ਫਿਲੀਪੀਨਜ਼: ਨਸ਼ੀਲੇ ਪਦਾਰਥ ਵਿਰੋਧੀ ਕਾਰਵਾਈ ਦੌਰਾਨ 4 ਚੀਨੀ ਨਸ਼ਾ ਤਸਕਰਾਂ ਦੀ ਮੌਤ

Thursday, Sep 09, 2021 - 03:36 PM (IST)

ਫਿਲੀਪੀਨਜ਼: ਨਸ਼ੀਲੇ ਪਦਾਰਥ ਵਿਰੋਧੀ ਕਾਰਵਾਈ ਦੌਰਾਨ 4 ਚੀਨੀ ਨਸ਼ਾ ਤਸਕਰਾਂ ਦੀ ਮੌਤ

ਮਨੀਲਾ (ਬਿਊਰੋ): ਫਿਲੀਪੀਨਜ਼ ਪੁਲਸ ਨੇ ਮੰਗਲਵਾਰ ਨੂੰ ਇੱਕ ਨਸ਼ੀਲੇ ਪਦਾਰਥ ਵਿਰੋਧੀ ਮੁਹਿੰਮ ਚਲਾਈ, ਜਿਸ ਵਿੱਚ ਚਾਰ ਚੀਨੀ ਨਸ਼ਾ ਤਸਕਰ ਮਾਰੇ ਗਏ। ਪੁਲਸ ਨੇ ਉਨ੍ਹਾਂ ਕੋਲੋਂ 500 ਕਿਲੋਗ੍ਰਾਮ (1,100 ਪੌਂਡ) ਮੈਥਾਮਫੇਟਾਮਾਈਨ ਬਰਾਮਦ ਕੀਤੀ ਹੈ।ਫਿਲੀਪੀਨਜ਼ ਨੈਸ਼ਨਲ ਪੁਲਸ ਨੇ ਕਿਹਾ ਕਿ ਮੁਹਿੰਮ ਵਿਚ ਚਾਰ ਵੱਡੇ ਨਸ਼ਾ ਤਸਕਰ ਮਾਰੇ ਗਏ।

ਪੜ੍ਹੋ ਇਹ ਅਹਿਮ ਖਬਰ - ਪਾਕਿ 'ਚ ਤਾਲਿਬਾਨ ਇਫੈਕਟ, ਅਧਿਆਪਕਾਂ ਦੇ ਜੀਨਸ ਅਤੇ ਟਾਈਟ ਕੱਪੜੇ ਪਾਉਣ 'ਤੇ ਰੋਕ

ਫਿਲੀਪੀਨਜ਼ ਨੈਸ਼ਨਲ ਪੁਲਸ ਨੇ ਏਐਫਪੀ ਦੇ ਹਵਾਲੇ ਨਾਲ ਇੱਕ ਬਿਆਨ ਵਿੱਚ ਕਿਹਾ, ਲਗਭਗ 70 ਮਿਲੀਅਨ ਡਾਲਰ ਦੀ ਕੀਮਤ ਵਾਲੀ ਡਰੱਗ, ਅੰਤਰਰਾਸ਼ਟਰੀ ਜਲ ਖੇਤਰਾਂ ਵਿੱਚ ਛੋਟੀਆਂ ਕਿਸ਼ਤੀਆਂ 'ਤੇ ਰੱਖੀ ਗਈ ਸੀ ਅਤੇ ਇਸ ਦੀ ਦੇਸ਼ ਵਿੱਚ ਤਸਕਰੀ ਕੀਤੀ ਗਈ।ਏਐਫਪੀ ਦੀ ਰਿਪੋਰਟ ਅਨੁਸਾਰ ਮਾਰੇ ਗਏ ਵਿਅਕਤੀਆਂ ਵਿੱਚੋਂ ਇੱਕ ਦੀ ਪਛਾਣ ਜ਼ੂ ਯੂਹਾ ਵਜੋਂ ਹੋਈ।ਪੁਲਸ ਨੇ ਅੱਗੇ ਕਿਹਾ ਕਿ ਉਹ ਫਿਲੀਪੀਨਜ਼ ਵਿੱਚ “ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਮੁੱਖ ਤਸਕਰਾਂ ਵਿੱਚੋਂ ਇੱਕ” ਸੀ ਅਤੇ ਨਿਗਰਾਨੀ ਹੇਠ ਸੀ। ਪੁਲਸ ਮੁਖੀ ਜਨਰਲ ਗਿਲਰਮੋ ਇਲੀਜ਼ਾਰ ਨੇ ਬਿਆਨ ਵਿੱਚ ਕਿਹਾ ਕਿ ਇਹ ਕਾਰਵਾਈ ਗੈਰ ਕਾਨੂੰਨੀ ਨਸ਼ਿਆਂ ਵਿਰੁੱਧ ਸਾਡੀ ਮੁਹਿੰਮ ਵਿੱਚ ਸਰਕਾਰ ਦੇ ਦ੍ਰਿਸ਼ਟੀਕੋਣ ਦਾ ਨਤੀਜਾ ਸੀ।


author

Vandana

Content Editor

Related News