ਫਿਲੀਪੀਂਸ ਨੇ ਚੀਨ ਦੀ ਭੇਜੀ ਵੈਕਸੀਨ ਨਾਲ ਟੀਕਾਕਰਨ ਕੀਤਾ ਸ਼ੁਰੂ
Wednesday, Mar 03, 2021 - 08:21 PM (IST)
ਮਨੀਲਾ-ਚੀਨ ਵੱਲੋਂ ਦਾਨ ਕੀਤੀ ਗਈ ਸਿਨੋਵੈਕ ਵੈਕਸੀਨ ਕੋਰੋਨਾਵੈਕ ਦੇ ਆਉਣ ਦੇ ਇਕ ਦਿਨ ਤੋਂ ਵੀ ਘੱਟ ਸਮੇਂ ਤੋਂ ਬਾਅਦ ਫਿਲੀਪੀਂਸ ਨੇ ਸੋਮਵਾਰ ਨੂੰ ਆਪਣੀ ਕੋਰੋਨਾਵਾਇਰਸ ਟੀਕਾਕਰਨ ਮੁਹਿੰਮ ਸ਼ੁਰੂ ਕਰ ਦਿੱਤੀ। ਫਿਲੀਪੀਨ ਦੇ ਰਾਸ਼ਟਰਪਤੀ ਰੇਡ੍ਰੀਗੋ ਵੱਲੋਂ ਐਤਵਾਰ ਨੂੰ ਸਿਨੋਵੈਕ ਬਾਇਓਟੈਕ ਲਿਮਟਿਡ ਤੋਂ ਕੋਵਿਡ-19 ਟੀਕੇ ਪ੍ਰਾਪਤ ਕਰਨ ਦੇ ਅਗਲੇ ਹੀ ਦਿਨ ਸੋਮਵਾਰ ਸਵੇਰੇ ਮੈਟ੍ਰੋ ਮਨੀਲਾ ਨੇ ਹਸਪਤਾਲਾਂ 'ਚ ਟੀਕਾਕਰਨ ਸ਼ੁਰੂ ਕੀਤਾ ਗਿਆ।
ਇਹ ਵੀ ਪੜ੍ਹੋ -ਨੀਦਰਲੈਂਡ 'ਚ ਕੋਰੋਨਾ ਵਾਇਰਸ ਜਾਂਚ ਕੇਂਦਰ ਨੇੜੇ ਹੋਇਆ ਧਮਾਕਾ
ਫਿਲੀਪੀਂਸ ਦੇ ਸਿਹਤ ਵਿਭਾਗ ਨੇ ਕਿਹਾ ਕਿ ਸਿਨੋਵੈਕ ਟੀਕੇ ਆਉਣ ਵਾਲੇ ਦਿਨਾਂ 'ਚ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਲਾਏ ਜਾਣਗੇ। ਟੀਕਾ ਖਰੀਦ ਦੇ ਆਧਿਕਾਰਿਤ ਅਧਿਕਾਰੀ ਕਾਰਲਿਟੋ ਗੈਲਵੇਜ਼ ਨੇ ਕਿਹਾ ਕਿ ਸਰਕਾਰ ਦਾ ਟੀਚਾ ਇਸ ਸਾਲ 70 ਮਿਲੀਅਨ ਫਿਲੀਪੀਨ ਨਾਗਰਿਕਾਂ ਨੂੰ ਟੀਕਾ ਲਾਉਣਾ ਹੈ ਅਤੇ ਸਭ ਤੋਂ ਪਹਿਲਾਂ ਸਿਹਤ ਮੁਲਾਜ਼ਮਾਂ, ਬਜ਼ੁਰਗਾਂ ਅਤੇ ਗਰੀਬ ਸਮੂਹਾਂ ਨਾਲ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ। ਫਿਲੀਪੀਂਸ 'ਚ ਲਗਭਗ 110 ਮਿਲੀਅਨ ਆਬਾਦੀ ਹੈ। ਫਿਲੀਪੀਂਸ ਇਸ ਸਾਲ ਵੱਖ-ਵੱਖ ਦਵਾਈ ਕੰਪਨੀਆਂ ਨਾਲ 160 ਮਿਲੀਅਨ ਤੋਂ ਵਧੇਰੇ ਵੈਕਸੀਨ ਖੁਰਾਕ ਖਰੀਦਣ ਲਈ ਗੱਲਬਾਤ ਕਰ ਰਿਹਾ ਹੈ, ਜਿਸ 'ਚ ਸਿਨੋਵੈਕ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ -ਚੀਨੀ ਸਾਈਬਰ ਹਮਲੇ 'ਤੇ ਬੋਲੇ ਅਮਰੀਕੀ ਸੰਸਦ-ਭਾਰਤ ਦਾ ਸਾਥ ਦੇਣ ਬਾਈਡੇਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।