, ਯਾਤਰੀ ਜਹਾਜ਼ ਕਈ ਟੁਕੜਿਆਂ ਵਿੱਚ ਟੁੱਟ ਗਿਆ ਅਤੇ ਕਈ ਫੁੱਟ ਪਾਣੀ ਵਿੱਚ ਡੁੱਬ ਗਿਆ, ਜਦੋਂ ਕਿ ਹੈਲੀਕਾਪਟਰ ਨਦੀ ਵਿੱਚ ਉਲਟਾ ਡਿੱਗ ਗਿਆ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 64 ਯਾਤਰੀਆਂ ਅਤੇ ਹੈਲੀਕਾਪਟਰ ਵਿੱਚ ਸਵਾਰ 3 ਸੈਨਿਕਾਂ ਦੀ ਵੀ ਮੌਤ ਹੋ ਗਈ ਹੈ। ਤਾਜ਼ਾ ਜਾਣਕਾਰੀ ਅਨੁਸਾਰ, ਨਦੀ ਵਿੱਚੋਂ 40 ਤੋਂ ਵੱਧ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਬਚਾਅ ਕਾਰਜ ਜਾਰੀ ਹਨ।

ਇਹ ਵੀ ਪੜ੍ਹੋ : ਮਹਿੰਗਾਈ ਦੀ ਮਾਰ; ਵਧੀਆਂ ਪੈਟਰੋਲ ਦੀਆਂ ਕੀਮਤਾਂ, 7 ਰੁਪਏ ਮਹਿੰਗਾ ਹੋਇਆ ਡੀਜ਼ਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News