ਭਾਰਤੀ ਮੂਲ ਦੇ ਵਿਅਕਤੀ ''ਤੇ 250,000 ਡਾਲਰ ਦੀ ਧੋਖਾਧੜੀ ਦੇ ਲੱਗੇ ਦੋਸ਼
Sunday, Mar 25, 2018 - 10:06 AM (IST)

ਨਿਊਯਾਰਕ (ਭਾਸ਼ਾ)— ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ 'ਤੇ ਪੋਂਜੀ ਯੋਜਨਾ ਦੇ ਤਹਿਤ ਨਿਵੇਸ਼ਕਾਂ ਦੇ 250,000 ਡਾਲਰ ਤੋਂ ਜ਼ਿਆਦਾ ਦਾ ਗਬਨ ਕਰਨ ਦਾ ਦੋਸ਼ ਲੱਗਾ ਹੈ। ਇਸ ਯੋਜਨਾ ਵਿਚ ਉਸ ਦੇ ਦੋਸਤ ਅਤੇ ਸਹਿਕਰਮੀਆਂ ਨੇ ਨਿਵੇਸ਼ ਕੀਤਾ ਸੀ। ਨਿਊਜਰਸੀ ਦੇ ਨਿਕੇਤ ਸ਼ਾਹ ਵਿਰੁੱਧ ਸਿਕਓਰਿਟੀ ਐਂਡ ਐਕਸਚੇਂਜ ਕਮੀਸ਼ਨ (ਐੱਸ. ਈ. ਸੀ.) ਨੇ ਸ਼ੁਰੂਆਤੀ ਜਾਂਚ ਦੇ ਆਦੇਸ਼ ਦਿੱਤੇ ਸਨ। ਇਸ ਦੇ ਨਾਲ ਹੀ ਕਮੀਸ਼ਨ ਨੇ ਸੰਪੱਤੀ ਨੂੰ ਵੀ ਜ਼ਬਤ ਕਰਨ ਦੇ ਆਦੇਸ਼ ਦਿੱਤੇ ਸਨ। ਐੱਸ. ਈ. ਸੀ. ਦੀ ਸ਼ਿਕਾਇਤ ਨੂੰ 22 ਮਾਰਚ ਨੂੰ ਬਰੂਕਲੀਨ ਦੀ ਸੰਘੀ ਅਦਾਲਤ ਵਿਚ ਖੋਲ੍ਹਿਆ ਗਿਆ, ਜਿਸ ਮੁਤਾਬਕ ਸ਼ਾਹ ਨੇ ਸਪਾਰਕ ਟ੍ਰੈਡਿੰਗ ਗਰੁੱਪ ਨਾਂ ਦੀ ਸੰਸਥਾ ਦੀ ਵਰਤੋਂ ਕਰ ਕੇ 15 ਤੋਂ ਜ਼ਿਆਦਾ ਨਿਵੇਸ਼ਕਾਂ ਨਾਲ ਹਜ਼ਾਰਾਂ ਡਾਲਰਾਂ ਦੀ ਧੋਖਾਧੜੀ ਕੀਤੀ। ਸ਼ਾਹ ਨੇ ਝੂਠ ਬੋਲਿਆ ਕਿ ਉਹ ਸਫਲ ਕਾਰੋਬਾਰੀ ਹੈ ਅਤੇ ਸਪਾਰਕ ਟ੍ਰੈਡਿੰਗ ਚੰਗਾ ਰਿਟਰਨ ਦਿੰਦੀ ਹੈ ਅਤੇ ਇਸੇ ਆਧਾਰ 'ਤੇ ਉਸ ਨੇ ਨਿਵੇਸ਼ਕਾਂ ਕੋਲੋਂ ਧਨ ਪ੍ਰਾਪਤ ਕੀਤਾ। ਉਸ ਨੇ ਲਾਭ ਦਿਖਾਉਣ ਲਈ ਨਕਲੀ ਵਿੱਤੀ ਵਿਵਰਣ ਵਿਭਾਗ ਦਿਖਾਏ, ਜਦਕਿ ਅਸਲ ਵਿਚ ਨੁਕਸਾਨ ਹੋ ਰਿਹਾ ਸੀ। ਸ਼ਿਕਾਇਤ ਵਿਚ ਉਸ 'ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਖੁਦ ਦੇ ਫਾਇਦੇ ਲਈ ਨਿਵੇਸ਼ਕਾਂ ਦੇ ਧਨ ਦੀ ਦੁਰਵਰਤੋਂ ਕੀਤੀ। ਜਦੋਂ ਨਿਵੇਸ਼ਕਾਂ ਦੇ ਧਨ ਵਾਪਸ ਮੰਗਿਆ ਤਾਂ ਉਸ ਨੇ ਝੂਠ ਬੋਲਿਆ ਕਿ ਧਨ ਨੂੰ ਐੱਸ. ਈ. ਸੀ. ਸਰਕਾਰੀ ਏਜੰਸੀਆਂ ਨੇ ਜ਼ਬਤ ਕਰ ਲਿਆ ਹੈ।