ਮੈਕਸੀਕੋ ਦੇ ਮੁਰਦਾਘਰਾਂ ''ਚ ਪਈਆਂ ਹਨ 30 ਹਜ਼ਾਰ ਅਣਪਛਾਤੇ ਲੋਕਾਂ ਦੀਆਂ ਲਾਸ਼ਾਂ

Friday, Nov 01, 2019 - 11:52 AM (IST)

ਮੈਕਸੀਕੋ— ਮੈਕਸੀਕੋ ਦੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਹੈ ਕਿ ਦੇਸ਼ਭਰ ਦੇ ਮੁਰਦਾਘਰਾਂ 'ਚ 30 ਹਜ਼ਾਰ ਅਣਪਛਾਤੇ ਲੋਕਾਂ ਦੀਆਂ ਲਾਸ਼ਾਂ ਤੇ ਪਿੰਜਰ ਪਏ ਹਨ। ਇਨ੍ਹਾਂ ਦਾ ਕੋਈ ਵੀ ਦਾਅਵੇਦਾਰ ਨਹੀਂ ਹੈ। ਸਰਕਾਰੀ ਕਮਿਸ਼ਨ ਨੇ ਵੀਰਵਾਰ ਨੂੰ ਕਿਹਾ ਕਿ ਮੁਰਦਾਘਰਾਂ 'ਚ ਧਨ, ਮਨੁੱਖੀ ਸੰਸਾਧਨ ਤੇ ਉਪਕਰਨਾਂ ਦੀ ਕਮੀ ਹੈ। ਅਜਿਹੇ 'ਚ ਲਾਸ਼ਾਂ ਦੀ ਸਹੀ ਤਰੀਕੇ ਨਾਲ ਜਾਂਚ ਨਹੀਂ ਹੋ ਰਹੀ ਤੇ ਫਾਰੇਂਸਿਕ ਪਛਾਣ ਖੇਤਰ ਸੰਕਟ 'ਚ ਹੈ। ਬੀਤੇ ਦਹਾਕੇ 'ਚ ਮੈਕਸੀਕੋ 'ਚ ਵੱਡੇ ਪੈਮਾਨੇ 'ਤੇ ਕਤਲ ਦੀਆਂ ਘਟਨਾਵਾਂ ਹੋਈਆਂ ਹਨ ਤੇ ਉਨ੍ਹਾਂ ਲਾਸ਼ਾਂ ਦਾ ਨਿਪਟਾਰਾ ਨਾ ਹੋਣ ਕਾਰਨ ਅਜਿਹੇ ਹਾਲਾਤ ਬਣੇ ਹਨ। ਸਾਲ 2018 'ਚ ਪੱਛਮੀ ਮੈਕਸੀਕੋ ਦੇ ਗਵਾਦਾਵਜਾਰਾ ਸ਼ਹਿਰ ਦੇ ਲੋਕਾਂ ਨੇ ਇਕ ਰੈਫ੍ਰੀਜਰੇਟਰ ਟ੍ਰੇਲਰ ਤੋਂ ਬਦਬੂ ਆਉਣ ਦੀ ਸ਼ਿਕਾਇਤ ਕੀਤੀ ਸੀ। ਬਾਅਦ 'ਚ ਪਤਾ ਲੱਗਿਆ ਕਿ ਉਸ 'ਚ 273 ਅਣਪਛਾਤੇ ਲੋਕਾਂ ਦੀਆਂ ਲਾਸ਼ਾਂ ਸਨ।


Baljit Singh

Content Editor

Related News