ਪਾਕਿਸਤਾਨ ''ਚ ਔਰਤਾਂ ਹੋਣਗੀਆਂ ਸੁਰੱਖਿਅਤ, ਮਿਲੇਗੀ ਇਹ ਵੱਡੀ ਸਹੂਲਤ

03/23/2017 2:38:26 PM

ਲਾਹੌਰ— ਪਾਕਿਸਤਾਨ ''ਚ ਔਰਤਾਂ ਹੁਣ ਸੁਰੱਖਿਅਤ ਮਹਿਸੂਸ ਕਰਨਗੀਆਂ, ਕਿਉਂਕਿ ਇੱਥੇ ''ਪਿੰਕ ਟੈਕਸੀ'' ਚਲਾਈ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਟੈਕਸੀ ਦੀ ਡਰਾਈਵਰ ਵੀ ਔਰਤ ਹੀ ਹੋਵੇਗੀ। ਪਾਕਿਸਤਾਨ ਦਾ ਇਹ ਕਦਮ ਔਰਤਾਂ ਨੂੰ ਯੌਨ ਸ਼ੋਸ਼ਣ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਚੁੱਕਿਆ ਗਿਆ ਹੈ। ਇਸ ਯੋਜਨਾ ਦੀ ਸ਼ੁਰੂਆਤ ਕਰਾਚੀ ਸ਼ਹਿਰ ਤੋਂ ਕੀਤੀ ਜਾ ਰਹੀ ਹੈ। ਪਿੰਕ ਟੈਕਸੀ ਲਾਂਚ ਕਰਨ ਵਾਲੀ ਮੁੱਖ ਕਾਰਜਕਾਰੀ ਅਧਿਕਾਰੀ ਅਮਬਰੀਨ ਸ਼ੇਖ ਨੇ ਦੱਸਿਆ ਕਿ ਔਰਤਾਂ ਫੋਨ, ਮੋਬਾਇਲ ਐੱਪ ਅਤੇ ਐੱਸ. ਐੱਮ. ਐੱਸ. ਜ਼ਰੀਏ ਟੈਕਸੀ ਸੇਵਾ ਦੀ ਸਹੂਲਤ ਪ੍ਰਾਪਤ ਕਰ ਸਕਣਗੀਆਂ। ਉਨ੍ਹਾਂ ਦੱਸਿਆ ਕਿ ਸਾਡੀ ਮਹਿਲਾ ਡਰਾਈਵਰ ਪਿੰਕ ਸਕਾਫ ਅਤੇ ਬਲੈਕ ਕੋਟ ''ਚ ਹੋਣਗੀਆਂ। ਇਨ੍ਹਾਂ ਡਰਾਈਵਰਾਂ ''ਚ ਘਰੇਲੂ ਔਰਤਾਂ, ਲੜਕੀਆਂ ਅਤੇ ਵਿਦਿਆਰਥਣਾਂ ਵੀ ਸ਼ਾਮਲ ਹਨ।
ਕਰਾਚੀ ਦੇ ਸ਼ਹਿਰੀ ਸਾਧਨ ਕੇਂਦਰ ਦੀ ਰਿਪੋਰਟ ਮੁਤਾਬਕ ਜਨਤਕ ਟਰਾਂਸਪੋਰਟ ਦਾ ਇਸਤੇਮਾਲ ਕਰਨ ਵਾਲੀਆਂ ਕਈ ਔਰਤਾਂ ਨੂੰ ਯੌਨ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਕਰਾਚੀ ''ਚ ਸਭ ਤੋਂ ਪਹਿਲਾਂ ਪਿੰਕ ਟੈਕਸੀ ਸੇਵਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਅਗਲੇ 3-5 ਮਹੀਨਿਆਂ ਵਿਚ ਲਾਹੌਰ, ਇਸਲਾਮਾਬਾਦ ਅਤੇ ਦੇਸ਼ ਦੇ ਦੂਜੇ ਹਿੱਸਿਆਂ ਵਿਚ ਵੀ ਇਹ ਸੇਵਾ ਸ਼ੁਰੂ ਕੀਤੀ ਜਾਵੇਗੀ। ਪਿੰਕ ਟੈਕਸੀ ਲਈ ਡਰਾਈਵਰ ਬਣਨ ਤੋਂ ਪਹਿਲਾਂ ਨੌਕਰਾਣੀ ਦਾ ਕੰਮ ਕਰਨ ਵਾਲੀ ਨੂਰਜਹਾਂ ਨਾਂ ਦੀ ਇਕ ਔਰਤ ਨੇ ਦੱਸਿਆ ਕਿ ਇਸ ਸੇਵਾ ਦੀ ਔਰਤਾਂ ਨੂੰ ਕਾਫੀ ਲੋੜ ਸੀ, ਕਿਉਂਕਿ ਜ਼ਿਆਤਾਰ ਔਰਤਾਂ ਪੁਰਸ਼ਾਂ ਦੇ ਵਾਹਨਾਂ ''ਚ ਬੈਠਣ ਤੋਂ ਡਰਦੀਆਂ ਹਨ।

Tanu

News Editor

Related News