ਫੋਟੋਗ੍ਰਾਫਰ ਨੇ ਕੈਮਰੇ ਵਿਚ ਕੈਦ ਕੀਤਾ ਬੱਚਿਆਂ ਨਾਲ ਖੇਡਦੀਆਂ ਸ਼ਾਰਕਾਂ ਦਾ ਸ਼ਾਨਦਾਰ ਨਜ਼ਾਰਾ

Tuesday, Jul 11, 2017 - 04:53 PM (IST)

ਮੈਲਬੌਰਨ— ਪੱਛਮੀ ਆਸਟ੍ਰੇਲੀਆ ਵਿਚ ਸਮੁੰਦਰੀ ਤੱਟ 'ਤੇ ਇਕ ਸ਼ਾਨਦਾਰ ਨਜ਼ਾਰਾ ਕੈਦ ਕੀਤਾ ਗਿਆ ਜਿਸ ਵਿਚ ਸ਼ਾਰਕਾਂ ਦਾ ਇਕ ਗਰੁੱਪ ਕੁਝ ਅਣਜਾਣ ਬੱਚਿਆਂ ਦੇ ਆਲੇ-ਦੁਆਲੇ ਚੱਕਰ ਲਗਾ ਰਿਹਾ ਸੀ। ਸ਼ਾਰਕ ਮਾਹਰਾਂ ਦਾ ਕਹਿਣਾ ਹੈ ਕਿ ਇਹ ਨਜ਼ਾਰਾ ਸਿੱਧ ਕਰਦਾ ਹੈ ਕਿ ਸ਼ਾਰਕਾਂ ਮਨੁੱਖਾਂ ਪ੍ਰਤੀ ਹਿੰਸਕ ਸ਼ਿਕਾਰੀ ਨਹੀਂ ਹਨ। 
ਫੋਟੋਗ੍ਰਾਫਰ ਸ਼ੌਨ ਸਕੋਟ ਨੇ ਬੀਤੇ ਹਫਤੇ ਇਸ ਘਟਨਾ ਨੂੰ ਪੱਛਮੀ ਆਸਟ੍ਰੇਲੀਆ ਦੇ ਕਾਰਨੇਵਰਨ ਤੋਂ 140 ਕਿਲੋਮੀਟਰ ਦੂਰ ਰੈੱਡ ਬਲੱਫ 'ਤੇ ਆਪਣੇ ਡਰੋਨ ਦੀ ਮਦਦ ਨਾਲ ਕੈਦ ਕੀਤਾ। ਇਹ ਮਸ਼ਹੂਰ ਕੈਪਿੰਗ ਸਪੋਟ ਆਪਣੀ ਵੱਡੀਆਂ ਲਹਿਰਾਂ ਅਤੇ ਸਮੁੰਦਰੀ ਭਿੰਨਤਾ ਲਈ ਪ੍ਰਸਿੱਧ ਹੈ। ਇਕ ਰਿਸਰਚ ਮੁਤਾਬਕ ਸ਼ਾਰਕਾਂ ਸਮੁੰਦਰੀ ਤੱਟ ਦੇ ਨੇੜੇ ਪਾਈਆਂ ਜਾਂਦੀਆਂ ਹਨ। ਇਕ ਸਮੇਂ ਇਹ ਸ਼ਾਰਕਾਂ ਤੈਰਦੀਆਂ ਹੋਈਆਂ ਤਿੰਨ ਮੀਟਰ ਦੀ ਲੰਬਾਈ ਤੱਕ ਪਹੁੰਚ ਗਈਆਂ ਸਨ। 

PunjabKesari

ਪ੍ਰਫੈਸਰ ਹਾਰਕੋਰਟ ਮੁਤਾਬਕ ਸ਼ਾਰਕਾਂ ਤੋਂ ਡਰਨ ਦੀ ਬਜਾਏ ਉਨ੍ਹਾਂ ਦੇ ਵਤੀਰੇ ਨੂੰ ਦੇਖਣਾ ਚਾਹੀਦਾ ਹੈ। ਭੋਜਨ ਦੇ ਰੂਪ ਵਿਚ ਮਨੁੱਖ ਸ਼ਾਰਕਾਂ ਦੀ ਪਸੰਦ ਨਹੀ ਸਗੋਂ ਮੱਛੀਆਂ ਹਨ।


Related News