ਤਹਿਰਾਨ ਦੇ ਸ਼ਾਹਰਾਨ ਤੇਲ ਡਿਪੂ 'ਚ ਭਾਰੀ ਤਬਾਹੀ: US-Israel ਦੀ ਸਾਂਝੀ ਬੰਬਾਰੀ ਮਗਰੋਂ ਅਜੇ ਵੀ ਲਟਲਟ ਬਲ ਰਹੀ ਅੱਗ
Sunday, Mar 08, 2026 - 12:23 PM (IST)
ਤਹਿਰਾਨ/ਵਾਸ਼ਿੰਗਟਨ: ਮੱਧ ਪੂਰਬ ਵਿੱਚ ਜਾਰੀ ਭਿਆਨਕ ਜੰਗ ਨੇ ਹੁਣ ਈਰਾਨ ਦੀ ਰਾਜਧਾਨੀ ਤਹਿਰਾਨ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਭਰ ਹੋਈ ਅਮਰੀਕਾ ਅਤੇ ਇਜ਼ਰਾਈਲ ਦੀ ਭਾਰੀ ਬੰਬਾਰੀ ਤੋਂ ਬਾਅਦ ਤਹਿਰਾਨ ਦੇ ਸ਼ਾਹਰਾਨ ਤੇਲ ਡਿਪੂ (Shahran Oil Depot) ਵਿੱਚ ਭਿਆਨਕ ਅੱਗ ਲੱਗ ਗਈ ਹੈ, ਜੋ ਅਜੇ ਵੀ ਲਗਾਤਾਰ ਬਲ ਰਹੀ ਹੈ। ਤਹਿਰਾਨ ਦੇ ਸ਼ਾਹਰਾਨ ਤੇਲ ਡਿਪੂ ਵਿੱਚ ਲੱਗੀ ਇਹ ਅੱਗ ਇਹ ਸੰਕੇਤ ਦੇ ਰਹੀ ਹੈ ਕਿ 'ਆਪ੍ਰੇਸ਼ਨ ਐਪਿਕ ਫਿਊਰੀ' ਹੁਣ ਈਰਾਨ ਦੇ ਦਿਲ ਤੱਕ ਪਹੁੰਚ ਚੁੱਕਾ ਹੈ।
JUST IN: 🇮🇷 Fires still burning at Iran's Shahran oil depot in Tehran after overnight US and Israeli strikes. pic.twitter.com/bmsvykaYhB
— BRICS News (@BRICSinfo) March 8, 2026
ਧਮਾਕਿਆਂ ਨਾਲ ਦਹਿਲੀ ਰਾਜਧਾਨੀ
ਸਰੋਤਾਂ ਮੁਤਾਬਕ ਅਮਰੀਕਾ ਅਤੇ ਇਜ਼ਰਾਈਲ ਨੇ ਇੱਕ ਸਾਂਝੀ ਕਾਰਵਾਈ ਕਰਦੇ ਹੋਏ ਈਰਾਨ ਦੇ ਇਸ ਮਹੱਤਵਪੂਰਨ ਤੇਲ ਭੰਡਾਰ ਨੂੰ ਨਿਸ਼ਾਨਾ ਬਣਾਇਆ ਹੈ। ਇਸ ਹਮਲੇ ਤੋਂ ਬਾਅਦ ਉੱਠ ਰਹੇ ਅੱਗ ਦੇ ਉੱਚੇ ਸ਼ੋਅਲਿਆਂ ਨੇ ਪੂਰੇ ਤੇਹਰਾਨ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਹ ਹਮਲਾ ਈਰਾਨ ਦੀ ਆਰਥਿਕ ਅਤੇ ਫੌਜੀ ਸਪਲਾਈ ਚੇਨ ਨੂੰ ਤੋੜਨ ਲਈ ਕੀਤਾ ਗਿਆ ਹੈ। ਇਹ ਤਾਜ਼ਾ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਪੂਰਾ ਖੇਤਰ ਪਹਿਲਾਂ ਹੀ ਤਬਾਹੀ ਦੇ ਕੰਢੇ 'ਤੇ ਹੈ:। ਇਸ ਖ਼ੂਨੀ ਸੰਘਰਸ਼ ਵਿੱਚ ਹੁਣ ਤੱਕ ਈਰਾਨ ਵਿੱਚ 1,332 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪਰਮਾਣੂ ਅਤੇ ਵਪਾਰਕ ਟਿਕਾਣਿਆਂ 'ਤੇ ਹਮਲੇ:
ਹਾਲ ਹੀ ਵਿੱਚ ਈਰਾਨ ਨੇ ਇਜ਼ਰਾਈਲ ਦੀ ਡਿਮੋਨਾ ਨਿਊਕਲੀਅਰ ਫੈਸਿਲਿਟੀ ਨੂੰ ਨਿਸ਼ਾਨਾ ਬਣਾਇਆ ਸੀ, ਜਦਕਿ ਇਜ਼ਰਾਈਲ ਦੀ ਹਾਈਫਾ ਬੰਦਰਗਾਹ ਵੀ ਭਿਆਨਕ ਅੱਗ ਦੀ ਲਪੇਟ ਵਿੱਚ ਹੈ।
ਤੇਲ ਸੰਕਟ:
ਈਰਾਨ ਵੱਲੋਂ ਯੂ.ਏ.ਈ ਦੇ ਫੁਜੈਰਾਹ ਵਿੱਚ ਕੀਤੇ ਗਏ ਹਮਲੇ ਅਤੇ ਹੁਣ ਤੇਹਰਾਨ ਵਿੱਚ ਤੇਲ ਡਿਪੂ ਦੇ ਸੜਨ ਨਾਲ ਗਲੋਬਲ ਤੇਲ ਸਪਲਾਈ 'ਤੇ ਗੰਭੀਰ ਅਸਰ ਪੈ ਰਿਹਾ ਹੈ। ਅਮਰੀਕਾ ਪਹਿਲਾਂ ਹੀ ਆਪਣੇ ਘਟਦੇ ਤੇਲ ਰਿਜ਼ਰਵ ਕਾਰਨ ਚਿੰਤਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
