ਫਿਲਪੀਨਸ ''ਚ ਇਸ ਸਾਲ ਖਸਰੇ ਦੇ 31,056 ਮਾਮਲੇ ਆਏ ਸਾਹਮਣੇ

04/30/2019 8:35:05 PM

ਮਨੀਲਾ— ਫਿਲਪੀਨਸ 'ਚ ਇਸ ਸਾਲ ਜਨਵਰੀ ਤੋਂ ਹੁਣ ਤੱਕ ਖਸਰੇ ਦੇ 31,056 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਇਨ੍ਹਾਂ 'ਚੋਂ 415 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫਿਲਪੀਨਸ ਦੇ ਸਿਹਤ ਵਿਭਾਗ ਨੇ ਮੰਗਵਾਰ ਨੂੰ ਦੱਸਿਆ ਕਿ ਖਸਰੇ ਦੇ ਮਾਮਲੇ 'ਚ ਬਹੁਤ ਗਿਰਾਵਟ ਦੇਖੀ ਗਈ ਸੀ, ਜਿਸ ਨਾਲ ਲੱਗ ਰਿਹਾ ਸੀ ਕਿ ਹੁਣ ਇਸ ਬੀਮਾਰੀ ਦਾ ਕਹਿਰ ਖਤਮ ਹੋ ਜਾਵੇਗਾ।

ਸਿਹਤ ਸਕੱਤਰ ਫ੍ਰਾਂਸਿਸਕੋ ਡੂਕ ਨੇ ਇਕ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਦੇਸ਼ 'ਚ ਇਸ ਸਾਲ ਫਰਵਰੀ ਦੇ ਤੀਜੇ ਹਫਤੇ 'ਚ ਖਸਰੇ ਦੇ ਸਭ ਤੋਂ ਜ਼ਿਆਦਾ 3,743 ਮਾਮਲੇ ਸਾਹਮਣੇ ਆਏ ਸਨ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਦੀ ਤੁਲਨਾ 'ਚ ਇਸ ਸਾਲ ਖਸਰੇ ਦੇ ਮਾਮਲੇ ਪੰਜ ਗੁਣਾ ਜ਼ਿਆਦਾ ਹਨ। ਪਿਛਲੇ ਸਾਲ ਖਸਰੇ ਦੇ 6,641 ਮਾਮਲੇ ਸਾਹਮਣੇ ਆਏ ਸਨ ਤੇ ਖਸਰੇ ਨਾਲ ਸਬੰਧਿਤ 59 ਮੌਤਾਂ ਹੋਈਆਂ ਸਨ। ਇਸ ਅਪ੍ਰੈਲ ਦੇ ਤੀਜੇ ਹਫਤੇ ਇਹ ਗਿਣਤੀ ਘੱਟ ਕੇ 775 ਰਹਿ ਗਈ ਹੈ। ਸ਼੍ਰੀ ਡੂਕ ਨੇ ਕਿਹਾ ਕਿ ਅਪ੍ਰੈਲ ਤੋਂ ਖਸਰੇ ਦੇ ਮਾਮਲਿਆਂ 'ਚ ਕਮੀ ਆਈ ਹੈ ਤੇ ਕਈ ਇਲਾਕਿਆਂ 'ਚ ਕੋਈ ਵੀ ਨਵੀਂ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਖਸਰਾ ਇਕ ਇਨਫੈਕਸ਼ਨ ਹੈ, ਜੋ ਇਸ ਰੋਗ ਨਾਲ ਇਨਫੈਕਟਡ ਵਿਅਕਤੀ ਦੇ ਸੰਪਰਕ 'ਚ ਆਉਣ ਕਾਰਨ ਹੋ ਸਕਦਾ ਹੈ। ਇਨਫੈਕਸ਼ਨ ਦੇ 10 ਤੋਂ 12 ਦਿਨ ਬਾਅਦ ਇਸ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲੱਗਦਾ ਹੈ। ਇਸ ਦੇ ਆਮ ਲੱਛਣਾਂ 'ਚ ਨਿਮੋਨੀਆ ਤੇ ਡਾਇਰੀਆ ਸ਼ਾਮਲ ਹੈ।


Baljit Singh

Content Editor

Related News