ਰਾਸ਼ਟਰਪਤੀ ਦਾ ਸ਼ਰਮਨਾਕ ਬਿਆਨ, ਫੌਜੀਆਂ ਨੂੰ ਕਿਹਾ—''ਬਲਾਤਕਾਰ ਕਰੋ, ਮੈਂ ਸਾਂਭ ਲਵਾਂਗਾ''

05/29/2017 5:36:12 PM

ਮਰਾਵੀ— ਫਿਲੀਪੀਨਜ਼ ਦੇ ਰਾਸ਼ਟਰਪਤੀ ਰੇਡ੍ਰਿਗੋ ਦੁਤੇਰਤੇ ਨੇ ਇਕ ਸ਼ਰਮਨਾਕ ਬਿਆਨ ਦੇ ਕੇ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਰਾਸ਼ਟਰਪਤੀ ਨੇ ਮਜ਼ਾਕ ਹੀ ਮਜ਼ਾਕ ਵਿਚ ਦਿੱਤੇ ਇਕ ਬਿਆਨ ਵਿਚ ਆਪਣੇ ਫੌਜੀਆਂ ਨੂੰ ਬਲਾਤਕਾਰ ਕਰਨ ਤੱਕ ਦੀ ਖੁੱਲ੍ਹ ਦੇ ਦਿੱਤੀ। ਰਾਸ਼ਟਰਪਤੀ ਦੁਤੇਰਤੇ ਨੇ ਮਰਾਵੀ ਦੇ ਫੌਜੀ ਦੌਰੇ ਦੌਰਾਨ ਇਹ ਬਿਆਨ ਦਿੱਤਾ। ਉਹ ਖਤਰਨਾਕ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਦੇ ਖਿਲਾਫ ਫੌਜੀਆਂ ਨੂੰ ਇਕਜੁੱਟ ਕਰਨ ਲਈ ਮਰਾਵੀ ਵਿਖੇ ਪਹੁੰਚੇ ਸਨ। ਇੱਥੇ ਦੱਸ ਦੇਈਏ ਕਿ ਮੰਗਲਵਾਰ ਨੂੰ ਮਉਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਇਸ ਅੱਤਵਾਦੀ ਸੰਗਠਨ ਨੂੰ ਆਈ. ਐੱਸ. ਆਈ. ਐੱਸ. ਦਾ ਸਮਰਥਨ ਪ੍ਰਾਪਤ ਹੈ। 
ਦੁਤੇਰਤੇ ਨੇ ਸ਼ੁੱਕਰਵਾਰ ਨੂੰ ਜਵਾਨਾਂ ਨੂੰ ਕਿਹਾ— ''ਮਾਰਸ਼ਲ ਲਾਅ ਅਤੇ ਇਸ ਦੇ ਹੋਣ ਵਾਲੇ ਨਤੀਜਿਆਂ ਤੇ ਸਫਰ ਲਈ ਮੈਂ ਜ਼ਿੰਮੇਵਾਰ ਹਾਂ। ਉਨ੍ਹਾਂ ਕਿਹਾ ਕਿ ਤੁਸੀਂ ਆਪਣਾ ਕੰਮ ਕਰੋ, ਬਾਕੀ ਸਭ ਮੈਂ ਹੈਂਡਲ ਕਰ ਲਵਾਂਗਾ। ਆਪਣੇ ਕੰਮ ਦੌਰਾਨ ਜੇਕਰ ਤੁਸੀਂ ਤਿੰਨ ਔਰਤਾਂ ਦਾ ਬਲਾਤਕਾਰ ਵੀ ਕਰ ਦਿੱਤਾ ਤਾਂ ਮੈਂ ਇਸ ਦਾ ਇਲਜ਼ਾਮ ਆਪਣੇ ਸਿਰ ਲੈ ਲਵਾਂਗਾ ਅਤੇ ਇਸ ਲਈ ਉਮਰਕੈਦ ਵੀ ਕੱਟ ਲਵਾਂਗਾ।''
ਦੁਤੇਰਤੇ ਦੇ ਇਸ ਬਿਆਨ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ। ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਰਾਸ਼ਟਰਪਤੀ ਦੁਤੇਰਤੇ ਨੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਹਨ। ਉਹ ਪਹਿਲਾਂ ਵੀ ਇਸੇ ਤਰ੍ਹਾਂ ਦੇ ਬਿਆਨ ਦੇ ਚੁੱਕੇ ਹਨ। ਡਰੱਗਜ਼ 'ਤੇ ਰੋਕ ਲਗਾਉਣ ਦੀ ਅਪੀਲ ਕਰਦੇ ਹੋਏ ਦੁਤੇਰਤੇ ਨੇ ਕਿਹਾ ਸੀ— ''ਤੁਸੀਂ ਫਿਊਨਰਲ ਪਾਰਲਰ (ਸੰਸਕਾਰ ਘਰ) ਖੋਲ੍ਹ ਲਓ, ਉੱਥੇ ਲਾਸ਼ਾਂ ਸਪਲਾਈ ਕਰਨ ਦੀ ਜ਼ਿੰਮੇਵਾਰੀ ਮੇਰੀ ਹੋਵੇਗੀ।''


Kulvinder Mahi

News Editor

Related News